ਦੇਸ਼ ਵਿਚ ਘਰੇਲੂ ਉਡਾਣਾਂ ਅੱਜ ਤੋਂ ਚਾਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰਾਲੇ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਜਹਾਜ਼ਾਂ ਲਈ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ

File Photo

ਨਵੀਂ ਦਿੱਲੀ : ਸਿਹਤ ਮੰਤਰਾਲੇ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਜਹਾਜ਼ਾਂ ਲਈ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਸਹੁੰ ਪੱਤਰ ਦੇਣਾ ਪਵੇਗਾ ਕਿ ਉਹ 14 ਦਿਨਾਂ ਲਈ ਲਾਜ਼ਮੀ ਤੌਰ 'ਤੇ ਅਲੱਗ ਰਹਿਣਗੇ। ਇਹ ਦਿਸ਼ਾ-ਨਿਰਦੇਸ਼ ਤਦ ਆਏ ਹਨ

ਜਦ ਇਕ ਦਿਨ ਪਹਿਲਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਅਗੱਸਤ ਤੋਂ ਪਹਿਲਾਂ ਕਾਫ਼ੀ ਗਿਣਤੀ ਵਿਚ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ ਕਰੇਗਾ। ਭਾਰਤ ਵਿਚ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ ਜਦਕਿ ਅੰਤਰਾਸ਼ਟਰੀ ਉਡਾਣਾਂ 'ਤੇ ਹਾਲੇ ਪਾਬੰਦੀ ਹੈ। ਸਵਾਰੀਆਂ ਨੂੰ ਚਾਰ ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪੁਜਣਾ ਪਵੇਗਾ।

ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਸਹੁੰ ਪੱਤਰ ਦੇਣਾ ਪਵੇਗਾ ਕਿ ਉਹ 14 ਦਿਨਾਂ ਲਈ ਲਾਜ਼ਮੀ ਤੌਰ 'ਤੇ ਅਲੱਗ ਰਹਿਣਗੇ ਜਿਸ ਵਿਚੋਂ ਸੱਤ ਦਿਨਾਂ ਲਈ ਕਿਸੇ ਇਕਾਂਤਵਾਸ ਕੇਂਦਰ ਵਿਚ ਰਹਿਣ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਪਵੇਗਾ ਅਤੇ ਅਗਲੇ ਸੱਤ ਦਿਨਾਂ ਤਕ ਘਰ ਵਿਚ ਉਨ੍ਹਾਂ ਨੂੰ ਅਗੱਲ ਰਹਿਣਾ ਪਵੇਗਾ।

ਕਿਹਾ ਗਿਆ ਹੈ ਕਿ ਸਿਰਫ਼ ਆਸਾਧਾਰਣ ਅਤੇ ਠੋਸ ਕਾਰਨਾਂ ਕਰ ਕੇ ਜਿਵੇਂ ਮਨੁੱਖੀ ਸੰਕਟ, ਗਰਭ ਅਵਸਥਾ, ਪਰਵਾਰ ਵਿਚ ਮੌਤ, ਗੰਭੀਰ ਬੀਮਾਰੀ ਅਤੇ 10 ਸਾਲ ਤੋਂ ਘੱਟ ਉਮਰ ਦੇ ਮਾਤਾ ਪਿਤਾ ਨੂੰ ਹੀ 14 ਦਿਨਾਂ ਲਈ ਘਰ ਵਿਚ ਅਲੱਗ ਰਹਿਣ ਦੀ ਆਗਿਆ ਹੋਵੇਗੀ। ਜਹਾਜ਼ ਵਿਚ ਸਵਾਰ ਹੋਣ ਸਮੇਂ ਥਰਮਲ ਸਕਰੀਨਿੰਗ ਮਗਰੋਂ ਸਿਰਫ਼ ਲੱਛਣ-ਰਹਿਤ ਯਾਤਰੀਆਂ ਨੂੰ ਸਫ਼ਰ ਕਰਨ ਦੀ ਆਗਿਆ ਦਿਤੀ ਜਾਵੇਗੀ।

ਜ਼ਮੀਨੀ ਬਾਰਡਰ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸਿਰਫ਼ ਲੱਛਣ-ਰਹਿਣ ਯਾਤਰੀਆਂ ਨੂੰ ਵੀ ਹੀ ਸਰਹੱਦ ਪਾਰ ਕਕਰ ਕੇ ਭਾਰਤ ਵਚ ਦਾਖ਼ਲ ਹੋਣ ਦਿਤਾ ਜਾਵੇਗਾ। ਜਿਨ੍ਹਾਂ ਅੰਦਰ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਮਿਲੇ, ਉਨ੍ਹਾਂ ਨੂੰ ਘਰ ਵਿਚ ਅਲੱਗ ਜਾਂ ਕੋਵਿਡ ਦੇਖਭਾਲ ਕੇਂਦਰ ਵਿਚ ਰਖਿਆ ਜਾਵੇਗਾ। ਗੰਭੀਰ ਲੱਛਣ ਵਾਲਿਆਂ ਨੂੰ ਕੋਵਿਡ ਦੇਖਭਾਲ ਕੇਂਦਰ ਵਿਚ ਦਾਖ਼ਲ ਕੀਤਾ ਜਾਵੇਗਾ। ਮੰਤਰਾਲੇ ਮੁਤਾਬਕ ਇਕਾਂਤਵਾਸ ਕਰਨ ਸਬੰਧੀ ਰਾਜ ਅਪਣੇ ਪੱਧਰ 'ਤੇ ਵੀ ਨਿਯਮ ਬਣਾ ਸਕਦੇ ਹਨ।  (ਏਜੰਸੀ)