ਦਿੱਲੀ ਤੋਂ ਕਾਨਪੁਰ ਚੱਲੇਗੀ 160 KMH ਤੇਜ਼ ਰਫ਼ਤਾਰ ਵਾਲੀ ਟ੍ਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਚੱਲ ਰਹੀਆਂ ਟ੍ਰੇਨਾਂ ਦੀ ਰਫ਼ਤਾਰ ਹਮੇਸ਼ਾ ਚਰਚਾ ਦਾ ਵਿਸ਼ਾ......

Train

ਨਵੀਂ ਦਿੱਲੀ (ਭਾਸ਼ਾ): ਦੇਸ਼ ਵਿਚ ਚੱਲ ਰਹੀਆਂ ਟ੍ਰੇਨਾਂ ਦੀ ਰਫ਼ਤਾਰ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ, ਪਰ ਹੁਣ ਹੌਲੀ ਰਫ਼ਤਾਰ ਬੀਤੇ ਦਿਨਾਂ ਦੀ ਗੱਲ ਹੋਣ ਨੂੰ ਹੈ। T-18 ਵਰਗੀਆਂ ਟ੍ਰੇਨਾਂ ਆਉਣ ਤੋਂ ਬਾਅਦ ਕਈ ਟ੍ਰੈਕ ਉਤੇ ਤੇਜ ਰਫ਼ਤਾਰ ਟ੍ਰੇਨਾਂ ਦੌੜਨਗੀਆਂ। ਇਸ ਵਿਚ ਹੁਣ ਦਿੱਲੀ ਤੋਂ ਕਾਨਪੁਰ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਛੇਤੀ ਹੀ ਇਸ ਰੂਟ ਉਤੇ ਮਿੰਨੀ ਹਾਈਸਪੀਡ ਟ੍ਰੇਨ ਭੱਜਦੀ ਹੋਈ ਨਜ਼ਰ ਆਵੇਗੀ।

ਇਸ ਦੀ ਤਿਆਰੀ ਲਗ-ਭਗ ਪੂਰੀ ਹੋ ਗਈ ਹੈ, ਇਸ ਟ੍ਰੈਕ ਉਤੇ ਹੁਣ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਭੱਜੇਗੀ। ਗਾਜੀਆਬਾਦ ਤੋਂ ਕਾਨਪੁਰ ਦੇ ਵਿਚ ਹਾਈਸਪੀਡ ਟ੍ਰੈਕ 31 ਮਾਰਚ ਤੱਕ 160 ਕਿਮੀ ਦੀ ਸਪੀਡ ਵਾਲਾ ਹੋ ਜਾਵੇਗਾ। ਹਾਲਾਂਕਿ, ਇਸ ਦੀ ਹੁਣ ਕੋਈ ਸਮਾਂ ਸੀਮਾ ਨਹੀਂ ਤੈਅ ਕੀਤੀ ਗਈ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਅਪ੍ਰੈਲ ਤੋਂ ਇਹ ਸ਼ੁਰੂ ਹੋ ਜਾਵੇਗਾ।

ਧਿਆਨ ਯੋਗ ਹੈ ਕਿ ਹੁਣ ਇਸ ਟ੍ਰੈਕ ਉਤੇ ਟ੍ਰੇਨਾਂ ਦੀ ਵੱਧ ਰਫ਼ਤਾਰ 130 ਕਿਲੋਮੀਟਰ ਹੈ, ਪਰ ਇਨ੍ਹੀਂ ਸਪੀਡ ਦਾ ਸੈਕਸ਼ਨ 444 KM  ਦੀ ਦੂਰੀ ਵਿਚ ਕੇਵਲ 80 ਕਿਮੀ ਦਾ ਹੀ ਹੈ। ਰੇਲਵੇ ਅਫ਼ਸਰਾਂ ਨੇ ਦੱਸਿਆ ਕਿ ਭਦਾਨ ਤੋਂ ਖੁਰਜਾ ਤੱਕ ਕਾਰੀਡੋਰ ਦਾ ਟ੍ਰੈਕ ਚਾਲੂ ਹੋ ਗਿਆ ਹੈ। ਇਸ ਤੋਂ ਬਾਅਦ ਮਾਲ ਗੱਡੀਆਂ ਦਾ ਵੱਖ ਟ੍ਰੈਕ ਹੋ ਜਾਵੇਗਾ, ਟ੍ਰੇਨਾਂ ਚਾਰ ਤੋਂ ਸਵਾ ਚਾਰ ਘੰਟੇ ਵਿਚ ਦਿੱਲੀ ਪਹੁੰਚ ਜਾਵੇਗੀ। ਅਫ਼ਸਰਾਂ ਦੇ ਅਨੁਸਾਰ ਤਿਆਰੀਆਂ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ।