ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ BJP ਨੇਤਾ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਮਿਲਨਾਡੂ ਭਾਜਪਾ ਦੇ ਜਨਰਲ ਸਕੱਤਰ ਕੇਟੀ ਰਾਘਵਨ ਨੇ ਕਥਿਤ ਤੌਰ ’ਤੇ ਇਕ ਸਟਿੰਗ ਵੀਡੀਓ ਜਾਰੀ ਹੋਣ ਤੋਂ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

BJP leader K T Raghavan resigns after video leak

ਚੇਨਈ: ਤਮਿਲਨਾਡੂ ਭਾਜਪਾ ਦੇ ਜਨਰਲ ਸਕੱਤਰ ਕੇਟੀ ਰਾਘਵਨ (BJP leader K T Raghavan) ਨੇ ਕਥਿਤ ਤੌਰ ’ਤੇ ਇਕ ਸਟਿੰਗ ਵੀਡੀਓ ਜਾਰੀ ਹੋਣ ਤੋਂ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਥਿਤ ਅਸ਼ਲੀਲ ਵੀਡੀਓ ਵਿਚ ਉਹ ਪਾਰਟੀ ਦੀ ਇਕ ਮਹਿਲਾ ਵਰਕਰ ਨਾਲ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਪਾਰਟੀ ਦੇ ਹੀ ਦੂਜੇ ਅਹੁਦੇਦਾਰ ਮਦਨ ਰਵਿਚੰਦਰਨ ਨੇ ਯੂਟਿਊਬ ਉੱਤੇ ਸ਼ੇਅਰ ਕੀਤਾ ਸੀ।

ਹੋਰ ਪੜ੍ਹੋ: ਜਰਮਨੀ ਵਿੱਚ ਪੀਜ਼ਾ ਵੇਚਣ ਨੂੰ ਮਜਬੂਰ ਅਫਗਾਨਿਸਤਾਨ ਦੇ ਸਾਬਕਾ IT ਮੰਤਰੀ

ਹਾਲਾਂਕਿ ਰਾਘਵਨ (K T Raghavan resigns after video leak) ਨੇ ਇਕ ਟਵੀਟ ਵਿਚ ਇਹਨਾਂ ਆਰੋਪਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ। ਉਹਨਾਂ ਲਿਖਿਆ, ‘ਤਮਿਲਨਾਡੂ ਦੇ ਲੋਕ, ਪਾਰਟੀ ਵਰਕਰ ਅਤੇ ਮੇਰੇ ਸਾਥੀ ਹੀ ਜਾਣਦੇ ਹਨ ਕਿ ਮੈਂ ਕੌਣ ਹਾਂ। ਮੈਂ 30 ਸਾਲ ਤੋਂ ਬਿਨ੍ਹਾਂ ਕਿਸੇ ਲਾਭ ਦੇ ਕੰਮ ਕਰ ਰਿਹਾ ਹਾਂ’।

ਹੋਰ ਪੜ੍ਹੋ: Tokyo Paralympics 2020: ਟੇਬਲ ਟੈਨਿਸ ਦਾ ਪਹਿਲਾ ਮੈਚ ਹਾਰੀ ਭਾਰਤ ਦੀ ਪੈਰਾ ਅਥਲੀਟ ਸੋਨਲਬੇਨ ਪਟੇਲ

ਉਹਨਾਂ ਅੱਗੇ ਕਿਹਾ, ‘ਮੈਨੂੰ ਅੱਜ ਸਵੇਰੇ ਹੀ ਸੋਸ਼ਲ ਮੀਡੀਆ ’ਤੇ ਮੇਰੇ ਬਾਰੇ ਸਾਂਝੀ ਕੀਤੀ ਗਈ ਇਕ ਵੀਡੀਓ ਬਾਰੇ ਪਤਾ ਚੱਲਿਆ। ਇਹ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਲਈ ਜਾਰੀ ਕੀਤਾ ਗਿਆ ਹੈ। ਮੈਂ ਸੂਬਾ ਪ੍ਰਧਾਨ ਅੰਨਮਲਾਈ ਨਾਲ ਵਿਚਾਰ ਵਟਾਂਦਰਾ ਕੀਤਾ। ਮੈਂ ਆਪਣੀ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੈਂ ਇਹਨਾਂ ਦੋਸ਼ਾਂ ਨੂੰ ਨਕਾਰਦਾ ਹਾਂ। ਨਿਆਂ ਦੀ ਜਿੱਤ ਹੋਵੇਗੀ। "

ਹੋਰ ਪੜ੍ਹੋ: ਕਾਬੁਲ ਤੋਂ ਭਾਰਤ ਪਰਤੇ 78 ਲੋਕਾਂ ਵਿਚੋਂ 16 ਨਿਕਲੇ ਕੋਰੋਨਾ ਪਾਜ਼ੀਟਿਵ, ਕੀਤਾ ਗਿਆ ਕੁਆਰੰਟੀਨ

ਉਧਰ ਯੂਟਿਊਬ ’ਤੇ ਵੀਡੀਓ ਜਾਰੀ ਕਰਨ ਵਾਲੇ ਰਵਿਚੰਦਰਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਟੀਮ ਕੋਲ ਅਜਿਹੇ 15 ਨੇਤਾਵਾਂ ਦੇ ਆਡੀਓ ਕਲਿਪ ਅਤੇ ਵੀਡੀਓ ਮੌਜੂਦ ਹਨ, ਜਿਨ੍ਹਾਂ ਨੂੰ ਉਹ ਸਮਾਂ ਆਉਣ ’ਤੇ ਜਾਰੀ ਕਰਨਗੇ। ਉਹਨਾਂ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਸਟਿੰਗ ਆਪਰੇਸ਼ਨ ਦਾ ਵਿਚਾਰ ਭਾਜਪਾ ਦੇ ਕਈ ਨੇਤਾਵਾਂ ’ਤੇ ਜਿਨਸੀ ਸ਼ੋਸ਼ਣ ਆਦਿ ਦੇ ਆਰੋਪਾਂ ਤੋਂ ਬਾਅਦ ਆਇਆ ਸੀ। ਉਹਨਾਂ ਕਿਹਾ, ‘ਇਸ ਦਾ ਉਦੇਸ਼ ਅਜਿਹੇ ਵਿਅਕਤੀਆਂ ਤੋਂ ਪਾਰਟੀ ਨੂੰ ਸਾਫ ਕਰਨਾ ਹੈ’।

ਹੋਰ ਪੜ੍ਹੋ: ਟਰਾਂਸਜੈਂਡਰ ਭਾਈਚਾਰੇ ਦੀ ਮਦਦ ਲਈ ਆਪ ਵਿਧਾਇਕ ਰਾਘਵ ਚੱਢਾ ਨੇ 'ਮਿਸ਼ਨ ਸਹਾਰਾ' ਦੀ ਕੀਤੀ ਸ਼ੁਰੂਆਤ

ਹਾਲਾਂਕਿ ਤਮਿਲਨਾਡੂ ਭਾਜਪਾ ਪ੍ਰਧਾਨ (Tamilnadu BJP President) ਨੇ ਰਵਿਚੰਦਰਨ ਦੀ ਮੰਸ਼ਾ ’ਤੇ ਸਵਾਲ ਚੁੱਕੇ ਹਨ ਅਤੇ ਇਸ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ।  ਉਹਨਾਂ ਕਿਹਾ, "ਅਸੀਂ ਇਸ ਇਲਜ਼ਾਮ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਸਾਡੀ ਪਾਰਟੀ ਦੇ ਸੂਬਾ ਸਕੱਤਰ ਮਲਾਰਕੋਡੀ ਦੀ ਪ੍ਰਧਾਨਗੀ ਵਿਚ ਇਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਇਹ ਟੀਮ ਦੋਸ਼ਾਂ ਦੇ ਪਿੱਛੇ ਦੀ ਸੱਚਾਈ ਦਾ ਅਧਿਐਨ ਕਰੇਗੀ ਅਤੇ ਆਰੋਪੀ ਸਾਬਤ ਹੋਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।"