ਹਥਿਆਰਬੰਦ ਲੋਕਾਂ ਨੇ ਨਕਾਬ ਪਾ ਕੇ ਕੀਤਾ ਹਮਲਾ, ਔਰਤਾਂ ਨੇ ਮਿਰਚਾਂ ਸੁੱਟ ਕੇ ਭਜਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਕੋਲਹਾਪੁਰ ਵਿਚ ਕ੍ਰਿਸਮਸ ਤੋਂ ਪਹਿਲਾਂ ਇਕ ਅਰਦਾਸ ਸਭਾ ਵਿਚ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲਿਆਂ ਨੇ ਨਕਾਬ ਪਾਏ ਹੋਏ ਸਨ। ਇਸ ਹਮਲੇ ਵਿਚ ...

Mass Attack at Prayer Meeting

ਕੋਲਹਾਪੁਰ : (ਭਾਸ਼ਾ) ਮਹਾਰਾਸ਼ਟਰ ਦੇ ਕੋਲਹਾਪੁਰ ਵਿਚ ਕ੍ਰਿਸਮਸ ਤੋਂ ਪਹਿਲਾਂ ਇਕ ਅਰਦਾਸ ਸਭਾ ਵਿਚ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲਿਆਂ ਨੇ ਨਕਾਬ ਪਾਏ ਹੋਏ ਸਨ। ਇਸ ਹਮਲੇ ਵਿਚ 12 ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਸਭਾ ਵਿਚ ਮੌਜੂਦ ਔਰਤਾਂ ਨੇ ਮਿਰਚ ਪਾਊਡਰ ਸੁੱਟ ਕੇ ਹਥਿਆਰਬੰਦ ਲੋਕਾਂ ਨੂੰ ਭਜਾਇਆ। ਘਟਨਾ ਬੀਤੇ ਐਤਵਾਰ ਨੂੰ ਵਾਪਰੀ ਸੀ। ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁਧ ਦੰਗਾ ਅਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ।

ਕੋਲਹਾਪੁਰ ਪੁਲਿਸ ਦੇ ਮੁਤਾਬਕ, ਕਰਨਾਟਕ ਹੱਦ ਨਾਲ ਲੱਗੇ ਚੰਦਗੜ ਤਾਲੁਕਾ ਦੇ ਕੋਵਾੜ ਪਿੰਡ ਵਿਚ ਭੀਮਸੇਨ ਚੌਹਾਨ ਦੇ ਘਰ 'ਤੇ ਐਤਵਾਰ ਨੂੰ ਇਕ ਅਰਦਾਸ ਸਭਾ ਵਿਚ 20 ਤੋਂ 25 ਲੋਕ ਮੌਜੂਦ ਸਨ ਅਤੇ ਅਚਾਨਕ ਹੀ ਤਲਵਾਰਾਂ,  ਲੋਹੇ ਦੀ ਰੋਡਾਂ ਅਤੇ ਕੱਚ ਦੀਆਂ ਬੋਤਲਾਂ ਲੈ ਕੇ 10 ਤੋਂ 12 ਲੋਕ ਮੋਟਰਸਾਇਕਿਲ ਤੇ ਆਏ। ਉਨ੍ਹਾਂ ਨੇ ਪਥਰਾਅ ਕੀਤਾ ਅਤੇ ਘਰ ਵਿਚ ਵੜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਹਮਲੇ ਕਾਰਨ ਅਰਦਾਸ ਸਭਾ ਵਿਚ ਭਾਜੜ ਮੱਚ ਗਈ। ਇਸ ਦੌਰਾਨ ਕੁੱਝ ਔਰਤਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਉੱਥੇ ਰੱਖਿਆ ਹੋਇਆ ਮਿਰਚ ਪਾਊਡਰ ਹਥਿਆਰਬੰਦ ਲੋਕਾਂ 'ਤੇ ਸੁਟਣਾ ਅਤੇ ਚੀਖਣਾ ਸ਼ੁਰੂ ਕਰ ਦਿਤਾ।

ਇਸ ਤੋਂ ਆਸਪਾਸ ਦੇ ਲੋਕ ਵੀ ਉੱਥੇ ਪਹੁੰਚ ਗਏ।  ਇਹ ਵੇਖ ਕੇ ਹਥਿਆਰਬੰਦ ਉਥੇ ਤੋਂ ਭੱਜਣ ਨੂੰ ਮਜਬੂਰ ਹੋ ਗਏ। ਇਸ ਹਮਲੇ ਵਿਚ ਤਿੰਨ ਲੋਗ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਥਿਆਰਬੰਦ ਗਰੁਪ ਕਰਨਾਟਕ ਦੇ ਬੇਲਗਾਮ ਨਾਲ ਸਬੰਧਤ ਹਨ। ਕ੍ਰਾਈਮ ਬ੍ਰਾਂਚ ਅਤੇ ਕਰਨਾਟਕ ਪੁਲਿਸ ਤੋਂ ਵੀ ਇਸ ਹਮਲੇ ਦੀ ਜਾਂਚ ਵਿਚ ਮਦਦ ਲਈ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਕੁੱਝ ਅਣਪਛਾਤਿਆਂ ਦੀ ਪਹਿਚਾਣ ਹੋ ਗਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।