ਸ਼੍ਰੀਲੰਕਾ ਆਤਮਘਾਤੀ ਹਮਲੇ ਪਿੱਛੇ ਸੀ ਬੇਹੱਦ ਅਮੀਰ ਪਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਰੇ ਗਏ ਸਨ 350 ਤੋਂ ਜ਼ਿਆਦਾ ਲੋਕ

Wealthy educated family behind Sri Lanka suicide attacks

ਕੋਲੰਬੋ: ਸ਼੍ਰੀਲੰਕਾ ਦੇ ਰੱਖਿਆ ਮੰਤਰੀ ਰੂਵਨ ਵਿਜੇਵਰਧਨ ਨੇ ਦਸਿਆ ਕਿ ਇਸਟਰਨ ਮੌਕੇ ਸ਼੍ਰੀਲੰਕਾ ਵਿਚ ਹਮਲਾ ਕਰਨ ਵਾਲੇ ਜ਼ਿਆਦਾਤਰ ਅਤਿਵਾਦੀ ਚੰਗੇ ਪਰਵਾਰਾਂ ਨਾਲ ਸਬੰਧ ਰੱਖਦੇ ਸਨ ਜਿਹਨਾਂ ਵਿਚੋਂ ਇਕ ਨੇ ਬ੍ਰਿਟੇਨ ਵਿਚ ਪੜ੍ਹਾਈ ਕੀਤੀ ਸੀ। ਸ਼੍ਰੀਲੰਕਾ ਸਰਕਾਰ ਨੇ ਕੈਥਾਲਿਕ ਗਿਰਜਾਘਰ ਅਤੇ ਲਗਜ਼ਰੀ ਹੋਟਲਾਂ ਵਿਚ ਵਿਸਫੋਟਾਂ ਲਈ ਨੈਸ਼ਨਲ ਤੌਹੀਦ ਜ਼ਮਾਤ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ।

ਪੁਲਿਸ ਬੁਲਾਰੇ ਰੂਵਨ ਗੁਨਸੇਖਰਾ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਇਸਟਰਨ ਐਤਵਾਰ ਨੂੰ ਹੋਏ ਹਮਲੇ ਵਿਚ 9 ਹਮਲਾਵਰਾਂ ਨੇ ਹਿੱਸਾ ਲਿਆ ਸੀ। ਉਹਨਾਂ ਕਿਹਾ ਕਿ 9 ਵਿਚੋਂ 8 ਦੀ ਪਹਿਚਾਣ ਕਰ ਲਈ ਗਈ ਹੈ। 9ਵੇਂ ਬਾਰੇ ਪੁਸ਼ਟੀ ਹੋਈ ਹੈ ਕਿ ਉਹ ਇਕ ਫਿਦਾਇਨ ਹਮਲਾਵਰ ਦੀ ਪਤਨੀ ਹੈ। ਹਮਲਾਵਰਾਂ ਦੀ ਜਾਣਕਾਰੀ ਦਿੰਦੇ ਹੋਏ ਵਿਜੇਵਰਧਨ ਨੇ ਕਿਹਾ ਕਿ ਉਹਨਾਂ ਵਿਚੋਂ ਜ਼ਿਆਦਾਤਰ ਪੜ੍ਹੇ ਲਿਖੇ ਸਨ ਅਤੇ ਮੱਧ ਸ਼੍ਰੇਣੀ ਤੇ ਉੱਚ ਸ਼੍ਰੇਣੀ ਨਾਲ ਸਬੰਧ ਰੱਖਦੇ ਸਨ।

ਉਹਨਾਂ ਦੀ ਆਰਥਿਕ ਹਾਲਤ ਵੀ ਬਹੁਤ ਵਧੀਆ ਹੈ। ਵਿਜੇਵਰਧਨ ਨੇ ਅੱਗੇ ਦਸਿਆ ਕਿ ਫਿਦਾਇਨ ਹਮਲਾਵਰ ਨੇ ਬ੍ਰਿਟੇਨ ਵਿਚ ਸਿੱਖਿਆ ਹਾਸਲ ਕੀਤੀ ਸੀ ਅਤੇ ਸ਼ਾਇਦ ਬਾਅਦ ਵਿਚ ਆਸਟ੍ਰੇਲੀਆ ਵਿਚ ਮਾਸਟਰ ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਹ ਸ਼੍ਰੀਲੰਕਾ ਵਾਪਸ ਆ ਗਏ ਸਨ। ਦੋ ਹਮਲਾਵਰ ਭਰਾ ਹੀ ਸਨ ਤੇ ਮਸਾਲਾ ਕਾਰੋਬਾਰੀ ਦੇ ਪੁੱਤਰ ਸਨ।