ਵਿਰਲ ਆਚਾਰਿਆ ਨੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਕਿਉਂ ਕਿਹਾ ਆਰਬੀਆਈ ਨੂੰ ਅਲਵਿਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਉਠਾਏ ਸਵਾਲ

RBI deputy governor viral acharya resignation is not an independent event

ਨਵੀਂ ਦਿੱਲੀ: ਖੁਦ ਨੂੰ ਗਰੀਬਾਂ ਦੇ ਰਘੂਰਾਮ ਰਾਜਨ ਦੱਸਣ ਵਾਲੇ ਆਰਬੀਆਈ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ  ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ। ਵਿਰਲ ਆਚਾਰਿਆ ਹੀ ਸਨ ਜਿਹਨਾਂ ਨੇ ਆਰਬੀਆਈ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾਂ ਖੁੱਲ੍ਹ ਕੇ ਆਵਾਜ਼ ਉਠਾਈ ਸੀ। ਦਸਿਆ ਗਿਆ ਸੀ ਕਿ ਆਰਬੀਆਈ ਵਿਚ ਵਿਰਲ ਆਚਾਰਿਆ ਇਕੱਲੇ ਹੋ ਗਏ ਸਨ।

ਉਹਨਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਕਿਹਾ ਸੀ ਜੋ ਸਰਕਾਰ ਕੇਂਦਰੀ ਬੈਂਕਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦਿੰਦੀ ਹੈ ਉਸ ਸਰਕਾਰ ਨੂੰ ਘਟ ਲਾਗਤ 'ਤੇ ਉਧਾਰ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਦਾ ਪਿਆਰ ਮਿਲਦਾ ਹੈ। ਉਹਨਾਂ ਨੇ ਕਿਹਾ ਸੀ ਕਿ ਅਜਿਹੀ ਸਰਕਾਰ ਦਾ ਕਾਰਜਕਾਲ ਵੀ ਲੰਬਾ ਚਲਦਾ ਹੈ। ਅਸਲ ਵਿਚ ਸਰਕਾਰ ਆਰਬੀਆਈ ਸੈਕਸ਼ਨ 7 ਲਾਗੂ ਕਰਨਾ ਚਾਹੁੰਦੀ ਸੀ ਜਿਸ ਨਾਲ ਉਹ ਆਰਬੀਆਈ 'ਤੇ ਹੁਕਮ ਚਲਾ ਸਕੇ ਜਦਕਿ ਆਚਾਰਿਆ ਆਰਬੀਆਈ ਦੀ ਆਟੋਨਾਮੀ ਬਚਾਉਣ ਦੇ ਪੱਖ ਵਿਚ ਸੀ।

ਆਰਬੀਆਈ ਗਵਰਨਰ ਉਰਜਿਤ ਪਟੇਲ ਨੂੰ ਵੀ ਇਹੀ ਸਰਕਾਰ ਲੈ ਕੇ ਆਈ ਸੀ। ਉਹਨਾਂ ਨੇ ਵੀ ਸਮੇਂ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਉਹਨਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ ਸਤੰਬਰ 2019 ਵਿਚ ਪਰ ਉਹਨਾਂ ਨੇ ਦਸੰਬਰ ਵਿਚ 2018 ਵਿਚ ਹੀ ਅਸਤੀਫ਼ਾ ਦੇ ਦਿੱਤਾ। ਨੋਟਬੰਦੀ ਤੋਂ ਲੈ ਕੇ ਆਰਬੀਆਈ ਦੇ ਅਧਿਕਾਰੀਆਂ ਵਿਚ ਦਖਲਅੰਦਾਜ਼ੀ ਨੂੰ ਲੈ ਕੇ ਉਰਜਿਤ ਵੀ ਸਰਕਾਰ ਤੋਂ ਨਾਰਾਜ਼ ਸੀ।

ਮਹਿੰਗਾਈ ਦੇ ਮੋਰਚੇ 'ਤੇ ਮੀਲ ਦਾ ਪੱਥਰ ਕਾਇਮ ਕਰਨ ਵਾਲੇ ਰਘੁਰਾਮ ਰਾਜਨ ਨੇ ਜੂਨ 2016 ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਬਤੌਰ ਆਰਬੀਆਈ ਗਵਰਨਰ ਦੂਜਾ ਕਾਰਜਕਾਲ ਨਹੀਂ ਚਾਹੁੰਦੇ। ਰਾਜਨ ਵੀ ਆਰਬੀਆਈ ਵਿਚ ਸਰਕਾਰ ਦੀ ਦਖਲਅੰਦਾਜ਼ੀ ਦੇ ਵਿਰੁਧ ਸਨ। ਸਰਕਾਰ ਨਾਲ ਵੱਡੇ ਅਫ਼ਸਰਾਂ ਦਾ ਮਤਭੇਦ ਦਾ ਇਹ ਪੈਟਰਨ ਆਰਬੀਆਈ ਤੱਕ ਸੀਮਿਤ ਨਹੀਂ ਰਿਹਾ।

ਦੇਸ਼ ਦੇ ਆਮਦਨ ਸਟ੍ਰਕਚਰ ਦਾ ਇਕ ਹੋਰ ਅਹਿਮ ਨਾਮ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਣਿਅਮ ਨੇ ਵੀ ਕਾਰਜਕਾਲ ਖ਼ਤਮ ਹੋਣ ਤੋਂ ਕਰੀਬ ਇਕ ਸਾਲ ਪਹਿਲਾਂ ਅਸਤੀਫ਼ਾ ਦੇ ਦਿੱਤਾ। ਅਰਵਿੰਦ ਪਾਨਗੜਿਆ ਨੇ ਤਾਂ ਅਪਣਾ ਕਾਰਜਕਾਲ ਖ਼ਤਮ ਹੋਣ ਤੋਂ ਢਾਈ-ਤਿੰਨ ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਕੁੱਲ ਮਿਲਾ ਕੇ ਇਸ ਸਰਕਾਰ ਵਿਚ ਅਸਤੀਫ਼ਾ ਦੇਣ ਵਾਲੇ ਜ਼ਿਆਦਾਤਰ ਵੱਡੇ ਅਰਥਸ਼ਾਸਤਰੀਆਂ ਦਾ ਉਹਨਾਂ ਨਾਲ ਮਤਭੇਦ ਰਿਹਾ ਹੈ।

ਲੋਕਾਂ ਨੇ ਅਚਾਰਿਆ ਦੇ ਅਸਤੀਫ਼ੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉਠਾਏ ਹਨ ਕਿ ਉਹਨਾਂ ਨੂੰ ਬਾਹਰ ਤੋਂ ਟੈਲੇਂਟ ਲਾਉਣ ਦੀ ਕੀ ਜ਼ਰੂਰਤ ਹੈ, ਘਰ ਵਿਚ ਹੀ ਬਹੁਤ ਟੈਲੇਂਟ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸੀਨੀਅਰ ਬਿਜਨਸ ਪੱਤਰਕਾਰ ਪੂਜਾ ਮੇਹਰਾ ਨੇ ਲਿਖਿਆ। ਦੇਸ਼ ਦੇ ਅਯੋਗ ਅਰਥਸ਼ਾਸਤਰੀ ਅਹੁਦਾ ਪ੍ਰਾਪਤ ਕਰਨ ਲਈ ਬਾਹਰੋਂ ਆਉਂਦੇ ਹਨ, ਯੋਗ ਭਾਰਤੀ ਅਰਥਸ਼ਾਸਤਰੀਆਂ ਵਿਰੁੱਧ ਪ੍ਰਚਾਰ ਮੁਹਿੰਮ ਜਾਰੀ ਰਹਿੰਦੇ ਹਨ।

ਸੀਨੀਅਰ ਪੱਤਰਕਾਰ ਐੱਮਕੇ ਵੇਣੁ ਨੇ ਵੀ ਕਿਹਾ ਕਿ ਉਹ ਸੰਸਥਾਵਾਂ ਜੋ ਪਹਿਲਾਂ ਅਰਥ ਸ਼ਾਸਤਰੀਆਂ ਚਲਾਉਂਦੇ ਸਨ, ਹੁਣ ਉਨ੍ਹਾਂ ਵਿਚੋਂ ਜ਼ਿਆਦਾਤਰ ਨੌਕਰਸ਼ਾਹਾਂ ਨੇ ਕਬਜ਼ਾ ਹੋ ਗਿਆ ਹੈ।