ਪੀਯੂ ਸੈਨੇਟ ਚੋਣਾਂ: ਸਿੱਖ ਐਜੂਕੇਸ਼ਨਲ ਸੁਸਾਇਟੀ ਅਧੀਨ ਦੋ ਸੰਸਥਾਵਾਂ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਐਜੂਕੇਸ਼ਨਲ ਸੁਸਾਇਟੀ (ਐਸ.ਈ.ਐਸ) ਦੇ ਅਧੀਨ ਦੋ ਪ੍ਰਮੁੱਖ ਵਿਦਿਅਕ ਸੰਸਥਾਵਾਂ ਨੇ ਪੀਯੂ ਸੈਨੇਟ ਚੋਣਾਂ 2021 ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

Representation of Sikh Educational Society Institutions in PU Senate

 

ਚੰਡੀਗੜ੍ਹ: ਸੈਕਟਰ 26 ਚੰਡੀਗੜ੍ਹ ਵਿਖੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸਿੱਖ ਐਜੂਕੇਸ਼ਨਲ ਸੁਸਾਇਟੀ (ਐਸ.ਈ.ਐਸ) ਦੇ ਅਧੀਨ ਦੋ ਪ੍ਰਮੁੱਖ ਵਿਦਿਅਕ ਸੰਸਥਾਵਾਂ ਨੇ ਪੀਯੂ ਸੈਨੇਟ ਚੋਣਾਂ 2021 ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। 1936 ਵਿਚ ਸਥਾਪਤ ਐਸ.ਈ.ਐਸ ਨੇ 1937-38 ਵਿਚ ਲਾਹੌਰ ਵਿਖੇ ਸਿੱਖ ਨੈਸ਼ਨਲ ਕਾਲਜ ਦੀ ਸਥਾਪਨਾ ਦੇ ਨਾਲ ਉੱਚ ਸਿੱਖਿਆ ਦੇ ਖੇਤਰ ਵਿਚ ਉੱਦਮ ਕੀਤਾ।

ਹੋਰ ਪੜ੍ਹੋ: ਲੋਕਾਂ, ਕਿਸਾਨਾਂ ਅਤੇ 'ਆਪ' ਦੇ ਸਵਾਲਾਂ ਤੋਂ ਕਿਉਂ ਭੱਜ ਰਹੇ ਹਨ ਸੁਖਬੀਰ ਬਾਦਲ: ਅਮਨ ਅਰੋੜਾ

ਇਸ ਸਮੇਂ ਐਸ.ਈ.ਐਸ ਉੱਤਰੀ ਖੇਤਰ ਦੀਆਂ ਛੇ ਵਿਦਿਅਕ ਸੰਸਥਾਵਾਂ ਰਾਹੀਂ ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ NAAC ਦੁਆਰਾ ਮੁੜ-ਮਾਨਤਾ ਪ੍ਰਾਪਤ ਪੋਸਟ-ਗ੍ਰੈਜੂਏਟ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਨੌਜਵਾਨਾਂ ਵਿਚ ਪਰਉਪਕਾਰ, ਨੈਤਿਕਤਾ ਅਤੇ ਸਮਾਜਿਕ ਸੰਵੇਦਨਸ਼ੀਲਤਾ ਦੇ ਨਾਲ ਅਕਾਦਮਿਕ ਉੱਤਮਤਾ ਲਈ ਯਤਨ ਕਰਦੀ ਹੈ।

ਹੋਰ ਪੜ੍ਹੋ: ਅੱਜ ਵੀ ਆਪਣੇ ਸਟੈਂਡ 'ਤੇ ਕਾਇਮ ਹਾਂ, ਪੰਜਾਬ ਦੇ ਮਸਲਿਆਂ ’ਤੇ ਪਹਿਰਾ ਦਿੰਦੇ ਰਹਾਂਗੇ- ਚਰਨਜੀਤ ਚੰਨੀ

ਐਸ.ਈ.ਐਸ ਦੀ ਅਗਵਾਈ ਹੇਠ ਫੈਕਲਟੀ ਮੈਂਬਰਾਂ ਨੇ ਹਮੇਸ਼ਾਂ ਬਿਹਤਰ ਭਵਿੱਖ ਬਣਾਉਣ ਲਈ ਕੰਮ ਕਰਨ ਵਾਲੇ ਪਰਿਵਰਤਕਾਂ ਦਾ ਸਮੂਹ ਬਣਨ ਦੀ ਕੋਸ਼ਿਸ਼ ਕੀਤੀ ਹੈ। ਪੀਯੂ ਸੈਨੇਟ ਚੋਣਾਂ 2021 ਵਿਚ ਤਿੰਨ ਫੈਕਲਟੀ ਮੈਂਬਰਾਂ ਨੇ ਵੱਖਰੀ ਛਾਪ ਛੱਡੀ ਹੈ । ਅਧਿਆਪਕ ਹਲਕੇ ਤੋਂ ਜੇਤੂਆਂ ਵਿਚ ਡਾ: ਇੰਦਰਪਾਲ ਸਿੰਘ ਸਿੱਧੂ ਅਤੇ ਡਾ: ਜਗਤਾਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਸ਼ਾਮਲ ਹਨ। ਡਾ. ਆਈ.ਪੀ.ਐਸ ਸਿੱਧੂ, ਮੁਖੀ, ਪੀਜੀ ਵਿਭਾਗ ਆਪਣੇ ਪਿਛਲੇ ਕਾਰਜਕਾਲ ਦੌਰਾਨ ਜੋਸ਼ ਅਤੇ ਇਮਾਨਦਾਰੀ ਨਾਲ ਕੀਤੇ ਯਤਨਾਂ ਸਦਕਾ, ਜੀਵ ਵਿਗਿਆਨ ਅਤੇ ਸਾਬਕਾ ਸਿੰਡੀਕੇਟ ਮੈਂਬਰ ਅਤੇ ਡੀਨ (ਡਿਜ਼ਾਈਨ ਅਤੇ ਫਾਈਨ ਆਰਟਸ ਫੈਕਲਟੀ) ਪੀਯੂ, ਚੰਡੀਗੜ੍ਹ ਨੇ 386 ਵੋਟਾਂ ਨਾਲ ਦੁਬਾਰਾ ਚੋਣ ਵਿਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ।

ਹੋਰ ਪੜ੍ਹੋ: ਮੀਟਿੰਗ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘ਕਿਸੇ ਦੀ ਨਰਾਜ਼ਗੀ ਕਾਂਗਰਸ ਦੇ ਰਾਹ ’ਚ ਨਹੀਂ ਆਉਣੀ ਚਾਹੀਦੀ’

ਡਾ: ਜਗਤਾਰ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ, ਪਹਿਲੀ ਵਾਰ ਦਾਅਵੇਦਾਰ 209 ਵੋਟਾਂ ਨਾਲ ਜਿੱਤੇ। ਉਹਨਾਂ ਦੀ ਸਫਲਤਾ ਲੋਕਾਂ ਦੁਆਰਾ  ਉਹਨਾਂ ਦੀਆਂ ਯੋਗਤਾਵਾਂ ਵਿਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਹਨਾਂ ਨੂੰ ਸੀਨੀਅਰ ਰਾਸ਼ਟਰੀ ਪੱਧਰ ਅਤੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਪੱਧਰ 'ਤੇ ਹੈਂਡਬਾਲ ਅਤੇ ਬਾਸਕਟਬਾਲ ਵਿਚ  ਸ਼ਮੂਲੀਅਤ ਦਾ ਸਿਹਰਾ ਜਾਂਦਾ ਹੈ। ਡਾ: ਜਤਿੰਦਰ ਕੌਰ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ, ਜੋ ਔਰਤਾਂ ਦੀ ਸਿੱਖਿਆ ਦੇ ਲਈ ਅਣਥੱਕ ਮਿਹਨਤ ਕਰ ਰਹੇ ਹਨ, ਨੂੰ ਪ੍ਰਿੰਸੀਪਲਾਂ ਦੇ ਹਲਕੇ ਦਾ ਮੈਂਬਰ ਚੁਣਿਆ ਗਿਆ ਹੈ।