ਪੀਐਮ ਨੇ ਰਾਜ ਸਭਾ ਵਿਚ ਪੜ੍ਹਿਆ ਉਹ ਸ਼ੇਅਰ ਜੋ ਗਾਲਿਬ ਦਾ ਹੈ ਹੀ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਹੈ ਆਲੋਚਨਾ

PM narendra modi wrongly attribute quote to mirza ghalib in rajya sabha

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿਚ ਗਾਲਿਬ ਦੇ ਨਾਮ ਤੋਂ ਕਿਸੇ ਹੋਰ ਦਾ ਸ਼ੇਅਰ ਸੁਣਾ ਕੇ ਫਸ ਗਏ। ਰਾਜ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦੌਰਾਨ ਪੀਐਮ ਮੋਦੀ ਨੇ ਗਾਲਿਬ ਦਾ ਕਹਿ ਕੇ ਇਕ ਸ਼ੇਅਰ ਪੜ੍ਹਿਆ। ਪਰ ਇਹ ਸ਼ੇਅਰ ਉਸ ਦਾ ਨਹੀਂ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਹਨਾਂ ਦਾ ਬਹੁਤ ਮਜ਼ਾਕ ਉਡਾਇਆ। ਰਾਜ ਸਭਾ ਵਿਚ ਪੀਐਮ ਇਕ ਦੇਸ਼ ਇਕ ਚੋਣ ਤੋਂ ਲੈ ਕੇ ਝਾਰਖੰਡ ਵਿਚ ਹੋਈ ਲਿੰਚਿੰਗ ਤਕ ਕਈ ਮੁੱਦਿਆਂ 'ਤੇ ਬੋਲੇ।

ਮੋਦੀ ਨੇ ਕਾਂਗਰਸ ਤੇ ਵੀ ਬਹੁਤ ਹਮਲੇ ਕੀਤੇ। ਇਸ ਦੌਰਾਨ ਉਹਨਾਂ ਨੇ ਮਿਰਜ਼ਾ ਗਾਲਿਬ ਦਾ ਸ਼ੇਅਰ ਵੀ ਸੁਣਾਇਆ। ਪਰ ਇਹ ਸ਼ੇਅਰ ਸੋਸ਼ਲ ਮੀਡੀਆ 'ਤੇ ਕਿਸੇ ਨੇ ਪੋਸਟ ਕੀਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ 'ਤੇ ਉਹਨਾਂ ਦੀ ਆਲੋਚਨਾ ਕੀਤੀ ਗਈ। ਮਸ਼ਹੂਰ ਸ਼ਾਇਰ ਅਤੇ ਜਾਵੇਦ ਅਖ਼ਤਰ ਨੇ ਟਵੀਟ ਤੇ ਕਿਹਾ ਕਿ ਜੋ ਸ਼ੇਅਰ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸੁਣਾਇਆ ਹੈ ਉਹ ਗਾਲਿਬ ਦਾ ਨਹੀਂ ਹੈ।

ਉਹ ਸੋਸ਼ਲ ਮੀਡੀਆ ਵਿਚ ਗ਼ਲਤ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਪੀਐਮ ਮੋਦੀ ਨੇ ਵੱਡੀ ਚਾਲਾਕੀ ਗਾਲਿਬ ਦੀ ਸ਼ਾਇਰੀ ਦਾ ਇਸਤੇਮਾਲ ਕੀਤਾ ਹੈ। ਮਾਰਚ 2012 ਵਿਚ ਹਿਮਾਚਲ ਦੇ ਸਾਬਕਾ ਸੀਐਮ ਪ੍ਰੇਮ ਕੁਮਾਰ ਧੂਮਲ ਨੇ ਰਾਜ ਦਾ ਬਜਟ ਪੇਸ਼ ਕਰਦੇ ਹੋਏ ਇਹ ਸ਼ੇਅਰ ਪੜ੍ਹਿਆ ਸੀ। ਪਿਛਲੇ ਸਾਲ ਫ਼ਿਲਮ ਮੇਕਰ ਮਹੇਸ਼ ਭੱਟ ਨੇ ਵੀ ਇਸ ਸ਼ੇਅਰ ਨਾਲ ਇਕ ਪੋਸਟ ਟਵੀਟ ਕੀਤੀ ਸੀ।

ਪਰ ਇਹ ਸ਼ੇਅਰ ਮਿਰਜ਼ਾ ਗਾਲਿਬ ਦੇ ਦੀਵਾਨ ਵਿਚ ਕਿਤੇ ਵੀ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਸ਼ੇਅਰ ਗਾਲਿਬ ਦੇ ਨਾਮ ਨਾਲ ਪੋਸਟ ਹੁੰਦਾ ਰਿਹਾ ਹੈ ਅਤੇ ਗ਼ਲਤ ਹੈ ਉੱਥੋਂ ਹੀ ਪੀਐਮ ਮੋਦੀ ਦੇ ਭਾਸ਼ਣ ਵਿਚ ਵੀ ਆ ਗਿ