ਤਸਕਰੀ ਲਈ ਭੇਜੀਆਂ ਜਾਣ ਵਾਲੀਆਂ 16 ਲੜਕੀਆਂ ਨੂੰ ਕਢਵਾਇਆ ਦਲਾਲਾਂ ਦੇ ਸ਼ਿਕੰਜੇ 'ਚੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੇ ਦੱਖਣ ਦਿੱਲੀ ਦੇ ਮੁਨਿਰਕਾ ਇਲਾਕੇ ਦੇ ਇੱਕ ਘਰ ਤੋਂ ਮੰਗਲਵਾਰ ਦੇਰ ਰਾਤ 16 ਨੇਪਾਲੀ ਲੜਕੀਆਂ ਨੂੰ ਅਜ਼ਾਦ ਕਰਵਾਇਆ।

16 Girls rescued with help of DCW

ਨਵੀਂ ਦਿੱਲੀ, ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੇ ਦੱਖਣ ਦਿੱਲੀ ਦੇ ਮੁਨਿਰਕਾ ਇਲਾਕੇ ਦੇ ਇੱਕ ਘਰ ਤੋਂ ਮੰਗਲਵਾਰ ਦੇਰ ਰਾਤ 16 ਨੇਪਾਲੀ ਲੜਕੀਆਂ ਨੂੰ ਅਜ਼ਾਦ ਕਰਵਾਇਆ। ਦੱਸ ਦਈਏ ਕਿ ਇਨ੍ਹਾਂ ਲੜਕੀਆਂ ਨੂੰ ਦਲਾਲ ਇਰਾਕ ਅਤੇ ਕੁਵੈਤ ਭੇਜਣ ਵਾਲੇ ਸਨ। ਅਜ਼ਾਦ ਕਰਵਾਈਆਂ ਗਈਆਂ ਲੜਕੀਆਂ ਨੇ (ਡੀਸੀਡਬਲਿਊ) ਨੂੰ ਦੱਸਿਆ ਕਿ 15 ਦਿਨ ਵਿਚ ਦਲਾਲ 2 ਲੜਕੀਆਂ ਨੂੰ ਇਰਾਕ ਅਤੇ 5 ਨੂੰ ਕੁਵੈਤ ਭੇਜ ਚੁੱਕੇ ਹਨ। ਇਹਨਾਂ ਵਿਚ ਇੱਕ ਲੜਕੀ ਗਰਭਵਤੀ ਵੀ ਸੀ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਲੜਕੀਆਂ ਨੂੰ  ਹੋਮ ਵਿਚ ਰਖਵਾਇਆ ਹੈ।