‘ਕਰੋਨਾ ਵਾਇਰਸ’ ਤੋਂ ਬਚਣਾ ਹੈ, ਤਾਂ ਅੱਜ ਤੋਂ ਹੀ ਖਾਣੀਆਂ ਸ਼ੁਰੂ ਕਰੋ ਇਹ ਚੀਜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵਿਚ ਹਲਦੀ, ਦਾਲਚੀਨੀ, ਕਾਲੀ-ਮਿਰਚ ਨੂੰ ਆਪਣੀ ਇਮਊਨਿਟੀ ਬੂਸਟ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।

immunity boost food

ਨਵੀਂ ਦਿੱਲੀ : ਵਿਸ਼ਵ ਵਿਚ ਚੱਲ ਰਹੀ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਵਾਰ-ਵਾਰ ਹੱਥ ਧੋਣਾ ਅਤੇ ਸਫਾਈ ਰੱਖਣੀ ਜਰੂਰੀ ਹੈ ਉਥੇ ਚੰਗਾ ਅਹਾਰ ਖਾਣ ਵੀ ਇਸ ਵਾਇਰਸ ਤੋਂ ਬਚਣ ਵਿਚ ਮਦਦਗਾਰ ਸਿੱਧ ਹੁੰਦਾ ਹੈ। ਦੱਸ ਦੱਈਏ ਕਿ ਹੁਣ ਤੱਕ ਇਹ ਹੀ ਦੇਖਣ ਨੂੰ ਮਿਲਿਆ ਹੈ ਕਿ ਕਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਨੂੰ ਹੁੰਦਾ ਹੈ। ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਵਿਟਾਮਿਨ ਸੀ, ਡੀ ਅਤੇ ਬਹੁਤ ਸਾਰੇ ਸੂਖਮ ਪਦਾਰਥ ਹਨ ਜੋ ਤੁਹਾਨੂੰ ਕੋਰੋਨਾ ਤੋਂ ਬਚਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਮਾਹਰਾਂ ਅਨੁਸਾਰ ਵਿਟਾਮਿਨ ਸੀ, ਵਿਟਾਮਿਨ ਡੀ, ਜ਼ਿੰਕ ਅਤੇ ਓਮੇਗਾ -3 ਫੈਟੀ ਐਸਿਡ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਕੋਰੋਨਾ  ਦੇ ਸਮੇਂ ਦੌਰਾਨ ਇਨ੍ਹਾਂ ਪੋਸ਼ਕ ਤੱਤਾਂ ਨੂੰ ਆਪਣੀ ਖੁਰਾਕ ਵਿੱਚ ਰੱਖਣਾ ਬਹੁਤ ਮਹੱਤਵਪੂਰਨ ਹੈ। ਵਿਟਾਮਿਨ ਸੀ ਸਰੀਰ ਦੇ ਨਾਲ ਮੌਜੂਦ ਇਮਿਊਨ ਸੈੱਲ ਵਧਾਉਣ ਦੇ ਨਾਲ-ਨਾਲ ਸਰੀਰ ਵਿਚ ਐਂਟੀਬਾਡੀਜ਼ ਦੀ ਮਾਤਰਾ ਨੂੰ ਵੀ ਵਧਾਉਂਦਾ ਹੈ ਅਤੇ ਵਿਟਾਮਿਨ ਡੀ ਵੀ ਕੋਰਨਾ ਵਾਇਰਸ ਨਾਲ ਲੜਨ ਵਿਚ ਮਦਦ ਕਰਦਾ ਹੈ।

ਓਰੇਗਨ ਸਟੇਟ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਦੇ ਪ੍ਰੋਫੈਸਰ ਐਡਰੀਅਨ ਗੋਂਬਾਰਡ ਦੇ ਅਨੁਸਾਰ,  ਜਿੱਥੇ ਕਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਸਿੰਗ, ਹੱਥ ਧੋਣਾ ਅਤੇ ਦਵਾਈ ਜਰੂਰੀ ਹੈ ਤਾਂ ਉਨ੍ਹਾਂ ਹੀ ਜਰੂਰੀ ਪੋਸ਼ਣ ਹੈ ਪਰ ਅਕਸਰ ਹੀ ਲੋਕ ਇਸ ਨੂੰ ਨਜ਼ਰਅੰਦਾਜ ਕਰਦੇ ਹਨ। ਜੇਕਰ ਸਹੀ ਪੋਸ਼ਣ ਭੋਜਨ ਵਿਚ ਲਿਆ ਜਾਵੇ ਤਾਂ ਕਰੋਨਾ ਤਾਂ ਕਿ ਫਿਰ ਕਿਸੇ ਵੀ ਵਾਇਰਸ ਨਾਲ ਲੜਿਆ ਜਾ ਸਕਦਾ ਹੈ। ਉਧਰ ਮੈਕਸ ਹਸਪਤਾਲ ਸਾਕੇਤ ਵਿਚ ਨਿਊਟ੍ਰਿਸ਼ਨ ਅਤੇ ਡਾਇਟਿਕਸ ਦੀ ਹੈਡ ਰਿਤਿਕਾ ਸਮਾਦਾਰ ਦਾ ਕਹਿਣਾ ਹੈ ਕਿ ਇਮਊਨਿਟੀ ਵਧਾਉਂਣ ਦੇ ਲਈ ਤੁਸੀਂ ਟਮਾਟਰ, ਗਾਜਰ, ਆਵਲਾਂ ਵਰਗੀਆਂ ਚੀਜਾਂ ਦਾ ਸੇਵਨ ਕਰ ਸਕਦੇ ਹੋ।

ਇਹ ਐਂਟੀਆਕਸੀਡੈਂਟਾਂ ਦਾ ਕੰਮ ਕਰਦੇ ਹਨ ਜੋ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਵਧਾਉਂਣ ਦੇ ਨਾਲ-ਨਾਲ ਯੋਧਾ ਸੈੱਲਾਂ ਨੂੰ ਵੀ ਵਧਾਉਂਦੇ ਹਨ। ਇਸ ਤੋਂ ਇਲਾਵਾ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਲਈ ਸਭ ਤੋਂ ਜਰੂਰੀ ਜਿੰਕ ਹੈ। ਇਸ ਲਈ ਜਿੰਕ ਦੀ ਕਮੀਂ ਪੂਰੀ ਕਰਨ ਲਈ ਤੁਸੀਂ ਡਰਾਈ ਫਰੂਟ ਅਤੇ ਨਟਸ ਖਾ ਸਕਦੇ ਹੋ। ਇਸ ਤੋਂ ਇਲਾਵਾ ਵਾਇਰਸ ਅਤੇ ਇੰਨਫੈਕਸ਼ਨ ਤੋਂ ਬਚਣ ਲਈ ਜੜੀਆਂ-ਬੂਟੀਆਂ ਅਤੇ ਆਯੁਰਵੈਦ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚ ਹਲਦੀ, ਦਾਲਚੀਨੀ, ਕਾਲੀ-ਮਿਰਚ ਨੂੰ ਆਪਣੀ ਇਮਊਨਿਟੀ ਬੂਸਟ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।