ਕਰਤਾਰਪੁਰ ਲਾਂਘਾ ਸਮਝੌਤੇ 'ਤੇ ਅੱਜ ਹੋ ਸਕਦੇ ਹਨ ਹਸਤਾਖ਼ਰ : ਪਾਕਿਸਤਾਨ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਹਰ ਸ਼ਰਧਾਲੂ ਨੂੰ ਟੈਕਸ ਦੇ ਤੌਰ 'ਤੇ 20 ਡਾਲਰ ਦੇਣੇ ਪੈਣਗੇ

India, Pakistan to sign agreement on Kartarpur corridor on Thursday

ਇਸਲਾਮਾਬਾਦ : ਪਾਕਿਸਤਾਨ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਲਈ ਭਾਰਤ ਨਾਲ ਇਤਿਹਾਸਕ ਸਮਝੌਤੇ 'ਤੇ ਵੀਰਵਾਰ ਨੂੰ ਹਸਤਾਖ਼ਰ ਹੋ ਸਕਦੇ ਹਨ। ਇਹ ਲਾਂਘੇ ਭਾਰਤ ਦੇ ਪੰਜਾਬ ਵਿਚ ਡੇਰਾ ਬਾਬਾ ਨਾਨਕ ਗੁਰਦਵਾਰਾ ਨੂੰ ਕਰਤਾਰਪੁਰ ਦੇ ਗੁਰਦਵਾਰੇ ਨਾਲ ਜੋੜੇਗਾ ਜੋ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ ਚਾਰ ਕਿਲੋਮੀਟਰ ਦੂਰ ਹੈ।

ਸ਼ੁਰੂਆਤ ਵਿਚ ਦੋਵੇਂ ਬੁਧਵਾਰ ਨੂੰ ਸਮਝੌਤੇ 'ਤੇ ਹਸਤਾਖ਼ਰ ਕਰਨ ਲਈ ਰਾਜ਼ੀ ਹੋ ਗਏ ਸਨ। ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਸਾਡੀ ਸਮਝੌਤੇ 'ਤੇ ਕਲ (ਵੀਰਵਾਰ) ਨੂੰ ਹਸਤਾਖ਼ਰ ਕਰਵਾਉਣ ਦੀ ਕੋਸ਼ਿਸ਼ ਹੈ।'' ਉਨ੍ਹਾਂ ਦਸਿਆ ਕਿ ਅਜਿਹੀ ਵਿਵਸਣਾ ਬਣੀ ਹੈ ਜਿਸ ਵਿਚ ਸ਼ਰਧਾਲੂ ਸਵੇਰੇ ਆਉਣਗੇ ਅਤੇ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਸ਼ਾਮ ਨੂੰ ਵਾਪਸ ਚਲੇ ਜਾਣਗੇ। ਹਰ ਦਿਨ ਇਸ ਧਾਰਮਕ ਸਥਾਨ 'ਤੇ ਘੱਟ ਤੋਂ ਘੱਟ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦਿਤੀ ਜਾਵੇਗੀ। ਫ਼ੈਸਲ ਨੇ ਕਿਹਾ ਕਿ ਹਰ ਸ਼ਰਧਾਲੂ ਨੂੰ ਟੈਕਸ ਦੇ ਤੌਰ 'ਤੇ 20 ਡਾਲਰ ਦੇਣੇ ਹੋਣਗੇ।

ਉਨ੍ਹਾਂ ਦਸਿਆ ਕਿ ਸਮਝੌਤੇ 'ਤੇ ਹਸਤਾਖ਼ਰ ਤੋਂ ਬਾਅਦ ਉਨ੍ਹਾਂ ਦੇ ਬਾਰੇ ਵਿਚ ਹੋਰ ਜ਼ਿਆਦਾ ਜਾਣਕਾਰੀ ਦਿਤੀ ਜਾਵੇਗੀ।  ਭਾਰਤ ਇਸ ਸਮਝੌਤੇ 'ਤੇ ਅਜਿਹੇ ਸਮੇਂ ਵਿਚ ਹਸਤਾਖ਼ਰ ਕਰਨ ਜਾ ਰਿਹਾ ਹੈ ਜਦ ਉਸ ਨੇ ਹਰ ਸ਼ਰਧਾਲੂ 'ਤੇ 20 ਡਾਲਰ ਦਾ ਸੇਵਾ ਟੈਕਸ ਲਗਾਉਣ 'ਤੇ ਪਾਕਿਸਤਾਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ।