ਈਵੀਐਮ ਹੋਈ ਪ੍ਰੀਖਿਆ ਵਿਚ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

100 ਫ਼ੀਸਦ ਮੇਲ ਹੋਇਆ ਸਹੀ ਸਾਬਤ

Pass in EVM Exam,100 percent matching is true

ਨਵੀਂ ਦਿੱਲੀ: ਈਵੀਐਮ ਸਬੰਧੀ ਉਠਾਏ ਗਏ ਸਵਾਲ ਬਿਲਕੁਲ ਹੀ ਗ਼ਲਤ ਸਾਬਤ ਹੋ ਗਏ ਹਨ। ਚੋਣ ਕਮਿਸ਼ਨ ਅਨੁਸਾਰ ਈਵੀਐਮ ਦਾ ਵੀਵੀਪੈਟ ਪਰਚੀ ਨਾਲ ਮੇਲ ਸੌ ਫ਼ੀਸਦ ਸਹੀ ਹੈ। ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਮੁਤਾਬਕ 20625 ਵੀਵੀਪੈਟ ਵਿਚੋਂ ਕਿਸੇ ਵੀ ਮਸ਼ੀਨ ਦੇ ਅੰਕੜੇ ਬਦਲੇ ਨਹੀਂ ਹਨ। ਸਾਰੇ ਸਹੀ ਸਾਬਤ ਹੋ ਚੁੱਕੇ ਹਨ। ਜਿੰਨੀਆਂ ਵੋਟਾਂ ਈਵੀਐਮ ਮਸ਼ੀਨ ਵਿਚ ਹਨ, ਵੀਵੀਪੈਟ ਵਿਚੋਂ ਵੀ ਉੰਨੀਆਂ ਹੀ ਪਰਚੀਆਂ ਬਾਹਰ ਆਈਆਂ ਹਨ।

ਇਸ ਸਾਲ ਚੋਣਾਂ ਵਿਚ 90 ਕਰੋੜ ਵੋਟਰਾਂ ਨੂੰ ਨਵੀਂ ਸਰਕਾਰ ਲਈ ਅਪਣੀਆਂ ਵੋਟਾਂ ਦੇਣੀਆਂ ਸਨ। ਇਸ ਦੇ ਲਈ ਕਮਿਸ਼ਨ ਨੇ ਕੁਲ 22.3 ਲੱਖ ਬੈਲੇਟ ਯੂਨਿਟ, 16.3 ਲੱਖ ਕੰਟਰੋਲ ਯੂਨਿਟ ਅਤੇ 17.3 ਲੱਖ ਵੀਵੀਪੈਟ ਇਸਤੇਮਾਲ ਕੀਤੇ ਸਨ। ਚੋਣ ਕਮਿਸ਼ਨ ਅਨੁਸਾਰ ਇਸ ਵਾਰ 17.3 ਲੱਖ ਵੀਵੀਪੈਟ ਵਿਚੋਂ 20,625 ਵੀਵੀਪੈਟ ਦਾ ਈਵੀਪੈਟ ਦਾ ਮੇਲ ਕੀਤਾ ਗਿਆ ਸੀ। ਪਿਛਲੀ ਵਾਰ ਮਹਿਜ 4125 ਪਰਚੀਆਂ ਦਾ ਈਵੀਐਮ ਨਾਲ ਮੇਲ ਕੀਤਾ ਗਿਆ ਸੀ।

8 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੋਣ ਕਮਿਸ਼ਨ ਨੇ ਘਟ ਤੋਂ ਘਟ ਪੰਜ ਪੋਲਿੰਗ ਬੂਥਾਂ ਤੇ ਈਵੀਐਮ ਅਤੇ ਵੀਵੀਪੈਟ ਦੀ ਮੇਲ ਕਰਨ ਦੀ ਵਿਵਸਥਾ ਕੀਤੀ ਸੀ। ਈਵੀਐਮ ਵਿਚ ਪਈਆਂ ਵੋਟਾਂ ਦੀ ਸਹੀ ਜਾਣਕਾਰੀ ਅਤੇ ਰਿਕਾਰਡ ਲਈ ਵੀਵੀਪੈਟ ਦੀ ਵਿਵਸਥਾ ਸਾਲ 2013-14 ਵਿਚ ਸ਼ੁਰੂ ਕੀਤੀ ਗਈ ਸੀ। ਈਵੀਐਮ ਨਾਲ ਛੇੜਛਾੜ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੇਨੱਈ ਦੇ ਇਕ ਐਨਜੀਓ ਨੇ ਈਵੀਐਮ ਅਤੇ ਵੀਵੀਪੈਟ ਦੀ ਪਰਚੀਆਂ ਦੇ 100 ਫ਼ੀਸਦ ਮੇਲ ’ਤੇ ਪਟੀਸ਼ਨ ਦਾਇਰ ਕੀਤੀ ਸੀ।

ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ 22 ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਈਵੀਐਮ ਅਤੇ ਵੀਵੀਪੈਟ ਪਰਚੀਆਂ ਦਾ ਮੇਲ ਕੀਤਾ ਜਾਵੇ। ਪਰ ਕਮਿਸ਼ਨ ਨੇ ਇਸ ਨੂੰ ਖਾਰਜ ਕਰ ਦਿੱਤਾ। ਵਿਰੋਧੀ ਦਲਾਂ ਦੀ ਮੰਗ ਸੀ ਕਿ ਜੇਕਰ ਕਿਸੇ ਵਿਚ ਵੋਟਿੰਗ ਕੇਂਦਰ ਤੇ ਵੀਵੀਪੈਟ ਪਰਚੀਆਂ ਦਾ ਮੇਲ ਸਹੀਂ ਨਹੀਂ ਹੋਇਆ ਤਾਂ ਸਬੰਧਿਤ ਵਿਧਾਨ ਸਭਾ ਖੇਤਰ ਵਿਚ ਸਾਰੀਆਂ ਪਰਚੀਆਂ ਦੀ ਗਿਣਤੀ ਕੀਤੀ ਜਾਵਗੀ। ਸੁਪਰੀਮ ਕੋਰਟ ਅਤੇ ਕਮਿਸ਼ਨ ਨੇ ਇਹ ਮੰਗ ਖਾਰਜ ਕਰ ਦਿੱਤੀ ਸੀ।