ਲੌਕਡਾਊਨ ਦੌਰਾਨ ਹੋਇਆ ਅਨੋਖਾ ਵਿਆਹ- ਪੁਲਿਸ ਅਧਿਕਾਰੀ ਨੇ ਲਾੜੀ ਦੀ ਮਾਂ ਬਣ ਕੇ ਕੀਤਾ ਕੰਨਿਆਦਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੌਰਾਨ ਪੁਲਿਸ ਕੋਰੋਨਾ ਯੋਧਿਆਂ ਦੀ ਭੂਮਿਕਾ ਵਿਚ ਨਜ਼ਰ ਆ ਰਹੀ ਹੈ।

Photo

ਦੇਵਾਸ: ਲੌਕਡਾਊਨ ਦੌਰਾਨ ਪੁਲਿਸ ਕੋਰੋਨਾ ਯੋਧਿਆਂ ਦੀ ਭੂਮਿਕਾ ਵਿਚ ਨਜ਼ਰ ਆ ਰਹੀ ਹੈ। ਇਸ ਦੌਰਾਨ ਪੁਲਿਸ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਦੇਵਾਸ ਵਿਚ ਪੁਲਿਸ ਦੇ ਦੇਖਰੇਖ ਹੇਠ ਕਵਿਤਾ ਨਾਂਅ ਦੀ ਲੜਕੀ ਦਾ ਵਿਆਹ ਹੋਇਆ।

ਤ੍ਰਿਲੋਕ ਨਗਰ ਦੇ ਨੌਜਵਾਨ ਜਤਿੰਦਰ ਸੰਘ ਨਾਲ ਕਵਿਤਾ ਦਾ ਵਿਆਹ ਹੋਇਆ। ਇਹ ਵਿਆਹ ਬਾਕੀ ਵਿਆਹਾਂ ਨਾਲੋਂ ਕੁੱਝ ਵੱਖਰਾ ਸੀ। ਦਰਅਸਲ ਕਵਿਤਾ ਦੀ ਮਾਂ ਨਹੀ ਹੈ ਤਾਂ ਉਸ ਦੇ ਵਿਆਹ ਮੌਕੇ ਪੁਲਿਸ ਵਿਭਾਗ ਦੀ ਉਚ ਅਧਿਕਾਰੀ ਨੇ ਕਵਿਤਾ ਦੀ ਮਾਂ ਦੀ ਕਮੀ ਨੂੰ ਪੂਰਾ ਕੀਤਾ। ਇਸ ਦੇ ਨਾਲ ਵੀ ਮਾਮੇ ਦਾ ਫਰਜ਼ ਹੋਰ ਪੁਲਿਸ ਕਰਮਚਾਰੀਆਂ ਨੇ ਨਿਭਾਇਆ।

ਐਸਪੀ ਕ੍ਰਿਸ਼ਨਾ ਦੇਵੀ ਸਮੇਤ ਪੁਲਿਸ ਦੇ ਹੋਰ ਅਧਿਕਾਰੀਆਂ ਨੇ ਲਾੜਾ-ਲਾੜੀ ਨੂੰ ਆਸ਼ਿਰਵਾਦ ਦਿੱਤਾ। ਐਸਐਸਪੀ ਨੇ ਦੱਸਿਆ ਕਿ ਕਵਿਤਾ ਦੀ ਮਾਂ ਨਹੀ ਹੈ ਅਤੇ ਲੌਕਡਾਊਨ ਕਰਕੇ ਉਸ ਦੇ ਪਿਤਾ ਦੀ ਨੌਕਰੀ ਵੀ ਚਲੀ ਗਈ। ਕਵਿਤਾ ਦੇ ਪਿਤਾ ਵਿਆਹ ਲਈ ਕਰਜ਼ਾ ਲੈਣ ਲਈ ਮਜਬੂਰ ਸਨ।

ਇਸ ਲਈ ਪੁਲਿਸ ਵਿਭਾਗ ਨੇ ਇਕ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਚੁੱਕੀ। ਕਵਿਤਾ ਦਾ ਵਿਆਹ ਤ੍ਰਿਲੋਕ ਨਗਰ ਦੇ ਰਹਿਣ ਵਾਲੇ ਜਤਿੰਦਰ ਨਾਲ ਹੋਇਆ। ਜਤਿੰਦਰ ਅਤੇ ਉਸ ਦੇ ਪਿਤਾ ਫਰਨੀਚਰ ਦੇ ਕਾਰੀਗਰ ਹਨ। ਵਿਆਹ ਵਿਚ ਦੇਵਾਸ ਦੇ ਸਾਰੇ ਪੁਲਸ ਅਧਿਕਾਰੀ ਅਤੇ ਕਰਮਚਾਰੀਆਂ ਲਾੜੀ ਦੇ ਮਾਮਾ ਬਣ ਕੇ ਕੰਨਿਆਦਾਨ 'ਚ ਸ਼ਾਮਲ ਹੋਏ।

ਪੁਲਿਸ ਕਰਮਚਾਰੀਆਂ ਨੂੰ ਜਦੋਂ ਕਵਿਤਾ ਦੇ ਪਰਿਵਾਰ ਦੀ ਹਾਲਤ ਦਾ ਪਤਾ ਲੱਗਾ ਤਾਂ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ। ਵਿਆਹ ਵਿਚ ਢੋਲ ਅਤੇ ਸ਼ਹਿਨਾਈ ਦੀ ਥਾਂ ਪੁਲਿਸ ਨੇ ਸਾਇਰਨ ਵਜਾਉਣ ਦਾ ਫੈਸਲਾ ਕੀਤਾ ਅਤੇ ਕਵਿਤਾ ਦੇ ਵਿਆਹ ਨੂੰ ਯਾਦਗਾਰ ਬਣਾ ਦਿੱਤਾ।

ਲੌਕਡਾਊਨ ਕਾਰਨ ਪੁਲਿਸ ਨੇ ਕਵਿਤਾ ਦੇ ਵਿਆਹ ਨੂੰ ਲੈ ਕੇ ਐੱਸਡੀਐੱਮ ਤੋਂ ਵਿਸ਼ੇਸ਼ ਆਗਿਆ ਮੰਗੀ ਸੀ। ਵਿਆਹ ਵਿਚ ਰਿਸ਼ਤੇਦਾਰਾਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰਵਾਇਆ ਗਿਆ। ਲਾੜਾ-ਲਾੜੀ ਸਮੇਤ ਵਿਆਹ 'ਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਨੇ ਮਾਸਕ ਪਹਿਨੇ ਹੋਏ ਸਨ।