ਮੀਡੀਆ ਦੀ ‘ਅਜ਼ਾਦੀ’ ’ਤੇ ਸਰਕਾਰ ਦੀ 200 ਮੈਂਬਰੀ ਟੀਮ ਦੀ ‘ਨਜ਼ਰ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ’ਚ ਮੀਡੀਆ ਦੀ ਅਜ਼ਾਦੀ ਸਵਾਲਾਂ ਦੇ ਘੇਰੇ ’ਚ ਏ। ਮੀਡੀਆ ਦੀ ਅਜ਼ਾਦੀ ’ਤੇ ਸਰਕਾਰ ਦੀ 200 ਮੈਂਬਰੀ ਟੀਮ ਅੱਖ ਰੱਖਦੀ ਹੈ ਅਤੇ ਦੇਖਦੀ ਹੈ...

Media

ਨਵੀਂ ਦਿੱਲੀ (ਭਾਸ਼ਾ) : ਭਾਰਤ ’ਚ ਮੀਡੀਆ ਦੀ ਅਜ਼ਾਦੀ ਸਵਾਲਾਂ ਦੇ ਘੇਰੇ ’ਚ ਏ। ਮੀਡੀਆ ਦੀ ਅਜ਼ਾਦੀ ’ਤੇ ਸਰਕਾਰ ਦੀ 200 ਮੈਂਬਰੀ ਟੀਮ ਅੱਖ ਰੱਖਦੀ ਹੈ ਅਤੇ ਦੇਖਦੀ ਹੈ ਕਿ ਕਿਹੜਾ ਮੀਡੀਆ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਕਿਵੇਂ ਪੇਸ਼ ਕਰ ਰਿਹਾ ਹੈ। ਇਹ 200 ਮੈਂਬਰੀ ਟੀਮ ਦਿੱਲੀ ’ਚ ਸੀ.ਬੀ.ਆਈ. ਦੇ ਹੈੱਡਕੁਅਟਰ ਨਜ਼ਦੀਕ ਸਥਿਤ ਸੂਚਨਾ ਭਵਨ ਦੇ 10ਵੇਂ ਮਰਲੇ ’ਤੇ ਕੰਮ ਕਰਦੀ ਹੈ। ਇੱਥੇ ਬਣਾਏ ਗਏ ‘ਵਾਰ ਰੂਮ’ ’ਚ 200 ਮੈਂਬਰ ਹਰ ਦਿਨ 24 ਘੰਟੇ ਮੀਡੀਆ ’ਤੇ ਨਜ਼ਰ ਰੱਖਦੇ ਹਨ। ਇਹ ਵੀ ਖ਼ਬਰ ਏ ਕਿ ਇੱਥੇ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਫੋਨ ਅੰਦਰ ਨਹੀਂ ਜਾਣ ਦਿੱਤਾ ਜਾਂਦਾ।

ਇੱਥੇ ਕੰਮ ਕਰਨ ਦੇ ਤਰੀਕਿਆਂ ’ਤੇ ਕੁਝ ਭੇਦ ਹੋ ਸਕਦਾ ਹੈ ਪਰ ਟੀਮ ਦਾ ਕੰਮ ਕਰਨ ਦਾ ਮੰਤਵ ਸ਼ੀਸ਼ੇ ਦੀ ਤਰ੍ਹਾਂ ਸਾਫ ਹੈ ਕਿ ਉਹਨਾਂ ਨੇ ਹਰ ਵਕਤ ਨਜ਼ਰ ਰੱਖਣੀ ਹੈ ਕਿ ਮੀਡੀਆ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਕਿਸ ਨਜ਼ਰੀਏ ਨਾਲ ਦਿਖਾਇਆ ਜਾਂਦਾ ਹੈ ਅਤੇ ਕਿੰਨਾਂ ਸਮਾਂ ਦਿਖਾਇਆ ਜਾਂਦਾ ਹੈ। ਇਹ ਵੀ ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਘੱਟ ਦਿਖਾਉਣ ਵਾਲੇ ਮੀਡੀਆਂ ਅਧਾਰਿਆਂ ਨੂੰ ਫੋਨ ਵੀ ਜਾ ਚੁੱਕੇ ਹਨ ਜਿਸਨੇ ਮੀਡੀਆ ਦੀ ਅਜ਼ਾਦੀ ’ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।