ਸ਼ਾਹੀਨ ਬਾਗ ਵਿਚ ਵੀ ਮਨਾਇਆ ਗਿਆ ਗਣਤੰਤਰ ਦਿਵਸ, ਔਰਤਾਂ ਨੇ ਲਹਿਰਾਇਆ ਤਿਰੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿਚ ਅੱਜ 41 ਵੇਂ ਦਿਨ ਵੀ ਪ੍ਰਦਰਸ਼ਨ ਜਾਰੀ ਹੈ ਪਰ ਅੱਜ ਇੱਥੇ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਵੇਖਣ ਨੂੰ...

Photo

ਨਵੀਂ ਦਿੱਲੀ : ਅੱਜ ਐਤਵਾਰ 26 ਜਨਵਰੀ ਨੂੰ ਦੇਸ਼ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ 'ਤੇ ਜਿੱਥੇ ਇਕ ਪਾਸੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ ਉੱਤੇ ਤਿਰੰਗਾ ਲਹਰਾਇਆ ਅਤੇ ਫ਼ੌਜ ਦੀ ਪਰੇਡ ਨੂੰ ਆਪਣੀ ਸਲਾਮੀ ਦਿੱਤੀ ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ ਤਿਰੰਗਾ ਲਹਰਾਇਆ ਗਿਆ ਹੈ।

ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿਚ ਅੱਜ 41 ਵੇਂ ਦਿਨ ਵੀ ਪ੍ਰਦਰਸ਼ਨ ਜਾਰੀ ਹੈ ਪਰ ਅੱਜ ਇੱਥੇ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ ਹੈ। ਸ਼ਾਹੀਨ ਬਾਗ ਵਿਚ ਸਵੇਰੇ ਸਾਢੇ 9 ਵਜ਼ੇ ਲੋਕਾਂ ਨੇ ਇੱਕਠੇ ਜਨ ਗਣ ਮਨ ਗਾਇਆ। ਪ੍ਰਦਰਸ਼ਨਕਾਰੀਆਂ ਨੇ ਇਸ ਲਈ ਖਾਸ ਤਿਆਰੀ ਕੀਤੀ ਸੀ। ਇਸ ਤੋਂ ਬਾਅਦ ਔਰਤਾਂ ਦੁਆਰਾ ਲਗਭਗ 80 ਫੁੱਟ ਉਚਾਈ ਉੱਤੇ 45 ਫੁੱਟ ਲੰਬਾ ਤਿਰੰਗਾ ਲਹਿਰਾਇਆ ਗਿਆ।

ਸ਼ਾਹੀਨ ਬਾਗ ਵਿਚ ਜੇਐਨਯੂ ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੀ ਮਾਂ ਅਤੇ ਰੋਹਿਤ ਵੇਮੁੱਲਾ ਦੀ ਮਾਂ ਨੇ ਵੀ ਤਿਰੰਗਾ ਲਹਿਰਾਇਆ ਹੈ।ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਇਕ ਵਿਅਕਤੀ ਨੂੰ ਪ੍ਰਦਰਸ਼ਨ ਦਾ ਪ੍ਰਬੰਧਕ ਨਹੀਂ ਕਿਹਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਸੀ ਅਜਿਹੇ ਕਿਸੇ ਵੀ ਬਿਆਨ ਨਾਲ ਖੁਦ ਨੂੰ ਵੱਖ ਕਰਦੇ ਹਾ ਅਤੇ ਅਸੀ ਫਿਰ ਕਹਿੰਦੇ ਹਾਂ ਕਿ ਸ਼ਾਹੀਨ ਬਾਗ ਵਿਚ ਕੋਈ ਵੀ ਪ੍ਰਬੰਧਕ ਕਮੇਟੀ ਨਹੀਂ ਹੈ। ਸ਼ਾਹੀਨ ਬਾਗ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨ ਦਾ ਕੋਈ ਮਾਸਟਰਮਾਇੰਡ ਨਹੀਂ ਹੈ। ਇਸ ਅੰਦੋਲਨ ਨੂੰ ਔਰਤਾਂ ਚਲਾ ਰਹੀਆਂ ਹਨ।