ਅੱਜ ਵੀ ਆਪਣੇ ਸਟੈਂਡ 'ਤੇ ਕਾਇਮ ਹਾਂ, ਪੰਜਾਬ ਦੇ ਮਸਲਿਆਂ ’ਤੇ ਪਹਿਰਾ ਦਿੰਦੇ ਰਹਾਂਗੇ- ਚਰਨਜੀਤ ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਅੱਜ ਵੀ ਅਪਣੀ ਕੱਲ੍ਹ ਵਾਲੀ ਗੱਲ ’ਤੇ ਕਾਇਮ ਹਨ

Charanjit Singh Channi

ਦੇਹਰਾਦੂਨ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨਾਲ ਮੁਲਾਕਾਤ ਤੋਂ ਬਾਅਦ ਵਿਧਾਇਕ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਕਿਹਾ ਕਿ ਉਹ ਅੱਜ ਵੀ ਅਪਣੀ ਕੱਲ੍ਹ ਵਾਲੀ ਗੱਲ ’ਤੇ ਕਾਇਮ ਹਨ ਅਤੇ ਉਹ ਪੰਜਾਬ ਦੇ ਮਸਲਿਆਂ ’ਤੇ ਪਹਿਰਾ ਦਿੰਦੇ ਰਹਿਣਗੇ। ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹ ਪੰਜਾਬ ਦੇ ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਦੇ ਮਸਲੇ ਲੈ ਕੇ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਪਹੁੰਚੇ ਸਨ।

ਹੋਰ ਪੜ੍ਹੋ: ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਫਿੱਟ ਇੰਡੀਆ ਰਨ ਦਾ ਆਯੋਜਨ

ਚੰਨੀ ਨੇ ਦੱਸਿਆ ਕਿ ਪੰਜਾਬ ਕਾਂਗਰਸ (Punjab Congress Crisis) ਦੇ ਵਿਧਾਇਕਾਂ ਨੇ ਉਹਨਾਂ ਨੂੰ ਸਾਰੇ ਮੁੱਦੇ ਹਾਈ ਕਮਾਨ ਕੋਲ ਰੱਖਣ ਲਈ ਨਾਮਜ਼ਦ ਕੀਤਾ ਸੀ। ਉਹਨਾਂ ਦੱਸਿਆ ਕਿ ਹਰੀਸ਼ ਰਾਵਤ ਨੇ ਉਹਨਾਂ ਦੀ ਗੱਲ ਹਾਈ ਕਮਾਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਉਹਾਨਾਂ ਕਿਹਾ ਜੇਕਰ ਸਾਨੂੰ ਦਿੱਲੀ ਬੁਲਾਇਆ ਜਾਵੇਗਾ ਅਸੀਂ ਉੱਥੇ ਵੀ ਪਹੁੰਚਾਂਗੇ। ਜੋ ਵੀ ਫੈਸਲਾ ਹਾਈਕਮਾਨ ਕਰੇਗੀ ਅਸੀਂ ਉਹਨਾਂ ਨਾਲ ਜਾਵਾਂਗੇ।

ਹੋਰ ਪੜ੍ਹੋ: ਕੇਂਦਰ ਨੇ ਗੰਨੇ ਦਾ FRP 5 ਰੁਪਏ ਵਧਾ ਕੇ  290 ਰੁਪਏ ਪ੍ਰਤੀ ਕੁਇੰਟਲ ਕੀਤਾ

ਚੰਨੀ ਨੇ ਕਿਹਾ ਕਿ ਅਸੀਂ ਅਜੇ ਵੀ ਕੱਲ੍ਹ ਵਾਲੀ ਗੱਲ ’ਤੇ ਖੜ੍ਹੇ ਹਾਂ ਅਤੇ ਅਸੀਂ ਪੰਜਾਬ ਦੇ ਮਸਲਿਆਂ ’ਤੇ ਪਹਿਰਾ ਦਿੰਦੇ ਰਹਾਂਗੇ। ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਖਰੇ ਉਤਰਾਂਗੇ। ਅਸੀਂ ਹਾਈ ਕਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਲਈ ਸਾਡਾ ਸਾਥ ਦੇਣ।

ਹੋਰ ਪੜ੍ਹੋ: ਹੁਣ ਸਿਰਫ਼ ਈ-ਵੀਜ਼ਾ 'ਤੇ ਹੀ ਭਾਰਤ ਦੀ ਯਾਤਰਾ ਕਰ ਸਕਣਗੇ ਅਫ਼ਗਾਨਿਸਤਾਨ ਦੇ ਨਾਗਰਿਕ- ਸਰਕਾਰ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸ਼ੁਰੂ ਹੋਈ ਬਗਾਵਤ ਦੇ ਚਲਦਿਆਂ ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਕੁਝ ਮੰਤਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਲਈ ਦੇਹਰਾਦੂਨ ਪਹੁੰਚੇ ਹਨ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੁਝ ਸ਼ਿਕਾਇਤਾਂ ਸਨ ਤੇ ਕੁਝ ਸੁਝਾਅ ਵੀ ਸਨ।

ਹੋਰ ਪੜ੍ਹੋ: ਮੀਟਿੰਗ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘ਕਿਸੇ ਦੀ ਨਰਾਜ਼ਗੀ ਕਾਂਗਰਸ ਦੇ ਰਾਹ ’ਚ ਨਹੀਂ ਆਉਣੀ ਚਾਹੀਦੀ’

ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਨਾਲ ਨਰਾਜ਼ਗੀ ਹੈ ਤਾਂ ਇਹ ਨਰਾਜ਼ਗੀ ਕਾਂਗਰਸ ਦੇ ਰਾਸਤੇ ਵਿਚ ਨਹੀਂ ਆਉਣੀ ਚਾਹੀਦੀ। ਕਾਂਗਰਸ ਲਈ ਜ਼ਰੂਰੀ ਹੈ ਕਿ ਸਾਰੇ ਮਿਲ ਕੇ ਚੋਣਾਂ ਲੜਨ। ਇਸ ਦੇ ਲਈ ਅਸੀਂ ਪੁਰੀ ਕੋਸ਼ਿਸ਼ ਕਰ ਰਹੇ ਹਾਂ। ਰਾਵਤ ਨੇ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਦੀ ਏਕਤਾ ਬਣਾ ਕੇ ਰੱਖਣਗੇ।