ਕਾਰਗਿਲ ਵਿਜੈ ਦਿਵਸ ਦੇ 21 ਸਾਲ, ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਮਹਾਨ ਗਾਥਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੇ ਦੇਸ਼ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

Photo

ਨਵੀਂ ਦਿੱਲੀ: ਪਾਕਿਸਤਾਨ ਦੇ ਨਾਲ ਹੋਈ ਜੰਗ ਤੋਂ ਬਾਅਦ ਭਾਰਤ ਨੂੰ ਕਾਰਗਿਲ ਵਿਚ ਮਿਲੀ ਜਿੱਤ ਦੀ ਅੱਜ 21ਵੀਂ ਬਰਸੀ ਹੈ। ਕਾਰਗਿਲ ਜੰਗ ਦੌਰਾਨ ਭਾਰਤੀ ਫੌਜੀਆਂ ਨੇ ਅਪਣੀ ਜਾਨ ਨੂੰ ਕੁਰਬਾਨ ਕਰ ਕੇ ਦੇਸ਼ ਦੀ ਰੱਖਿਆ ਕੀਤੀ ਸੀ ਅਤੇ ਜੰਗ ਵਿਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇਸ ਦੀ ਯਾਦ ਵਿਚ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਮਨਾਇਆ ਜਾਂਦਾ ਹੈ।

ਅੱਜ ਕਾਰਗਿਲ ਵਿਜੈ ਦਿਵਸ ‘ਤੇ ਪੂਰਾ ਦੇਸ਼ ਸ਼ਹੀਦ ਜਵਾਨਾਂ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਫੌਜ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਦੇਸ਼ ਕਾਰਗਿਲ ਦੇ ਯੋਧਿਆਂ ਦੀ ਕੁਰਬਾਨੀ ਨੂੰ ਕਦੀ ਨਹੀਂ ਭੁੱਲੇਗਾ।

ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਭਾਰਤ ਦੇ ਸਵੈ-ਮਾਣ, ਅਦਭੁਤ ਬਹਾਦਰੀ ਅਤੇ ਦ੍ਰਿੜ ਲੀਡਰਸ਼ਿਪ ਦਾ ਪ੍ਰਤੀਕ ਹੈ। ਮੈਂ ਉਨ੍ਹਾਂ ਸੂਰਵੀਰਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਅਪਣੇ ਬੇਮਿਸਾਲ ਹੌਂਸਲੇ ਨਾਲ ਦੁਸ਼ਮਣ ਨੂੰ ਮਾਤ ਦੇ ਕੇ ਤਿਰੰਗਾ ਲਹਿਰਾਇਆ। ਦੇਸ਼ ਦੀ ਰੱਖਿਆ ਲਈ ਸਮਰਪਿਤ ਭਾਰਤ ਦੇ ਸੂਰਵੀਰਾਂ ਤੇ ਮਾਣ ਹੈ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕਾਰਗਿਲ ਵਿਜੈ ਦਿਵਸ ਭਾਰਤ ਦੀ ਅਦਭੁੱਤ ਫੌਜ ਦੀ ਸੇਵਾ ਪਰੰਪਰਾ, ਹਿੰਮਤ ਅਥੇ ਕੁਰਬਾਨੀ ਦਾ ਉਤਸਵ ਹੈ।  ਕਾਰਗਿਲ ਵਿਜੈ ਦਿਵਸ ‘ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕਾਰਗਿਲ ਵਿਜੈ ਦਿਵਸ ‘ਤੇ ਮੈਂ ਉਹਨਾਂ ਸੂਰਵੀਰਾਂ ਨੂੰ ਨਮਨ ਕਰਦਾ ਹਾਂ ਜੋ ਸਭ ਕੁਝ ਕੁਰਬਾਨ ਕਰ ਕੇ ਵੀ ਭਾਰਤ ਦੀ ਰੱਖਿਆ ਕਰਦੇ ਰਹੇ। ਜੈ ਹਿੰਦ। ਭਾਰਤੀ ਫੌਜ ਨੇ ਅਪਣੇ ਜਵਾਨਾਂ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਕਾਰਗਿਲ ਵਿਜੈ ਦਿਵਸ ਦੇ ਰੂਪ ਵਿਚ ਹੋਇਆ ਸੰਘਰਸ਼ ਮਈ-ਜੁਲਾਈ 1999 ਵਿਚ ਦੇਸ਼ ਦੀ ਗੌਰਵਮਈ ਜਿੱਤ ਦੀ ਰੋਮਾਂਚਕ ਕਹਾਣੀ ਹੈ।