ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ: ਸਾਧੂ ਦੇ ਭੇਸ 'ਚ ਦਿੱਲੀ ਦੇ ISBT 'ਤੇ ਦਿਖਾਈ ਦਿੱਤਾ ਅੰਮ੍ਰਿਤਪਾਲ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਰਾਜਧਾਨੀ ’ਚ ਸ਼ੁਰੂ ਕੀਤਾ ਸਰਚ ਆਪਰੇਸ਼ਨ

Amritpal sighted at Delhi's ISBT: Sources

 

ਨਵੀਂ ਦਿੱਲੀ: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੂੰ ਰਾਜਧਾਨੀ ਦਿੱਲੀ ਦੇ ਬੱਸ ਸਟੈਂਡ 'ਤੇ ਦੇਖਿਆ ਗਿਆ, ਜਿਸ ਮਗਰੋਂ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਦਿੱਲੀ ਅਤੇ ਇਸ ਦੀਆਂ ਸਰਹੱਦਾਂ 'ਤੇ ਅੰਮ੍ਰਿਤਪਾਲ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਫੌਜ ਦੀ ਮਿਜ਼ਾਈਲ ਮਿਸਫਾਇਰ ਹੋਣ ਤੋਂ ਬਾਅਦ ਖੇਤਾਂ 'ਚ ਡਿੱਗਿਆ ਮਲਬਾ, ਜਾਂਚ ਦੇ ਹੁਕਮ

ਸੁਰੱਖਿਆ ਏਜੰਸੀਆਂ ਅਤੇ ਤੋਂ ਇਹ ਵੀ ਇਨਪੁੱਟ ਮਿਲੇ ਹਨ ਕਿ ਪੱਪਲਪ੍ਰੀਤ ਸਿੰਘ ਵੀ ਅੰਮ੍ਰਿਤਪਾਲ ਦੇ ਨਾਲ ਹੈ। ਅੰਮ੍ਰਿਤਪਾਲ ਦੇ ਸਾਧੂ ਦੇ ਭੇਸ 'ਚ ਹੋਣ ਦੀ ਖ਼ਬਰ ਵੀ ਮਿਲੀ ਹੈ। ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਸਵੇਰ ਤੋਂ ਹੀ ISBT ਬੱਸ ਸਟੈਂਡ 'ਤੇ ਮੌਜੂਦ ਹਨ। ਕਈ ਸੀਸੀਟੀਵੀ ਫੁਟੇਜਾਂ ਨੂੰ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਖੇਤੀਬਾੜੀ ਵਿਭਾਗ ਨੇ ਬਾਸਮਤੀ ਹੇਠ ਰਕਬਾ ਦੁੱਗਣਾ ਕਰਨ ਦੀ ਕੀਤੀ ਤਿਆਰੀ , 7 ਲੱਖ ਹੈਕਟੇਅਰ ਰੱਖਿਆ ਗਿਆ ਟੀਚਾ 

ਪੁਲਿਸ ਸੂਤਰਾਂ ਦੀ ਮੰਨੀਏ ਤਾਂ ਕਰੀਬ 5 ਟੀਮਾਂ ਦਿੱਲੀ ਲਈ ਰਵਾਨਾ ਹੋਈਆਂ ਸਨ, ਜੋ ਲਗਾਤਾਰ ਦਿੱਲੀ ਪੁਲਿਸ ਦੇ ਸੰਪਰਕ ਵਿਚ ਸਨ। ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ISBT ਦੇ ਅੰਦਰ ਅਤੇ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।