ਹਵਾ ਪ੍ਰਦੂਸ਼ਿਤ ਕਰਨ ’ਚ 51 ਫ਼ੀਸਦੀ ਕਾਰਖਾਨੇ ਹਨ ਜ਼ਿੰਮੇਵਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਕੈਪਟਨ ਸਰਕਾਰ ਨੇ ਵੀ ਪਰਾਲੀ ਸਾੜ ਰਹੇ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਈ ਹਜ਼ਾਰ ਕਿਸਾਨਾਂ ਦੇ ਚਲਾਨ ਕੱਟੇ ਗਏ।

Amritsar factories poison

ਅੰਮ੍ਰਿਤਸਰ: ਰਾਜਧਾਨੀ ਦਿੱਲੀ 'ਚ ਜਦੋਂ ਸਾਹ ਹਵਾ ਪ੍ਰਦੂਸ਼ਣ ਨਾਲ ਘੁੱਟ ਹੋਣ ਲੱਗਾ ਤਾਂ ਪੰਜਾਬ ਅਤੇ ਹਰਿਆਣਾ ਦੇ ਪਰਾਲੀ ਸਾੜਨ ਵਾਲੇ ਕਿਸਾਨ ਸਾਰੇ ਦੇਸ਼ ਦੇ ਨਿਸ਼ਾਨੇ 'ਤੇ ਆ ਗਏ। ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕਿਸਾਨਾਂ ਨੂੰ ਸਮਝਾਉਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ ਹਰ ਤਰ੍ਹਾਂ ਦੇ ਹਵਾ ਪ੍ਰਦੂਸ਼ਣ ਨੂੰ ਰਾਜ ਸਰਕਾਰਾਂ ਕੰਟਰੋਲ ਕਰਨ। ਪੰਜਾਬ 'ਚ ਕੈਪਟਨ ਸਰਕਾਰ ਨੇ ਵੀ ਪਰਾਲੀ ਸਾੜ ਰਹੇ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਈ ਹਜ਼ਾਰ ਕਿਸਾਨਾਂ ਦੇ ਚਲਾਨ ਕੱਟੇ ਗਏ।

ਇਨ੍ਹਾਂ ਹਾਲਾਤ ਵਿਚ ਜ਼ਹਿਰੀਲਾ ਧੂੰਆਂ ਅਤੇ ਧੂੜ ਜੇਕਰ 4 ਕਿਲੋਮੀਟਰ 'ਤੇ ਚਲੀ ਜਾਵੇ ਤਾਂ ਇਹ ਸਿਫ਼ਰ ਤਾਪਮਾਨ ਵਿਚ ਪਹੁੰਚ ਜਾਂਦੀ ਹੈ, ਜਿਥੇ ਜੰਮ ਕੇ ਇਹ ਸਮੋਗ ਦਾ ਰੂਪ ਲੈ ਲੈਂਦੀ ਹੈ ਅਤੇ ਇਹ ਪਰਤ ਇੰਨੀ ਸਖ਼ਤ ਹੁੰਦੀ ਹੈ ਕਿ ਸੂਰਜ ਦੀਆਂ ਕਿਰਨਾਂ ਵੀ ਇਸ ਨੂੰ ਪਾਰ ਨਹੀਂ ਕਰ ਸਕਦੀਆਂ। ਇਸ ਨਾਲ ਦਮ ਘੁੱਟਣ ਲੱਗਦਾ ਹੈ, ਸਾਹ ਦੀ ਤਕਲੀਫ ਹੋਣ ਲੱਗਦੀ ਹੈ। ਸਮੋਗ ਨੂੰ ਰੋਕਣ ਦੇ 2 ਹੀ ਬਦਲ ਹਨ, ਜਾਂ ਤਾਂ ਇਸ ਨੂੰ ਹੈਲੀਕਾਪਟਰ ਰਾਹੀਂ ਨਕਲੀ ਵਰਖਾ ਕਰ ਕੇ ਤੋੜਿਆ ਜਾਵੇ ਜਾਂ ਮੀਂਹ ਦਾ ਇੰਤਜ਼ਾਰ ਕੀਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।