ਅਲਵਿਦਾ 2018: ਪਿਛਲੇ ਸਾਲ ਤੋਂ ਜ਼ਿਆਦਾ ਮਾਰੇ ਗਏ ਅਤਿਵਾਦੀ, 177 ਨਕਸਲੀ ਵੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਚੁੱਕੇ ਅਤਿਵਾਦ ਅਤੇ ਨਕਸਲਵਾਦ ਦੇ ਮੋਰਚੇ ਉਤੇ ਦੇਸ਼.....

Army

ਨਵੀਂ ਦਿੱਲੀ (ਭਾਸ਼ਾ): ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਚੁੱਕੇ ਅਤਿਵਾਦ ਅਤੇ ਨਕਸਲਵਾਦ ਦੇ ਮੋਰਚੇ ਉਤੇ ਦੇਸ਼ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਸਾਲ ਜਿਥੇ 2017 ਦੀ ਤੁੰਲਨਾ ਵਿਚ ਜ਼ਿਆਦਾ ਅਤਿਵਾਦੀ ਮਾਰੇ ਗਏ ਹਨ, ਤਾਂ ਉਥੇ ਹੀ ਦੂਜੇ ਪਾਸੇ ਦੇਸ਼ ਵਿਚ ਕੋਈ ਵੀ ਵੱਡਾ ਅਤਿਵਾਦੀ ਹਮਲਾ ਨਹੀਂ ਹੋਇਆ। ਇਸ ਸਾਲ 24 ਦਸੰਬਰ ਤੱਕ ਜੰਮੂ-ਕਸ਼ਮੀਰ ਵਿਚ 257 ਅਤਿਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ ਐਲਓਸੀ ਅਤੇ ਉਸ ਦੇ ਨਜ਼ਦੀਕ ਹੋਈ ਮੁੱਠਭੇੜਾਂ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਅੰਦਰੂਨੀ ਇਲਾਕੀਆਂ ਵਿਚ ਇਨ੍ਹਾਂ ਅਤਿਵਾਦੀਆਂ ਨੂੰ ਮਾਰ ਗਿਰਾਇਆ।

ਇਹ ਸੰਖਿਆ ਪਿਛਲੀ ਸਾਲ ਦੀ ਤੁੰਲਨਾ ਵਿਚ ਜ਼ਿਆਦਾ ਹੈ। 2017 ਵਿਚ ਜੰਮੂ-ਕਸ਼ਮੀਰ ਵਿਚ 213 ਅਤਿਵਾਦੀ ਮਾਰੇ ਗਏ ਸਨ। ਇਸ ਸਾਲ 50 ਤੋਂ ਜ਼ਿਆਦਾ ਅਤਿਵਾਦੀ ਗ੍ਰਿਫ਼ਤਾਰ ਕੀਤੇ ਗਏ, ਜਦੋਂ ਕਿ ਪੰਜ ਨੇ ਆਤਮ ਸਮਰਪਣ ਵੀ ਕੀਤਾ। ਖੁਫ਼ਿਆ ਏਜੰਸੀਆਂ ਦੇ ਮੁਤਾਬਕ ਜੰਮੂ-ਕਸ਼ਮੀਰ ਵਿਚ ਹੁਣ ਵੀ ਕਰੀਬ 240 ਅਤਿਵਾਦੀ ਸਰਗਰਮ ਹਨ। ਇਨ੍ਹਾਂ ਵਿਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ। ਦੱਸ ਦਈਏ ਕਿ ਇਸ ਸਾਲ ਦੇਸ਼ ਵਿਚ ਜੰਮੂ-ਕਸ਼ਮੀਰ ਤੋਂ ਇਲਾਵਾ ਕਿਤੇ ਕੋਈ ਵੱਡਾ ਅਤਿਵਾਦੀ ਹਮਲਾ ਨਹੀਂ ਹੋਇਆ। ਇਸ ਲਿਹਾਜ਼ ਨਾਲ ਸਾਲ 2018 ਦੇਸ਼ ਲਈ ਸੁਰੱਖਿਅਤ ਰਿਹਾ।

ਸੂਤਰਾਂ ਦੇ ਮੁਤਾਬਕ ਭਾਜਪਾ ਦੁਆਰਾ ਮਹਿਬੂਬਾ ਮੁਫ਼ਤੀ ਸਰਕਾਰ ਵਲੋਂ ਸਮਰਥਨ ਵਾਪਸ ਲੈਣ ਅਤੇ 19 ਜੂਨ ਨੂੰ ਰਾਜ ਵਿਚ ਰਾਜਪਾਲ ਸ਼ਾਸਨ ਲਗਾਏ ਜਾਣ ਦੇ ਬਾਅਦ ਕਸ਼ਮੀਰ  ਘਾਟੀ ਦੀ ਸੁਰੱਖਿਆ ਹਾਲਤ ਵਿਚ ਸੁਧਾਰ ਆਇਆ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਚੁੱਕੇ ਨਕਸਲੀਆਂ ਲਈ ਵੀ ਇਹ ਸਾਲ ਵਧਿਆ ਨਹੀਂ ਰਿਹਾ। ਇਸ ਸਾਲ 30 ਸਤੰਬਰ ਤੱਕ ਉਪਲੱਬਧ ਆਂਕੜੇ ਇਹ ਦਸਦੇ ਹਨ ਕਿ ਇਸ ਸਾਲ 177 ਨਕਸਲੀ ਮਾਰੇ ਗਏ ਹਨ, ਜਦੋਂ ਕਿ 1274 ਗ੍ਰਿਫ਼ਤਾਰ ਹੋਏ ਹਨ। ਉਥੇ ਹੀ, ਕਰੀਬ 400 ਨਕਸਲੀਆਂ ਨੇ ਆਤਮ ਸਮਰਪਣ ਵੀ ਕੀਤਾ ਹੈ।