ਭਾਜਪਾ ਨੂੰ “ਹਿੰਦੂ” ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਹਰੀਸ਼ ਰਾਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰੀਸ਼ ਰਾਵਤ (Harish Rawat) ਨੇ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ "ਹਿੰਦੂ" ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

Harish Rawat

ਦੇਹਰਾਦੂਨ: ਸੀਨੀਅਰ ਕਾਂਗਰਸੀ ਨੇਤਾ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Harish Rawat) ਨੇ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ "ਹਿੰਦੂ" ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਰਾਵਤ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, '' ਭਾਜਪਾ ਨੇ ਹਿੰਦੂ ਧਰਮ ਨੂੰ ਇਸ ਦੇ ਮੂਲ ਤੱਤਾਂ ਤੋਂ ਦੂਰ ਕਰ ਦਿੱਤਾ ਹੈ ਅਤੇ ਇਸ ਨੂੰ ਹਿੰਦੂਤਵ ਤੱਕ ਸੀਮਤ ਕਰ ਦਿੱਤਾ ਹੈ। ਅਸੀਂ ਆਪਣੀਆਂ ਕਦਰਾਂ ਕੀਮਤਾਂ ਵਿਚ ਹਿੰਦੂ ਹਾਂ। ਅਸੀਂ ਸਨਾਤਨ ਧਰਮ ਵਿਚ ਵਿਸ਼ਵਾਸ ਕਰਦੇ ਹਾਂ। ਅਸੀਂ ਹਿੰਦੂ ਸ਼ਬਦ ਨੂੰ ਹਾਈਜੈਕ ਨਹੀਂ ਕਰਨ ਦੇਵਾਂਗੇ। ”

ਹੋਰ ਪੜ੍ਹੋ: PM ਵੱਲੋਂ ਕਲਿਆਣ ਸਿੰਘ ਨੂੰ ਸ਼ਰਧਾਂਜਲੀ, ਕਿਹਾ- ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਕੋਈ ਕਸਰ ਨਾ ਛੱਡਿਓ

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਉਤਰਾਖੰਡ ਲਈ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਮੁਖੀ ਨੇ ਕਿਹਾ,"ਹਿੰਦੂ ਹੋਣ ਦੇ ਨਾਤੇ ਅਸੀਂ ਵਸੂਧੈਵ ਕੁਟੁੰਬਕਮ, ਸਰਵਧਰਮ ਸੰਭਵ ਵਿਚ ਵਿਸ਼ਵਾਸ ਕਰਦੇ ਹਾਂ ਪਰ ਭਾਜਪਾ ਸਰਬ ਧਰਮ ਝਗੜਾ ਭਾਵਨਾ ਵਿਚ ਵਿਸ਼ਵਾਸ ਰੱਖਦੀ ਹੈ।"  ਰਾਵਤ ਨੇ ਐਲਾਨ ਕੀਤਾ ਕਿ ਪਾਰਟੀ ਅਗਲੇ ਮਹੀਨੇ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕਰੇਗੀ ਤਾਂ ਜੋ ਸੂਬੇ ਦੇ ਲੋਕਾਂ ਨੂੰ ਕੇਂਦਰ ਅਤੇ ਰਾਜ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰਾਂ ਦੀਆਂ "ਨਾਕਾਮੀਆਂ" ਬਾਰੇ ਜਾਣੂ ਕਰਵਾਇਆ ਜਾ ਸਕੇ।

ਹੋਰ ਪੜ੍ਹੋ: ਕਾਬੁਲ ਤੋਂ ਪਰਤੇ ਅਫ਼ਗਾਨ ਸਿੱਖ MP ਨੇ ਬਿਆਨਿਆ ਦਰਦ, ਕਿਹਾ, 'ਸਭ ਖ਼ਤਮ ਹੋ ਚੁੱਕਾ ਹੈ'

ਉਹਨਾਂ ਕਿਹਾ ਕਿ ਪਰਿਵਰਤਨ ਯਾਤਰਾ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਹੈ ਕਿ ਰਾਜ ਵਿਚ ਸਰਕਾਰ ਦੇ ਬਦਲਾਅ ਦੀ ਲੋੜ ਕਿਉਂ ਹੈ ਤਾਂ ਜੋ ਇਸ ਨੂੰ ਵਿੱਤੀ ਤੌਰ 'ਤੇ ਮਜ਼ਬੂਤ ​​ਬਣਾਇਆ ਜਾ ਸਕੇ ਅਤੇ "ਉੱਤਰਾਖੰਡੀਯਤ" ਨੂੰ ਬਰਕਰਾਰ ਰੱਖਿਆ ਜਾ ਸਕੇ। ਅਪਣੇ ਕਾਰਜਕਾਲ ਦੌਰਾਨ ਸਿੱਖਿਆ ਅਤੇ ਸਿਹਤ ਖੇਤਰਾਂ ਵਿਚ ਸੁਧਾਰ ਸ਼ੁਰੂ ਕਰਨ ਦੇ ਕਾਰਜਾਂ ਨੂੰ ਰਾਜ ਸਰਕਾਰ ਵੱਲੋਂ ਰੋਕਣ ਦਾ ਆਰੋਪ ਲਗਾਉਂਦੇ ਹੋਏ ਰਾਵਤ ਨੇ ਕਿਹਾ ਕਿ ਜੇਕਰ ਕਾਂਗਰਸ ਮੁੜ ਸੱਤਾ ਵਿਚ ਆਈ ਤਾਂ ਉਹ ਸਾਰੇ ਕੰਮ ਮੁੜ ਸ਼ੁਰੂ ਹੋ ਜਾਣਗੇ।

ਹੋਰ ਪੜ੍ਹੋ: ਕਾਬੁਲ ਏਅਰਪੋਰਟ ਦੇ ਬਾਹਰ 7 ਲੋਕਾਂ ਦੀ ਮੌਤ- ਬ੍ਰਿਟੇਨ ਰੱਖਿਆ ਮੰਤਰਾਲੇ

ਰਾਵਤ ਨੇ ਕਿਹਾ, "ਅਸੀਂ ਉੱਤਰਾਖੰਡੀਯਤ ਦਾ ਝੰਡਾ ਉੱਚਾ ਰੱਖਾਂਗੇ ਅਤੇ ਇਕ ਕਲਿਆਣਕਾਰੀ ਰਾਜ ਬਣਾਵਾਂਗੇ ਜਿੱਥੇ ਆਮ ਆਦਮੀ, ਗਰੀਬ ਅਤੇ ਸਮਾਜ ਦੇ ਪਛੜੇ ਵਰਗਾਂ ਦਾ ਧਿਆਨ ਰੱਖਿਆ ਜਾਵੇਗਾ।"