INX ਮੀਡੀਆ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਗ੍ਰਿਫ਼ਤਾਰੀ ‘ਤੇ 15 ਜਨਵਰੀ ਤੱਕ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਨੇ ਆਈਐਨਐਕਸ ਮੀਡੀਆ ਡੀਲ ਨਾਲ ਜੁੜੇ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੁਕੱਦਮਿਆਂ...

P. Chidambaram

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਾਈਕੋਰਟ ਨੇ ਆਈਐਨਐਕਸ ਮੀਡੀਆ ਡੀਲ ਨਾਲ ਜੁੜੇ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਮੁਕੱਦਮਿਆਂ ਵਿਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ‘ਤੇ ਰੋਕ 15 ਜਨਵਰੀ ਤੱਕ ਵਧਾ ਦਿਤੀ ਗਈ ਹੈ। ਸੀਬੀਆਈ ਨੇ ਭ੍ਰਿਸ਼ਟਾਚਾਰ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਲਈ ਕੇਸ ਦਰਜ ਕੀਤੇ ਸਨ। 

ਪੇਸ਼ ਮਾਮਲਾ ਆਈਐਨਐਕਸ ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਲਈ ਏਪੀਆਈਪੀਬੀ ਦੀ ਆਗਿਆ ਦਿਵਾਉਣ ਵਿਚ ਅਨਿਯਮਿਤਤਾ ਅਤੇ ਰਿਸ਼ਵਤਖ਼ੋਰੀ ਨਾਲ ਜੁੜਿਆ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰੀ ਦੇ ਸ਼ੱਕ ਦੇ ਚਲਦੇ ਚਿਦੰਬਰਮ ਨੇ 30 ਮਈ ਨੂੰ ਹਾਈਕੋਰਟ ਵਿਚ ਅਗਾਉਂ ਜ਼ਮਾਨਤ ਲਈ ਪਟੀਸ਼ਨ ਦਰਜ ਕੀਤੀ ਸੀ। ਜਸਟਿਸ ਏਕੇ ਪਾਠਕ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਾਰੀਕ ਤੈਅ ਕਰ ਦਿਤੀ

ਕਿਉਂਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਵੀਰਵਾਰ ਨੂੰ ਕੋਰਟ ਵਿਚ ਪੇਸ਼ ਨਹੀਂ ਹੋ ਸਕੇ। ਕੇਂਦਰ ਸਰਕਾਰ ਦੇ ਸਥਾਈ ਐਡਵੋਕੇਟ ਅਮਿਤ ਮਹਾਜਨ ਨੇ ਕੋਰਟ ਨੂੰ ਦੱਸਿਆ ਕਿ ਤੁਸ਼ਾਰ ਮਹਿਤਾ ਮੌਜੂਦ ਨਹੀਂ ਹਨ, ਇਸ ਲਈ ਅਗਲੀ ਤਾਰੀਕ ਦੇ ਦਿਤੀ ਜਾਵੇ। ਕੋਰਟ ਨੇ ਪੀ. ਚਿਦੰਬਰਮ ਦੀ ਅਗਾਉਂ ਜ਼ਮਾਨਤ ਮੰਗ ਉਤੇ ਈਡੀ ਨੂੰ ਚਾਰ ਹਫ਼ਤੇ ਦੇ ਅੰਦਰ ਜਵਾਬ ਪੇਸ਼ ਕਰਨ ਦਾ ਨਿਰਦੇਸ਼ ਇਕ ਅਗਸਤ ਨੂੰ ਈਡੀ ਨੂੰ ਦਿਤਾ ਸੀ। ​

ਅਦਾਲਤ ਇਸ ਤੋਂ ਬਾਅਦ ਤਿੰਨ ਵਾਰ ਗ੍ਰਿਫ਼ਤਾਰੀ ਉਤੇ ਰੋਕ ਦੀ ਮਿਆਦ ਵਧਾ ਚੁੱਕੀ ਹੈ। ਗੌਰਤਲਬ ਹੈ ਕਿ ਆਈਐਨਐਕਸ ਮੀਡੀਆ ਨਾਲ ਜੁੜੇ 305 ਕਰੋੜ ਰੁਪਏ ਅਤੇ 3500 ਕਰੋੜ ਦੇ ਏਅਰਸੈੱਲ ਮੈਕਸਿਸ ਮਾਮਲੇ ਵਿਚ ਏਜੰਸੀ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਦੀ ਭੂਮਿਕਾ ਦੀ ਜਾਂਚ ਕਰ ਰਹੀ ਹਨ।