ਦੁਨੀਆਂ ਦੇ 30 ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ ਭਾਰਤ ਦੇ 21 ਸ਼ਹਿਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਵਾ ਦੇ ਮਿਆਰ ਪੱਖੋਂ ਦਿੱਲੀ ਸੱਭ ਤੋਂ ਪ੍ਰਦੂਸ਼ਤ ਰਾਜਧਾਨੀ ਸ਼ਹਿਰ : ਰੀਪੋਰਟ

Photo

ਨਵੀਂ ਦਿੱਲੀ: ਸਾਲ 2019 ਵਿਚ ਦੁਨੀਆਂ ਦੇ ਸੱਭ ਤੋਂ ਪ੍ਰਦੂਸ਼ਤ ਰਾਜਧਾਨੀ ਸ਼ਹਿਰਾਂ ਦੀ ਸੂਚੀ ਵਿਚ ਦਿੱਲੀ ਸਿਖਰਲੀ ਥਾਂ 'ਤੇ ਹੈ। ਨਵੀਂ ਰੀਪੋਰਟ ਵਿਚ ਪ੍ਰਗਟਾਵਾ ਹੋਇਆ ਹੈ ਕਿ ਸੰਸਾਰ ਦੇ 30 ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ 21 ਭਾਰਤ ਵਿਚ ਹਨ।

'ਆਈਕਿਊਏਅਰ ਵਿਜ਼ੂਅਲ' ਦੁਆਰਾ ਤਿਆਰ 2019 ਦੀ ਸੰਸਾਰ ਹਵਾ ਮਿਆਰ ਰੀਪੋਰਟ ਮੁਤਾਬਕ ਦੁਨੀਆਂ ਵਿਚ ਗਾਜ਼ੀਆਬਾਦ ਸੱਭ ਤੋਂ ਪ੍ਰਦੂਸ਼ਤ ਸ਼ਹਿਰ ਹੈ। ਇਸ ਤੋਂ ਬਾਅਦ ਚੀਨ ਦੇ ਹੋਤਨ, ਪਾਕਿਸਤਾਨ ਦੇ ਗੁਜਰਾਂਵਾਲਾ ਤੇ ਫ਼ੈਸਲਾਬਾਦ ਅਤੇ ਫਿਰ ਦਿੱਲੀ ਦਾ ਨਾਮ ਆਉਂਦਾ ਹੈ।

21 ਭਾਰਤੀ ਸ਼ਹਿਰਾਂ ਵਿਚ ਗਾਜ਼ੀਆਬਾਦ, ਦਿੱਲੀ, ਨੋਇਡਾ, ਗੁਰੂਗ੍ਰਾਮ, ਗ੍ਰੇਟਰ ਨੌਇਡਾ, ਬੰਧਵਾਰੀ, ਲਖਨਊ, ਬੁਲੰਦਸ਼ਹਿਰ, ਮੁਜ਼ੱਫ਼ਰਨਗਰ, ਬਾਗਪਤ, ਜੀਂਦ, ਫ਼ਰੀਦਾਬਾਦ, ਕੋਰੇਤ, ਭਿਵਾੜੀ, ਪਟਨਾ, ਪਲਵਲ, ਮੁਜ਼ੱਫ਼ਰਪੁਰ, ਹਿਸਾਰ, ਕੁਟੇਲ, ਜੋਧਪੁਰ ਅਤੇ ਮੁਰਾਦਾਬਾਦ ਸ਼ਾਮਲ ਹਨ।

ਦੇਸ਼ਾਂ ਦੇ ਆਧਾਰ 'ਤੇ ਅੰਕੜਿਆਂ ਮੁਤਾਬਕ ਸੂਚੀ ਵਿਚ ਬੰਗਲਾਦੇਸ਼ ਸਿਖਰ 'ਤੇ ਹੈ, ਫਿਰ ਪਾਕਿਸਤਾਨ, ਮੰਗੋਲੀਆ ਅਤੇ ਅਫ਼ਗ਼ਾਨਿਸਤਾਨ ਤੇ ਪੰਜਵੇਂ ਨੰਬਰ 'ਤੇ ਭਾਰਤ ਹੈ। ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਸ਼ਹਿਰਾਂ ਨੇ ਪਿਛਲੇ ਸਾਲਾਂ ਵਿਚ ਸੁਧਾਰ ਕੀਤਾ ਹੈ।