ਕਸ਼ਮੀਰ ਵਿਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ ਦੇ ਦੋ ਅਤਿਵਾਦੀ ਮਾਰੇ ਗਏ.............

Indian Army Soldiers

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ ਦੇ ਦੋ ਅਤਿਵਾਦੀ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਲਾਲ ਚੌਕ ਇਲਾਕੇ ਵਿਚ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਕਸ਼ਮੀਰ ਰੇਂਜ ਦੇ ਪੁਲਿਸ ਡੀਜੀਪੀ ਸਵੇਰੇ ਪ੍ਰਕਾਸ਼ ਪਾਣੀ ਨੇ ਕਿਹਾ, 'ਬੇਹੱਦ ਭੀੜ ਵਾਲੇ ਇਲਾਕੇ ਵਿਚ ਹੋਣ ਕਾਰਨ ਇਹ ਔਖੀ ਮੁਹਿੰਮ ਸੀ। ਸਾਰੇ ਆਮ ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਕਢਿਆ ਗਿਆ ਅਤੇ ਵਿਸ਼ੇਸ਼ ਦਸਤੇ ਨੇ ਮੁਹਿੰਮ ਪੂਰੀ ਕੀਤੀ। ਕੋਈ ਆਮ ਨਾਗਰਿਕ ਜ਼ਖ਼ਮੀ ਨਹੀਂ ਹੋਇਆ।' 

ਪੁਲਿਸ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਤੜਕੇ ਮੁਹਿੰਮ ਸ਼ੁਰੂ ਕੀਤੀ ਸੀ। ਅਨੰਤਨਾਗ ਸ਼ਹਿਰ ਵਿਚ 12 ਸਾਲ ਦੇ ਵਕਫ਼ੇ ਵਿਚ ਇਹ ਪਹਿਲੀ ਮੁਹਿੰਮ ਸੀ। ਜਿਉਂ ਹੀ ਸੁਰੱਖਿਆ ਬਲਾਂ ਨੇ ਸ਼ੱਕੀ ਮਕਾਨ ਵਲ ਵਧਣਾ ਸ਼ੁਰੂ ਕੀਤਾ ਤਾਂ ਅੰਦਰ ਲੁਕੇ ਅਤਿਵਾਦੀਆਂ ਨੇ ਉਨ੍ਹਾਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਜਵਾਬ ਵਿਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਦੋਵੇਂ ਅਤਿਵਾਦੀ ਲਸ਼ਕਰ ਨਾਲ ਸਬੰਧਤ ਸਨ।

ਇਕ ਦੀ ਪਛਾਣ ਕੁਲਗਾਮ ਵਾਸੀ ਬਿਲਾਲ ਅਹਿਮਦ ਫਾਰ ਉਰਫ਼ ਬਿਨ ਯਾਮੀਨ ਵਜੋਂ ਹੋਈ ਹੈ। 26 ਸਾਲਾ ਬਿਲਾਲ 12 ਜਮਾਤਾਂ ਪੜ੍ਹ ਕੇ 2017 ਵਿਚ ਅਤਿਵਾਦੀ ਬਣ ਗਿਆ ਸੀ। ਉਧਰ, ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਵੀ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। (ਏਜੰਸੀ