ਉਹ ਦਿਨ ਦੂਰ ਨਹੀਂ ਜਦੋਂ POK ਵਿਚ ਲਹਿਰਾਏਗਾ ਭਾਰਤੀ ਝੰਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਦਿਨ ਜਲਦੀ ਅਵੇਗਾ ਜਿਸ ਲਈ ਸ਼ਿਆਮਾ ਪ੍ਰਸਾਦ ਮੁਖ਼ਰਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ।

Union Minister Jitendra Singh

ਨਵੀਂ ਦਿੱਲੀ- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਿਚ ਭਾਰਤੀ ਝੰਡਾ ਲਹਿਰਾਇਆ ਜਾਵੇਗਾ। ਜੰਮੂ ਕਸ਼ਮੀਰ ਦੀ ਚੇਨਾਨੀ ਸੁਰੰਗ ਦਾ ਨਾਮ ਬਦਲੇ ਜਾਣ ਨੂੰ ਲੈ ਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਨਵੇਂ ਭਾਰਤ ਦਾ ਕਾਰਵਾ ਅੱਗੇ ਵਧ ਰਿਹਾ ਹੈ।

ਉਹ ਦਿਨ ਜਲਦੀ ਅਵੇਗਾ ਜਿਸ ਲਈ ਸ਼ਿਆਮਾ ਪ੍ਰਸਾਦ ਮੁਖ਼ਰਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ। ਸੁਰੰਗ ਦਾ ਨਾਮ ਬਦਲ ਕੇ ਸ਼ਿਆਮਾ ਪ੍ਰਸਾਦ ਸਿੰਘ ਦੇ ਨਾਮ ‘ਤੇ ਰੱਖਣ ਦੀ ਪੇਸ਼ਕਸ਼ ਸਵੀਕਾਰ ਕਰਨ ਦਾ ਸਿਹਰਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਦਿੱਤਾ ਗਿਆ। ਜਿਸ ਨਾਲ ਜੰਮੂ ਅਤੇ ਸ਼੍ਰੀਨਗਰ ਦੀ ਦੂਰੀ ਵਿਚ 31 ਕਿਲੋਮੀਟਰ ਦੀ ਕਮੀ ਆਈ ਸੀ ਪਰ ਕਿਸੇ ਮਜ਼ਬੂਰੀਆਂ ਕਾਰਨ ਇਸ ਦਾ ਨਾਮ ਮੁਖ਼ਰਜੀ ਦੇ ਨਾਮ ‘ਤੇ ਨਹੀਂ ਰੱਖਿਆ ਜਾ ਸਕਿਆ।

ਚੇਨਾਨੀ-ਨਸ਼ਰੀ ਸੁਰੰਗ ਦਾ ਨਿਰਮਾਣ 2600 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। ਇਹ ਸੁਰੰਗ ਯਾਤਰਾ ਦੇ ਸਮੇਂ ਨੂੰ ਦੋ ਘੰਟਿਆਂ ਤੱਕ ਘੱਟ ਕਰ ਦਿੰਦੀ ਹੈ ਅਤੇ ਸਾਰੇ ਮੌਸਮ ਵਿਚ ਜੰਮੂ ਅਤੇ ਉਧਮਪੁਰ ਤੋਂ ਰਾਮਬਨ, ਬਨਿਹਾਲ ਅਤੇ ਸ੍ਰੀਨਗਰ ਜਾਣ ਵਾਲੇ ਯਾਤਰੀਆਂ ਲਈ ਸੁਰੱਖਿਅਤ ਮਾਰਗ ਪ੍ਰਦਾਨ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।