ਕੋਲੇ ਦੇ ਕਮੀ ਨਾਲ ਦਿੱਲੀ 'ਚ ਪੈਦਾ ਹੋ ਸਕਦੈ ਬਿਜਲੀ ਸੰਕਟ : ਊਰਜਾ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਬਿਜਲੀ ਦਾ ਸੰਕਟ ਗਹਿਰਾ ਸਕਦਾ ਹੈ ਕਿਉਂਕਿ...

jatinder jain

ਨਵੀਂ ਦਿੱਲੀ : ਦਿੱਲੀ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਬਿਜਲੀ ਦਾ ਸੰਕਟ ਗਹਿਰਾ ਸਕਦਾ ਹੈ ਕਿਉਂਕਿ ਬਿਜਲੀ ਪਲਾਂਟਾਂ ਦੇ ਕੋਲ ਕੋਲੇ ਦਾ ਰਾਖਵਾਂ ਭੰਡਾਰ ਇਕ ਦਿਨ ਤੋਂ ਜ਼ਿਆਦਾ ਦੀ ਖ਼ਪਤ ਦੇ ਲਈ ਨਹੀਂ ਬਚਿਆ ਹੈ। ਕੋਲੇ ਦੀ ਕਮੀ ਦੇ ਲਈ ਉਨ੍ਹਾਂ ਕੇਂਦਰੀ ਕੋਲਾ ਮੰਤਰੀ ਪਿਊਸ਼ ਗੋਇਲ ਨੂੰ ਜ਼ਿੰਮੇਵਾਰੀ ਦਸਿਆ। 

ਜੈਨ ਨੇ ਕਿਹਾ ਕਿ ਉਨ੍ਹਾਂ ਨੇ 17 ਮਈ ਨੂੰ ਹੀ ਗੋਇਲ ਨੂੰ ਪੱਤਰ ਲਿਖਿਆ ਸੀ ਪਰ ਉਨ੍ਹਾਂ ਨੇ ਜਵਾਬ ਨਹੀਂ ਦਿਤਾ। ਜੈਨ ਨੇ ਕਿਹਾ ਕਿ ਐਨਸੀਆਰ ਦੇ ਬਿਜਲੀ ਪਲਾਂਟਾਂ ਦੇ ਕੋਲ ਕੋਲਾ ਨਹੀਂ ਹੈ। ਦਾਦਰੀ-1 ਅਤੇ 2, ਬਦਰਪੁਰ ਅਤੇ ਝੱਜਰ ਕਿਸੇ ਵੀ ਪਲਾਂਟ ਦੇ ਕੋਲ ਕੋਲੇ ਦਾ ਭੰਡਾਰ ਇਕ ਦਿਨ ਤੋਂ ਜ਼ਿਆਦਾ ਦੇ ਲਈ ਨਹੀਂ ਹੈ। 

ਉਨ੍ਹਾਂ ਕਿਹਾ ਕਿ ਸਾਡੇ ਕੋਲ ਹਮੇਸ਼ਾਂ ਵਾਧੂ ਬਿਜਲੀ ਰਹਿੰਦੀ ਸੀ ਪਰ ਅੱਜ ਕੋਈ ਵਾਧੂ ਬਿਜਲੀ ਨਹੀਂ ਹੈ। ਜੇਕਰ ਕੋਈ ਸੰਕਟ ਪੈਦਾ ਹੁੰਦਾ ਹੈ ਤਾਂ ਹਨ੍ਹੇਰਾ ਛਾ ਜਾਵੇਗਾ। ਮੰਤਰੀ ਨੇ ਕਿਹਾ ਕਿ ਬਿਜਲੀ ਪਲਾਂਟਾਂ ਦੇ ਕੋਲ 14 ਦਿਨਾਂ ਦੀ ਖ਼ਪਤ ਦੇ ਲਈ ਕੋਲੇ ਦਾ ਰਾਖਵਾਂ ਭੰਡਾਰ ਹੋਣਾ ਚਾਹੀਦਾ ਹੈ।