ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਯੂਰੀਆ ਦੇ ਬਦਲੇ ਮਿਲੀਆਂ ਪੁਲਿਸ ਦੀਆਂ ਲਾਠੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਵਿਚ ਯੂਰੀਏ ਨੂੰ ਲੈ ਕੇ ਝਗੜਾ ਰੁਕਣ ਦਾ ਨਾਂਅ.......

Police

ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਵਿਚ ਯੂਰੀਏ ਨੂੰ ਲੈ ਕੇ ਝਗੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਗੁਣਾ ਜਿਲ੍ਹੇ ਵਿਚ ਤਾਂ ਸੋਮਵਾਰ ਨੂੰ ਖਾਦ ਵੰਡ ਦੇ ਦੌਰਾਨ ਝਗੜਾ ਇਨ੍ਹਾਂ ਵੱਧ ਗਿਆ ਕਿ ਪੁਲਿਸ ਨੂੰ ਹੰਗਾਮਾ ਕਰ ਰਹੇ ਕਿਸਾਨਾਂ ਉਤੇ ਲਾਠੀਆਂ ਮਾਰਨੀਆਂ ਪਈਆਂ। ਇਨ੍ਹੀਂ ਦਿਨੀਂ ਰਾਜ ਦੇ ਹੋਰ ਖੇਤਰਾਂ ਦੀ ਤਰ੍ਹਾਂ ਗੁਣਾ ਵਿਚ ਵੀ ਖਾਦ ਨੂੰ ਲੈ ਕੇ ਮਾਰਾ-ਮਾਰੀ ਮਚੀ ਹੋਈ ਹੈ। ਸਿਰਫ਼ ਗੁਣਾ ਹੀ ਨਹੀਂ ਸਗੋਂ ਛਤਰਪੁਰ ਜਿਲ੍ਹੇ ਵਿਚ ਵੀ ਖਾਦ ਵੰਡ ਨੂੰ ਲੈ ਕੇ ਕਿਸਾਨਾਂ ਵਿਚ ਰੋਸ਼ ਹੈ ਅਤੇ ਉਨ੍ਹਾਂ ਨੇ ਜਬਰਦਸਤ ਹੰਗਾਮਾ ਕੀਤਾ।

ਗੁਣੇ ਦੇ ਨਾਨਾ ਖੇੜੀ ਖੇਤੀਬਾੜੀ ਉਪਜਾਊ ਮੰਡੀ ਵਿਚ ਸੋਮਵਾਰ ਨੂੰ ਕਿਸਾਨ ਲਾਈਨ ਲਗਾ ਕੇ ਖਾਦ ਲੈ ਰਹੇ ਸਨ। ਖਾਦ ਵੰਡਣ ਵਿਚ ਦੇਰੀ ਦੀ ਵਜ੍ਹਾ ਨਾਲ ਕਿਸਾਨਾਂ ਦਾ ਸਰੀਰ ਜਵਾਬ ਦੇ ਗਿਆ ਅਤੇ ਉਹ ਹੰਗਾਮਾ ਕਰਨ ਲੱਗੇ। ਹੰਗਾਮਾ ਵੱਧਦੇ ਦੇਖ ਪੁਲਿਸ ਨੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਭਜਾਇਆ। ਕਾਂਗਰਸ ਦੇ ਉਚ ਨੇਤਾ ਜੋਤੀਰਾਦਿਤਵ ਸਿੰਧਿਆ ਗੁਣਾ ਸੰਸਦ ਹਨ ਅਤੇ ਉਨ੍ਹਾਂ ਦੇ ਹੀ ਸੰਸਦੀ ਖੇਤਰ ਵਿਚ ਕਿਸਾਨਾਂ ਨੂੰ ਯੂਰਿਏ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਿਰਫ਼ ਗੁਣਾ ਹੀ ਨਹੀ ਸਗੋਂ ਛਤਰਪੁਰ ਜਿਲ੍ਹੇ ਵਿਚ ਵੀ ਖਾਦ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ।

ਖਾਦ ਲਈ ਸਵੇਰੇ ਤੋਂ ਲੰਬੀ ਲਾਈਨ ਵਿਚ ਲੱਗੇ ਕਿਸਾਨਾਂ ਨੇ ਦੇਰੀ ਤੋਂ ਨਰਾਜ਼ ਹੋ ਕੇ ਕਿਸਾਨ ਸਹੂਲਤ ਕੇਂਦਰ ਦੇ ਸਾਹਮਣੇ ਨੈਸ਼ਨਲ ਰੋਡ਼ ਉਤੇ ਟਰੈਕਟਰਾਂ ਨੂੰ ਖੜਾ ਕਰਕੇ ਜਾਮ ਲਗਾ ਦਿਤਾ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਰਮਚਾਰੀਆਂ ਨੇ ਸਮਝ ਬੂਝ ਦੇ ਨਾਲ ਮਾਮਲਾ ਸ਼ਾਂਤ ਕਰਵਾਇਆ ਅਤੇ ਜਾਮ ਖੁਲਵਾਇਆ।