ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਯਾਦ 'ਚ ਆਧੁਨਿਕ ਅਜਾਇਬ ਘਰ ਬਣਾਇਆ ਜਾਵੇਗਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਕਿਹਾ ਕਿ ਦੇਸ਼ 'ਚ ਇਕ ਜਮਾਤ ਨੇ ਡਾ. ਅੰਬੇਦਕਰ, ਸਰਦਾਰ ਪਟੇਲ ਜਿਹੀ ਮਹਾਨ ਸ਼ਖ਼ਸੀਅਤਾਂ ਦਾ ਗਲਤ ਅਕਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ

Narender Modi

ਨਵੀਂ ਦਿੱਲੀ : ਦੇਸ਼ 'ਚ ਨਵੀਂ ਸਿਆਸੀ ਪਰੰਪਰਾ ਦੀ ਵਕਾਲਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ 'ਚ ਇਕ ਜਮਾਤ ਨੇ ਡਾ. ਬੀ.ਆਰ. ਅੰਬੇਦਕਰ, ਸਰਦਾਰ ਵੱਲਭਭਾਈ ਪਟੇਲ ਜਿਹੀ ਮਹਾਨ ਸ਼ਖ਼ਸੀਅਤਾਂ ਦਾ 'ਧੁੰਧਲਾ ਅਕਸ਼' ਘੜਨ ਦੀ ਕੋਸ਼ਿਸ਼ ਕੀਤੀ ਅਤੇ ਕਈ ਸਾਬਕਾ ਪ੍ਰਧਾਨ ਮੰਤਰੀਆਂ ਦੀ ਯਾਦ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਦਿੱਲੀ 'ਚ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਯਾਦ 'ਚ ਇਕ ਬਹੁਤ ਵੱਡਾ ਆਧੁਨਿਕ ਅਜਾਇਬ ਘਰ ਬਣਾਇਆ ਜਾਵੇਗਾ। ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਦੀ ਨਵੀਂ ਕਿਤਾਬ 'ਚੰਦਰਸ਼ੇਖਰ - ਦੀ ਲਾਸਟ ਆਈਕਨ ਆਫ਼ੀ ਆਈਡੀਓਲਾਜ਼ੀ ਪਾਲੀਟਿਕਸ' ਦੀ ਸੰਸਦ ਭਵਨ 'ਚ ਘੁੰਡ ਚੁਕਾਈ ਤੋਂ ਬਾਅਦ ਮੋਦੀ ਨੇ ਕਿਹਾ ਕਿ ਅੱਜ ਕਿਸੇ ਨੂੰ ਪੁੱਛੋ ਕਿ ਕਿੰਨੇ ਪ੍ਰਧਾਨ ਮੰਤਰੀ ਹੋਏ ਹਨ, ਉਹ ਕੌਣ-ਕੌਣ ਹਨ... ਉਦੋਂ ਘੱਟ ਲੋਕ ਹੀ ਇਨ੍ਹਾਂ ਬਾਰੇ ਪੂਰਾ ਦੱਸ ਸਕਣਗੇ।

ਉਨ੍ਹਾਂ ਕਿਹਾ, “ਦੇਸ਼ ਦੇ ਇਨ੍ਹਾਂ ਪ੍ਰਧਾਨ ਮੰਤਰੀਆਂ ਨੂੰ ਭੁਲਾ ਦਿੱਤਾ ਗਿਆ, ਜਦਕਿ ਹਰ ਕਿਸੇ ਦਾ ਯੋਗਦਾਨ ਰਿਹਾ। ਪਰ ਇਕ ਜਮਾਤ ਹੈ, ਕੁਝ ਲੋਕ ਹਨ, ਜਿਨ੍ਹਾਂ ਨੂੰ ਸਾਰੇ ਅਧਿਕਾਰ ਪ੍ਰਾਪਤ ਹਨ, ਰਿਜ਼ਰਵਰੇਸ਼ਨ ਹੈ।“ ਮੋਦੀ ਨੇ ਕਿਹਾ ਕਿ ਦੇਸ਼ 'ਚ ਇਕ ਜਮਾਤ ਨੇ ਡਾ. ਅੰਬੇਦਕਰ, ਸਰਦਾਰ ਪਟੇਲ ਜਿਹੀ ਮਹਾਨ ਸ਼ਖ਼ਸੀਅਤਾਂ ਦਾ ਗਲਤ ਅਕਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਵਾਲ ਕੀਤਾ, “ਲਾਲ ਬਹਾਦਰ ਸ਼ਾਸ਼ਤਰੀ ਜੇ ਜ਼ਿੰਦਾ ਵਾਪਸ ਆਉਂਦੇ ਤਾਂ ਇਹੀ ਜਮਾਤ ਉਨ੍ਹਾਂ ਨਾਲ ਕੀ-ਕੀ ਕਰਦੀ?'' ਉਨ੍ਹਾਂ ਕਿਹਾ ਕਿ ਇਕ ਪ੍ਰਧਆਨ ਮੰਤਰੀ ਬਾਰੇ ਚਰਚਾ ਕੀਤੀ ਗਈ ਕਿ ਉਹ ਕੀ ਪੀਂਦੇ ਹਨ, ਇਕ ਪ੍ਰਧਾਨ ਮੰਤਰੀ ਬਾਰੇ ਧਾਰਣਾ ਬਣਾਈ ਗਈ ਕਿ ਉਹ ਬੈਠਕ 'ਚ ਨੀਂਦ ਲੈਂਦੇ ਹਨ।