ਕਾਂਗਰਸ ਵਲੋਂ ਚੋਣਾਵੀ ਰਾਜਾਂ 'ਚ ਗਠਜੋੜ ਦੀਆਂ ਕੋਸ਼ਿਸ਼ਾਂ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਰਾਜਾਂ ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਗਠਜੋੜ ਦੀ ਕੋਸ਼ਿਸ਼ ਤੇਜ਼ ਕਰ ਦਿਤੀ ਹੈ। ਪਾਰਟੀ ਨੇ ਸ਼ੁਰੂਆਤ ਵਿਚ ਦਸ ਰਾਜਾਂ ਵਿਚ ਗਠਜੋੜ...

Congress Meeting

ਨਵੀਂ ਦਿੱਲੀ : ਪੰਜ ਰਾਜਾਂ ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਗਠਜੋੜ ਦੀ ਕੋਸ਼ਿਸ਼ ਤੇਜ਼ ਕਰ ਦਿਤੀ ਹੈ। ਪਾਰਟੀ ਨੇ ਸ਼ੁਰੂਆਤ ਵਿਚ ਦਸ ਰਾਜਾਂ ਵਿਚ ਗਠਜੋੜ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਹੈ। ਇਨ੍ਹਾਂ ਸੂਬਿਆਂ ਵਿਚ ਬਿਹਾਰ, ਝਾਰਖੰਡ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਮਹਾਰਸ਼ਟਰ, ਓਡੀਸ਼ਾ, ਕੇਰਲ ਅਤੇ ਤਾਮਿਲਨਾਡੂ ਸ਼ਾਮਲ ਹਨ। ਪਾਰਟੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਹੈ ਕਿਉਂਕਿ ਛੱਤੀਸਗੜ੍ਹ ਵਿਚ ਬਸਪਾ ਤੇ ਅਜੀਤ ਜੋਗੀ ਦੇ ਨਾਲ ਗਠਜੋੜ ਕਰ ਲਿਆ ਹੈ।

ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਸੱਤ ਰਾਜਾਂ ਦੇ ਸੂਬਾ ਪ੍ਰਧਾਨ, ਵਿਧਾਇਕ ਦਲ ਦੇ ਨੇਤਾ ਅਤੇ ਸੂਬਾ ਇੰਚਾਰਜ ਦੇ ਨਾਲ ਚੋਣ ਰਣਨੀਤੀ ਅਤੇ ਗਠਜੋੜ 'ਤੇ ਚਰਚਾ ਹੋਈ ਹੈ। ਰਾਜਸਥਾਨ, ਕੇਰਲ ਅਤੇ ਤਾਮਿਲਨਾਡੂ ਦੇ ਅਹੁਦੇਦਾਰਾਂ ਨਾਲ ਇਸ ਮੁੱਦੇ 'ਤੇ ਮੰਗਲਵਾਰ ਨੂੰ ਮੀਟਿੰਗ ਹੋਵੇਗੀ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਗੋਂਡਵਾਨਾ ਪਾਰਟੀ ਦੇ ਨਾਲ ਗਠਜੋੜ 'ਤੇ ਸ਼ੁਰੂਆਤੀ ਚਰਚਾ ਹੋਈ ਹੈ। ਇਸ ਦੇ ਨਾਲ ਪਾਰਟੀ ਇਕ-ਦੋ ਸੀਟ ਦੂਜੀਆਂ ਛੋਟੀਆਂ ਪਾਰਟੀਆਂ ਲਈ ਵੀ ਛੱਡ ਸਕਦੀ ਹੈ। 

ਗੋਂਡਵਾਨਾ ਪਾਰਟੀ ਛੱਤੀਸਗੜ੍ਹ ਦੇ ਨਾਲ ਮੱਧ ਪ੍ਰਦੇਸ਼ ਵਿਚ ਵੀ ਗਠਜੋੜ ਕਰ ਸਕਦੀ ਹੈ। ਦਰਅਸਲ ਇਨ੍ਹਾਂ ਦੋਵੇਂ ਰਾਜਾਂ ਵਿਚ ਬਸਪਾ ਦੇ ਨਾਲ ਗਠਜੋੜ ਕਰਨਾ ਚਾਹੁੰਦੀ ਸੀ ਪਰ ਬਸਪਾ ਨੇ ਮੱਧ ਪ੍ਰਦੇਸ਼ ਵਿਚ ਇਕੱਲੇ ਅਤੇ ਛੱਤੀਸਗੜ੍ਹ ਵਿਚ ਅਜੀਤ ਜੋਗੀ ਦੇ ਨਾਲ ਚੋਣ ਲੜਨ ਦਾ ਐਲਾਨ ਕੀਤਾ ਹੈ। ਬਸਪਾ ਨੂੰ ਛੱਤੀਸਗੜ੍ਹ ਵਿਚ ਚਾਰ ਅਤੇ ਮੱਧ ਪ੍ਰਦੇਸ਼ ਵਿਚ ਕਰੀਬ ਸੱਤ ਫ਼ੀਸਦੀ ਵੋਟ ਹਨ। ਜਦਕਿ ਛੱਤੀਸਗੜ੍ਹ ਵਿਚ ਭਾਜਪਾ ਅਤੇ ਕਾਂਗਰਸ ਦੇ ਵੋਟ ਫ਼ੀਸਦੀ ਵਿਚ ਸਿਰਫ਼ ਇਕ ਫ਼ੀਸਦੀ ਦਾ ਫ਼ਰਕ ਹੈ। 

ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਬਿਹਾਰ, ਝਾਰਖੰਡ, ਕਰਨਾਟਕ ਅਤੇ ਮਹਾਰਸ਼ਟਰ ਵਿਚ ਮਿਲਦੀ ਜੁਲਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਗਠਜੋੜ ਤੈਅ ਹੈ। ਅਜਿਹੇ ਵਿਚ ਇਨ੍ਹਾਂ ਸੂਬਿਆਂ ਦੇ ਨੇਤਾਵਾਂ ਦੇ ਨਾਲ ਚੋਣ ਰਣਨੀਤੀ ਅਤੇ ਗਠਜੋੜ ਦੇ ਸਹਿਯੋਗੀ ਦੇ ਨਾਲ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ 'ਤੇ ਚਰਚਾ ਹੋਈ ਹੈ। ਪਾਰਟੀ ਰਣਨੀਤੀਕਾਰ ਮੰਨਦੇ ਹਨ ਕਿ ਲੋਕ ਸਭਾ ਚੋਣ ਲਈ ਸਹਿਯੋਗ ਦਲਾਂ ਦੇ ਨਾਲ ਬਿਹਤਰ ਤਾਲਮੇਲ ਜ਼ਰੂਰੀ ਹੈ। ਜਲਦ ਪਾਰਟੀ ਦੇ ਸੀਨੀਅਰ ਨੇਤਾ ਸਹਿਯੋਗੀ ਦਲਾਂ ਦੇ ਨਾਲ ਵੀ ਚਰਚਾ ਕਰਨਗੇ।