ਆਰਬੀਆਈ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

6 ਮਹੀਨੇ ਦਾ ਬਚਿਆ ਸੀ ਕਾਰਜਕਾਲ

RBI deputy governor viral acharya quits before his six month his term ends?

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਆਪਣੇ ਆਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਆਚਾਰਿਆ ਦਾ ਕਾਰਜਕਾਲ ਹੁਣ ਖ਼ਤਮ ਹੋਣ ਵਿਚ 6 ਮਹੀਨੇ ਦਾ ਵਕਤ ਬਚਿਆ ਸੀ। ਫਿਰ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਵਾਪਸ ਅਮਰੀਕਾ ਦੇ ਨਿਊਯਾਰਕ ਯੂਨੀਵਿਰਸਿਟੀ ਸਟਰਨ ਸਕੂਲ ਆਫ਼ ਬਿਜ਼ਨੈਸ ਜਾ ਕੇ ਪੜ੍ਹਾਉਣਗੇ। ਦਸਿਆ ਜਾ ਰਿਹਾ ਹੈ ਕਿ ਵਿਰਲ ਆਚਾਰਿਆ ਉਰਜਿਤ ਪਟੇਲ ਦੇ ਅਸਤੀਫ਼ੇ ਤੋਂ ਬਾਅਦ ਤੋਂ ਹੀ ਨਾਖ਼ੁਸ਼ ਸਨ।

ਵਿਤੀ ਵਿਵਸਥਾ 'ਤੇ ਉਹਨਾਂ ਦੇ ਅਕੈਡਮਿਕ ਵਿਚਾਰਾਂ ਦਾ ਬਾਕੀ ਦੇ ਸਿਸਟਮ ਨਾਲ ਤਾਲਮੇਲ ਨਹੀਂ ਹੋ ਰਿਹਾ ਸੀ। ਵਿਰਲ ਆਚਾਰਿਆ ਗ੍ਰੋਥ ਅਤੇ ਮਹਿੰਗਾਈ 'ਤੇ ਹੋਣ ਵਾਲੀਆਂ ਪਿਛਲੀਆਂ ਲਗਾਤਾਰ 2 ਮੈਨੇਟੇਰੀਅਮ ਪਾਲਿਸੀ ਬੈਠਕਾਂ ਵਿਚ ਗਵਰਨਰ ਸ਼ਕਤੀਕਾਂਤ ਦਾਸ ਨਾਲ ਅਸਹਿਮਤ ਸਨ। ਵਿਰਲ ਆਚਾਰਿਆ ਨੇ ਰਿਜ਼ਰਵ ਬੈਂਕ ਵਿਚ ਬਤੌਰ ਡਿਪਟੀ ਗਵਰਨਰ ਅਪਣਾ ਆਹੁਦਾ 23 ਜਨਵਰੀ 2017 ਨੂੰ ਸੰਭਾਲਿਆ ਸੀ।

ਜੇ ਪ੍ਰੋਫ਼ੈਸਰ ਆਚਾਰਿਆ ਦੇ ਸੀਵੀ ਦੀ ਗੱਲ ਕਰੀਏ ਤਾਂ ਇਹ 14 ਪੇਜ ਲੰਬਾ ਹੈ। ਇਸ ਵਿਚ ਉਹਨਾਂ ਦੇ ਪ੍ਰੋਸਿਡੈਂਟ ਅਵਾਰਡ ਤੋਂ ਲੈ ਕੇ ਉਹਨਾਂ ਦੇ ਸਾਰੀਆਂ ਰਿਕਾਰਡਿੰਗਜ਼ ਦਾ ਜ਼ਿਕਰ ਹੈ ਜੋ ਉਹਨਾਂ ਨੇ ਅਪਣੇ ਕਾਰਜਕਾਲ ਕਰੀਅਰ ਵਿਚ ਹਾਸਲ ਕੀਤੇ ਹਨ। ਉਹਨਾਂ ਦੀ ਰੂਚੀ ਸੰਗੀਤ ਵਿਚ ਹੈ। ਉਹਨਾਂ ਨੇ ਐਲਬਮ ਵੀ ਕੱਢੀ ਹੈ।