29 ਜੂਨ ਨੂੰ ਦਿੱਲੀ ਪਹੁੰਚ ਸਕਦੀ ਹੈ ਮਾਨਸੂਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਸਮ ਵਿਭਾਗ ਨੇ ਦਸਿਆ ਹੈ ਕਿ ਦੇਸ਼ ਦੇ 25 ਫ਼ੀ ਸਦੀ ਹਿੱਸੇ 'ਚ ਹੁਣ ਤਕ ਆਮ ਜਾਂ ਜ਼ਿਆਦਾ ਬਰਸਾਤ ਹੋਈ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਹਫ਼ਤੇ ...

Monsoon

ਨਵੀਂ ਦਿੱਲੀ, 24 ਜੂਨ :  ਮੌਸਮ ਵਿਭਾਗ ਨੇ ਦਸਿਆ ਹੈ ਕਿ ਦੇਸ਼ ਦੇ 25 ਫ਼ੀ ਸਦੀ ਹਿੱਸੇ 'ਚ ਹੁਣ ਤਕ ਆਮ ਜਾਂ ਜ਼ਿਆਦਾ ਬਰਸਾਤ ਹੋਈ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਹਫ਼ਤੇ ਵਿਚ ਮਾਨਸੂਨ ਗਤੀਵਿਧੀ ਨੇ ਜ਼ੋਰ ਫੜ ਲਿਆ ਹੈ ਅਤੇ ਹੌਲੀ ਹੌਲੀ ਅੱਗੇ ਵੱਧ ਰਹੀ ਹੈ। ਮੱਧ ਅਤੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਦੋ-ਤਿੰਨ ਦਿਨਾਂ ਵਿਚ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਆਸ ਹੈ। ਮੌਸਮ ਵਿਗਿਆਨ ਦੇ ਵਧੀਕ ਡਾਇਰੈਕਟਰ ਮਹਾਪਾਤਰ ਨੇ ਦਸਿਆ ਕਿ ਉੱਤਰ -ਪਛਮੀ ਭਾਰਤ ਵਿਚ ਮਾਨਸੂਨ ਦੀ ਪਹਿਲੀ ਬਰਸਾਤ ਲਈ 27 ਜੁਨ ਤੋਂ ਸਥਿਤੀ ਅਨੁਕੂਲ ਬਣ ਰਹੀ ਹੈ।

29 ਜੂਨ ਤਕ ਦਿੱਲੀ ਵਿਚ ਮਾਨਸੂਨ ਦੇ ਪਹੁੰਚਣ ਦੀ ਉਮੀਦ ਹੈ। ਦੱਖਣ ਪਛਮੀ ਮਾਨਸੂਨ ਤੈਅ ਤਰੀਕ ਤੋਂ ਤਿੰਨ ਹਫ਼ਤੇ ਪਹਿਲਾਂ 29 ਮਈ ਨੂੰ ਪਹੁੰਚਿਆ ਅਤੇ ਕੇਰਲ, ਕਰਨਾਟਕ, ਮਹਾਂਰਾ²ਸ਼ਟਰ ਅਤੇ ਦਖਣੀ ਗੁਜਰਾਤ ਦੇ ਇਲਾਕਿਆਂ ਵਿਚ ਬਰਸਾਤ ਹੋਈ ਜਦਕਿ ਕੁਲ ਮਿਲਾ ਕੇ 10 ²ਫ਼ੀਸਦੀ ਨਾਲੋਂ ਬਰਸਾਤ ਘੱਟ ਹੋਈ। ਦੇਸ਼ ਦੇ ਚਾਰ ਮੌਸਮ ਵਿਭਾਗੀ ਮੰਡਲਾਂ ਵਿਚੋਂ ਕੇਰਲ ਦਖਣੀ ਦੀਪ ਅਜਿਹਾ ਖੇਤਰ ਹੈ ਜਿਥੇ ਜਿਥੇ 29 ਫ਼ੀ ਸਦੀ ਜ਼ਿਆਦਾ ਬਰਸਾਤ ਦਰਜ ਕੀਤੀ ਗਈ ਜਦਕਿ ਪੂਰਬੀ ਅਤੇ ਉੱਤਰੀ ਪਛਮੀ ਭਾਰਤ ਵਿਚ 29 ਫ਼ੀ ਸਦੀ ਅਤੇ 24 ਫ਼ੀ ਸਦੀ ਘੱਟ ਬਰਸਾਤ ਦਰਜ ਕੀਤੀ ਗਈ।

ਭਾਰਤ ਦੇ 35 ਮੌਸਮ ਵਿਭਾਗੀ ਉਪਮੰਡਲਾਂ ਵਿਚੋਂ 24 ਉਪਮੰਡਲਾਂ ਵਿਚ ਘੱਟ ਅਤੇ ਬਹੁਤ ਘੱਟ ਬਰਸਾਤ ਹੋਈ। ਇਸ ਦਾ ਮਤਲਬ ਦੇਸ਼ ਦੇ 25 ਫ਼ੀ ਸਦੀ ਤੋਂ ਘੱਟ ਵਿਚ ਆਮ ਜਾਂ ਬਹੁਤ ਜ਼ਿਆਦਾ ਬਰਸਾਤ ਹੋਈ। ਮਹਾਪਾਤਰ ਨੇ ਦਸਿਆ ਕਿ ਮਾਨਸੂਨ 23 ਜੂਨ ਤੋਂ ਮਜ਼ਬੂਤ ਹੋ ਚੁਕੀ ਹੈ। ਅੱਜ ਇਹ ਗੁਜਰਾਤ ਦੇ ਸੌਰਾਸ਼ਟਰ, ਵੇਰਾਵਲ, ਅਹਿਮਦਾਬਾਦ ਅਤੇ ਮਹਾਰਾਸ਼ਟਰ ਦੇ ਅਮਰਾਵਤੀ ਵਲ ਵਧ ਰਹੀ ਹੈ।

ਪੂਰਬੀ ਦਿਸ਼ਾ 'ਚ ਇਹ ਸਮੁੱਚੇ ਆਸਾਮ, ਉੱਤਰ ਪਛਮੀ ਬੰਗਾਲ ਦੇ ਜਲਪਾਈਗੁੜੀ ਅਤੇ ਦੱਖਣੀ ਬੰਗਾਲ ਦੇ ਮਿਦਨਾਪੁਰ ਤਕ ਪਹੁੰਚ ਚੁਕੀ ਹੈ। ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ 27 ਜੂਨ ਨੂੰ ਮਾਨਸੂਨ ਦੀ ਪਹਿਲੀ ਬਰਸਾਤ ਹੋਵੇਗੀ। ਅਗਲੇ 48 ਘੰਟਿਆਂ ਵਿਚ ਉੜੀਸਾ, ਪਛਮੀ ਬੰਗਾਲ ਦੇ ਬਚੇ ਹਿੱਸੇ, ਗੁਜਰਾਤ, ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਅਤੇ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਬਰਸਾਤ ਹੋਵੇਗੀ।           (ਪੀ.ਟੀ.ਆਈ.)