ਅਧਿਆਪਕਾਂ ਦੀ ਗਲਤੀ ਕਾਰਨ ਵਿਦਿਆਰਥੀਆਂ ਦਾ ਭਵਿੱਖ ਲੱਗਿਆ ਦਾਅ ਤੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਕੂਲਾਂ ਵਿਚ ਜਿਥੇ ਬੱਚੇ ਆਪਣਾ ਭਵਿੱਖ ਬਣਾਉਣ ਜਾਂਦੇ ਹਨ। ਜਿਥੇ ਕਿ ਵਿਦਿਆਰਥੀਆਂ ਨੇ ਇਕ-ਇਕ ਨੰਬਰਾਂ ਦੇ ਨਾਲ ਪਹਿਲਾ ਜਾਂ ਦੂਜਾ ਸਥਾਨ

Students

 ਨਵੀਂ ਦਿੱਲੀ : ਸਕੂਲਾਂ ਵਿਚ ਜਿਥੇ ਬੱਚੇ ਆਪਣਾ ਭਵਿੱਖ ਬਣਾਉਣ ਜਾਂਦੇ ਹਨ। ਜਿਥੇ ਕਿ ਵਿਦਿਆਰਥੀਆਂ ਨੇ ਇਕ-ਇਕ ਨੰਬਰਾਂ ਦੇ ਨਾਲ ਪਹਿਲਾ ਜਾਂ ਦੂਜਾ ਸਥਾਨ ਹਾਸਿਲ ਕਰਕੇ ਅੱਗੇ ਆਉਣਾ ਹੁੰਦਾ ਹੈ ਉੱਥੇ ਹੀ ਅਧਿਆਪਕਾਂ ਵਲੋਂ ਕੀਤੀਆਂ ਅਜਿਹੀਆਂ ਅਣਗਹਿਲੀਆਂ ਬੱਚਿਆਂ ਨੂੰ ਭੁਗਤਨੀਆਂ ਪੈ ਜਾਂਦੀਆਂ ਹਨ। ਇਹ ਮਾਮਲਾ ਵੀ ਕੁੱਝ ਅਜਿਹਾ ਹੀ ਹੈ। ਜਿਥੇ ਕਿ ਇਸ਼ਰਤਾ ਗੁਪਤਾ ਨਾਗਪੁਰ ਵਿਚ ਹੁਣ ਸੀਬੀ,ਐੱਸ,ਈ ਕਲਾਸ 12ਵੀਂ ਕਲਾਸ ਦੀ ਟਾਪਰ ਹੈ। ਪਰ ਉਨ੍ਹਾਂ ਨੇ ਪਰੀਖਿਆਂ ਵਿਚ ਮਿਲੇ ਘੱਟ ਨੰਬਰਾਂ ਨੂੰ ਠੀਕ ਨਹੀਂ ਮੰਨਿਆ। ਉਨ੍ਹਾਂ ਨੂੰ ਪੁਲੀਟੀਕਲ ਸਾਇੰਸ ਵਿਚ ਘੱਟ ਨੰਬਰ ਮਿਲੇ ਸਨ।

ਜਿਸ ਦੇ ਬਾਅਦ ਉਨ੍ਹਾਂ ਨੇ ਰੀ-ਚੈਕਿੰਗ ਕਰਾਉਣ ਦਾ ਫੈਸਲਾ ਲਿਆ। ਇਸ਼ਰਤਾ ਦੇ ਬਾਕੀ ਸਾਰੇ ਵਿਸ਼ਿਆਂ ਵਿਚ 95 ਨੰਬਰ ਤੋਂ ਜਿਆਦਾ ਸਨ। ਪੁਨਰ ਮੂਲਿਆਂਕਨ ਵਿਚ ਪਤਾ ਲੱਗਿਆ ਕਿ ਉਨ੍ਹਾਂ ਦੇ 17 ਜਵਾਬਾਂ ਵਿਚ ਗਲਤ ਤਰੀਕੇ ਨਾਲ ਨੰਬਰ ਦਿਤੇ ਗਏ ਸਨ। ਇਸਦੇ ਬਾਅਦ ਉਨ੍ਹਾਂ ਦੇ ਇਸੇ ਤਰ੍ਹਾਂ ਦਿੱਲੀ ਦੇ ਇਕ ਵਿਦਿਆਰਥੀ ਨੂੰ ਵੀ 3 ਸਵਾਲਾਂ ਦੇ ਜਵਾਬ ਵਿਚ ਗਲਤ ਤਰੀਕੇ ਨਾਲ ਨੰਬਰ ਦਿੱਤੇ ਗਏ ਸਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਸਾਲ 12ਵੀਂ ਜਮਾਤ ਦੇ ਜਿੰਨੇ ਵੀ ਵਿਦਿਆਰਥੀਆਂ ਨੇ ਰੀ-ਚੈਕਿੰਗ ਕਰਾਉਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਵਿਚੋਂ 50 ਪ੍ਰਤੀਸ਼ਤ ਵਿਦਿਆਰਥੀਆਂ ਦੇ ਨੰਬਰ ਵੱਧ ਗਏ ਹਨ।

ਕਲਾਸ 12 ਦੇ 9,111 ਵਿਦਿਆਰਥੀਆਂ ਨੇ ਆਪਣੇ ਪੇਪਰ ਦੁਬਾਰਾ ਚੈੱਕ ਕਰਾਉਣ ਲਈ ਅਪਲਾਈ ਕੀਤਾ ਸੀ। ਇਹਨਾਂ ਵਿਚੋਂ 4,632 ਵਿਦਿਆਰਥੀਆਂ ਦੀਆਂ ਕਾਪੀਆਂ ਵਿਚ ਗੜਬੜ ਸਾਹਮਣੇ ਆਈ ਹੈ ਅਤੇ ਉਨ੍ਹਾਂ ਦੇ ਨੰਬਰ ਵੱਧ ਗਏ। ਜਿਆਦਾਤਰ ਵਿਦਿਆਰਥੀਆਂ ਦੀਆਂ ਕਾਪੀਆਂ ਵਿਚ ਠੀਕ ਜਵਾਬ ਉੱਤੇ ਵੀ ਜ਼ੀਰੋ ਨੰਬਰ ਦਿੱਤੇ ਗਏ ਸਨ ਜਾਂ ਉਨ੍ਹਾਂ ਦੇ ਕਈ ਜਵਾਬਾਂ ਨੂੰ ਚੈੱਕ ਹੀ ਨਹੀਂ ਕੀਤਾ ਗਿਆ ਸੀ। ਕਾਪੀਆਂ ਦੀ ਚੈਕਿੰਗ ਵਿਚ ਅਜਿਹੀ ਗੜਬੜੀਆਂ ਸਾਹਮਣੇ ਆਉਣ ਦੇ ਬਾਅਦ ਸੀਬੀ,ਐਸ,ਈ ਨੇ 214 ਟੀਚਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ।

ਇਹਨਾਂ ਵਿਚੋਂ 81 ਅਧਿਆਪਕ ਦੇਹਰਾਦੂਨ ਖੇਤਰ ਦੇ ਅਤੇ 55ਅਧਿਆਪਕ ਇਲਾਹਾਬਾਦ ਖੇਤਰ ਦੇ ਹਨ। ਦੱਸਦਿਆਂ ਕਿ ਵਿਦਿਆਰਥੀ ਇਕ ਵਾਰ ਨੰਬਰਾਂ ਦਾ ਦੁਬਾਰਾ ਕੁੱਲ ਕਰਨ ਦੇ ਬਾਅਦ ਹੀ ਰੀ-ਚੈਕਿੰਗ ਲਈ ਅਪਲਾਈ ਕਰ ਸਕਦੇ ਹਨ। ਸੀਬੀ,ਐੱਸ,ਈ ਦੇ ਸੈਕਰਟਰੀ ਅਨੁਰਾਗ ਤਿਵਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਪੇਪਰ ਨੂੰ ਚੈੱਕ ਕਰਨ ਲਈ 2 ਅਧਿਆਪਕ ਨੂੰ ਰੱਖਿਆ ਗਿਆ ਅਤੇ ਇਸ ਵਿਚ 99.6 ਪ੍ਰਤੀਸ਼ਤ ਕਾਪੀਆਂ ਨੂੰ ਠੀਕ ਤਰੀਕੇ ਨਾਲ ਫੇਰ ਤੋਂ ਚੈੱਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ  ਲੱਗਭੱਗ  50,000 ਅਧਿਆਪਕਾਂ ਨੇ 61.34 ਲੱਖ ਕਾਪੀਆਂ ਨੂੰ ਚੈੱਕ ਕੀਤਾ।