ਤਲਾਕ ਦੀ ਅਰਜ਼ੀ ਪੈਂਡਿੰਗ ਹੋਣ 'ਤੇ ਵੀ ਮੰਨਣਯੋਗ ਹੈ ਦੂਜਾ ਵਿਆਹ : ਸੁਪਰੀਮ ਕੋਰਟ
ਤਲਾਕ ਨੂੰ ਲੈ ਕੇ ਜੇਕਰ ਦੋਹਾਂ ਪੱਖਾਂ 'ਚ ਮਾਮਲਾ ਵਾਪਸੀ 'ਤੇ ਸਮਝੌਤਾ ਹੋ ਗਿਆ ਹੋ ਤਾਂ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਵੀ ਦੂਜਾ ਵਿਆਹ ਮੰਨਣਯੋਗ ਹੈ। ਸੁਪਰੀਮ ਕੋਰਟ ਨੇ...
ਨਵੀਂ ਦਿੱਲੀ : ਤਲਾਕ ਨੂੰ ਲੈ ਕੇ ਜੇਕਰ ਦੋਹਾਂ ਪੱਖਾਂ 'ਚ ਮਾਮਲਾ ਵਾਪਸੀ 'ਤੇ ਸਮਝੌਤਾ ਹੋ ਗਿਆ ਹੋ ਤਾਂ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਵੀ ਦੂਜਾ ਵਿਆਹ ਮੰਨਣਯੋਗ ਹੈ। ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਵਿਵਸਥਾ ਦਿਤੀ ਹੈ। ਕੋਰਟ ਨੇ ਕਿਹਾ ਕਿ ਤਲਾਕ ਦੇ ਵਿਰੁਧ ਦਾਖਲ ਅਪੀਲ ਖਾਰਿਜ ਹੋਣ ਤੋਂ ਪਹਿਲਾਂ ਦੂਜੇ ਵਿਆਹ 'ਤੇ ਪਾਬੰਦੀ ਸਬੰਧੀ ਪ੍ਰਬੰਧ ਤੱਦ ਲਾਗੂ ਨਹੀਂ ਹੁੰਦਾ, ਜਦੋਂ ਪਾਰਟੀਆਂ ਨੇ ਕੇਸ ਵਾਪਸ ਲੈਣ ਦਾ ਸਮਝੌਤਾ ਕਰ ਲਿਆ ਹੋਵੇ। ਦੱਸ ਦਈਏ ਕਿ ਹਿੰਦੂ ਵਿਆਹ ਐਕਟ ਦੇ ਤਹਿਤ ਤਲਾਕ ਦੇ ਵਿਰੁਧ ਦਾਖਲ ਅਪੀਲ ਦੇ ਲਟਕਣ ਦੇ ਦੌਰਾਨ ਦੋਹਾਂ ਵਿਚੋਂ ਕਿਸੇ ਵੀ ਪਾਰਟੀ ਦੇ ਦੂਜੇ ਵਿਆਹ 'ਤੇ ਪਾਬੰਦੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਸਾਡੀ ਰਾਏ ਹੈ ਕਿ ਹਿੰਦੂ ਵਿਆਹ ਐਕਟ ਦੀ ਧਾਰਾ - 15 ਦੇ ਤਹਿਤ ਤਲਾਕ ਵਿਰੁਧ ਅਪੀਲ ਦੀ ਲਟਕਣ ਦੇ ਦੌਰਾਨ ਦੂਜੇ ਵਿਆਹ 'ਤੇ ਪਾਬੰਦੀ ਦਾ ਪ੍ਰਬੰਧ ਤੱਦ ਲਾਗੂ ਨਹੀਂ ਹੁੰਦਾ, ਜਦੋਂ ਪਾਰਟੀਆਂ ਨੇ ਸਮਝੌਤੇ ਦੇ ਆਧਾਰ 'ਤੇ ਕੇਸ ਅੱਗੇ ਨਹੀਂ ਚਲਾਉਣ ਦਾ ਫੈਸਲਾ ਕਰ ਲਿਆ ਹੋਵੇ। ਮੌਜੂਦਾ ਮਾਮਲੇ ਵਿਚ ਤਲਾਕ ਦੀ ਡਿਕਰੀ ਵਿਰੁਧ ਅਪੀਲ ਪੈਂਡੈਂਸੀ ਦੌਰਾਨ ਪਤੀ ਨੇ ਪਹਿਲੀ ਪਤਨੀ ਨਾਲ ਸਮਝੌਤਾ ਕਰ ਲਿਆ ਅਤੇ ਕੇਸ ਵਾਪਸ ਲੈਣ ਦੀ ਅਰਜ਼ੀ ਲਗਾਈ ਅਤੇ ਇਸ ਦੌਰਾਨ ਦੂਜਾ ਵਿਆਹ ਕਰ ਲਿਆ।
ਹਾਈ ਕੋਰਟ ਨੇ ਵਿਆਹ ਨੂੰ ਨਾ ਮਨਜ਼ੂਰ ਕਰ ਦਿਤਾ ਸੀ ਪਰ ਸੁਪਰੀਮ ਕੋਰਟ ਨੇ ਪਤੀ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਹਾਈ ਕੋਰਟ ਦੇ ਫੈਸਲੇ ਨੂੰ ਖਾਰਿਜ ਕਰ ਦਿਤਾ। ਕਾਨੂੰਨੀ ਪ੍ਰਬੰਧ ਦੇ ਤਹਿਤ ਜੇਕਰ ਤਲਾਕ ਹੋ ਜਾਵੇ ਅਤੇ ਤਲਾਕ ਵਿਰੁਧ ਤੈਅ ਸਮੇਂ ਹੱਦ ਵਿਚ ਪਟੀਸ਼ਨ ਦਾਖਲ ਨਹੀਂ ਕੀਤੀ ਗਈ ਹੋਵੇ ਤਾਂ ਉਸ ਤੋਂ ਬਾਅਦ ਦੂਜਾ ਵਿਆਹ ਹੋ ਸਕਦਾ ਹੈ। ਜੇਕਰ ਤਲਾਕ ਵਿਰੁਧ ਕਿਸੇ ਨੇ ਪਟੀਸ਼ਨ ਦਾਖਲ ਕਰ ਦਿਤੀ ਹੋਵੇ ਤਾਂ ਅਪੀਲ ਪੈਂਡੈਂਸੀ ਦੇ ਦੌਰਾਨ ਵਿਆਹ ਨਹੀਂ ਹੋ ਸਕਦਾ ਸਗੋਂ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਦੂਜਾ ਵਿਆਹ ਹੋ ਸਕਦਾ ਹੈ।
ਅਦਾਲਤ ਨੇ ਅਪਣੇ ਫੈਸਲੇ ਵਿਚ ਕਿਹਾ ਕਿ ਹਿੰਦੂ ਵਿਆਹ ਐਕਟ ਸੋਸ਼ਲ ਵੈਲਫੇਅਰ ਕਾਨੂੰਨ ਹੈ। ਕਾਨੂੰਨ ਸਹੂਲਤ ਲਈ ਹੈ। ਹਿੰਦੂ ਵਿਆਹ ਐਕਟ ਦੀ ਧਾਰਾ - 15 ਦੇ ਤਹਿਤ ਪ੍ਰਬੰਧ ਹੈ ਕਿ ਤਲਾਕ ਵਿਰੁਧ ਪਟੀਸ਼ਨ ਖਾਰਿਜ ਹੋਣ ਤੋਂ ਪਹਿਲਾਂ ਵਿਆਹ ਗ਼ੈਰਕਾਨੂੰਨੀ ਹੈ। ਐਕਟ ਦੇ ਪ੍ਰਬੰਧ ਦਾ ਟੀਚਾ ਇਹ ਹੈ ਕਿ ਜਿਸ ਨੇ ਅਪੀਲ ਕੀਤੀ ਹੋਈ ਹੈ, ਉਸ ਦਾ ਅਧਿਕਾਰ ਪ੍ਰੋਟੈਕਟ ਕੀਤਾ ਜਾਵੇ। ਦੂਜੇ ਵਿਆਹ ਤੋਂ ਪਰੇਸ਼ਾਨੀ ਦਾ ਸਬੱਬ ਤਿਆਰ ਨਾ ਹੋਵੇ। ਮੌਜੂਦਾ ਮਾਮਲੇ ਵਿਚ ਤਲਾਕ ਦੀ ਡਿਕਰੀ ਵਿਰੁਧ ਪਤੀ ਨੇ ਅਪੀਲ ਕੀਤੀ ਸੀ। ਪੈਂਡੈਂਸੀ ਦੇ ਦੌਰਾਨ ਉਸ ਦਾ ਪਿਛਲੀ ਪਤਨੀ ਨਾਲ ਸੈਟਲਮੈਂਟ ਹੋ ਗਿਆ ਅਤੇ ਕੇਸ ਨਹੀਂ ਲੜਨ ਦਾ ਫੈਸਲਾ ਲੈਂਦੇ ਹੋਏ ਅਰਜ਼ੀ ਵਾਪਸ ਲੈਣ ਦੀ ਗੁਹਾਰ ਲਗਾਈ।