ਚੰਦਾ-ਦੀਪਕ ਕੋਚਰ, ਵੀਐਨ ਧੂਤ ਵਿਰੁਧ ਐਫਆਈਆਰ 'ਤੇ ਦਸਤਖ਼ਤ ਕਰਨ ਵਾਲੇ ਅਧਿਕਾਰੀ ਦੀ ਹੋਈ ਬਦਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਪੀ ਸੁੰਧਾਸ਼ੂ ਧਰ ਮਿਸ਼ਰਾ ਦੀ ਬਦਲੀ ਰਾਂਚੀ ਕਰ ਦਿਤੀ ਗਈ ਹੈ। ਉਹਨਾਂ ਨੂੰ ਝਾਰਖੰਡ ਦੀ ਰਾਜਧਾਨੀ ਸਥਿਤ ਸੀਬੀਆਈ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਭੇਜਿਆ ਗਿਆ ਹੈ।

CBI

ਨਵੀਂ ਦਿੱਲੀ : ਸੀਬੀਆਈ ਦੀ ਬੈਂਕਿੰਗ ਐਂਡ ਪ੍ਰਤੀਭੂਤੀ ਧੋਖਾਧੜੀ ਸੈੱਲ ਦੇ ਐਸਪੀ ਸੁੰਧਾਸ਼ੂ ਧਰ ਮਿਸ਼ਰਾ ਦੀ ਬਦਲੀ ਰਾਂਚੀ ਕਰ ਦਿਤੀ ਗਈ ਹੈ। ਉਹਨਾਂ ਨੂੰ ਝਾਰਖੰਡ ਦੀ ਰਾਜਧਾਨੀ ਸਥਿਤ ਸੀਬੀਆਈ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਭੇਜਿਆ ਗਿਆ ਹੈ। ਮਿਸ਼ਰਾ ਨੇ ਆਈਸੀਆਈਸੀਆਈ ਵੀਡੀਓਕੋਨ ਮਾਮਲੇ ਵਿਚ 22 ਜਨਵਰੀ ਨੂ ਚੰਦਾ ਕੋਚਰ, ਦੀਪਕ ਕੋਚਰ, ਵੀਐਨ ਧੂਤ ਅਤੇ ਹੋਰਨਾਂ ਵਿਰੁਧ ਐਫਆਈਆਰ 'ਤੇ ਹਸਤਾਖਰ ਕੀਤੇ ਸਨ।

ਉਸ ਤੋਂ ਬਾਅਦ 24 ਜਨਵਰੀ ਨੂੰ ਸੀਬੀਆਈ ਦੀ ਟੀਮ ਨੇ ਮਹਾਰਾਸ਼ਟਰਾ ਦੇ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਸੀਬੀਆਈ ਦੀ ਇਸ ਕਾਰਵਾਈ 'ਤੇ ਅਮਰੀਕਾ ਵਿਖੇ ਇਲਾਜ ਕਰਵਾ ਰਹੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ 'ਤੇ ਅਪਣੀ ਨਾਰਾਜਗੀ ਪ੍ਰਗਟ ਕਰਦਿਆਂ ਲਿਖਿਆ ਕਿ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਜਦ ਆਈਸੀਆਈਸੀਆਈ ਮਾਮਲੇ ਵਿਚ ਸੰਭਾਵਿਤ ਟੀਚਿਆਂ ਦੀ ਸੂਚੀ ਪੜ੍ਹੀ ਤਾਂ ਮੇਰੇ ਦਿਮਾਗ ਵਿਚ ਆਇਆ ਕਿ

ਬਿਲਕੁਲ ਟੀਚੇ 'ਤੇ ਨਜ਼ਰ ਰੱਖਣ ਦੀ ਬਜਾਏ ਇਹ ਕਿਤੇ ਨਾ ਪਹੁੰਚਣ ਵਾਲਾ ਸਫਰ ਹੈ। ਉਹਨਾਂ ਨੇ ਸੀਬੀਆਈ ਦੀ ਕਾਰਵਾਈ ਨੂੰ ਰੁਮਾਂਚ ਦੀ ਭਾਲ ਦੱਸਿਆ। ਉਹਨਾਂ ਲਿਖਿਆ ਕਿ ਜਾਂਚ ਕਰਨ ਵਾਲਿਆਂ ਨੂੰ ਮੇਰੀ ਇਹ ਸਲਾਹ ਹੈ ਹੈ ਕਿ ਰੁਮਾਂਚ ਦੀ ਭਾਲ ਕਰਨ ਤੋਂ ਬਚਣ। ਮਹਾਂਭਾਰਤ ਵਿਚ ਅਰਜੁਨ ਨੂੰ ਜੋ ਸੀਖ ਦਿਤੀ ਗਈ ਸੀ ਉਸ ਦਾ ਪਾਲਣ ਕਰਦੇ ਹੋਏ ਸਿਰਫ ਟੀਚੇ 'ਤੇ ਨਜ਼ਰ ਰੱਖੋ।

ਐਸਬਾਈਆਈ ਦੀ ਅਗਵਾਈ ਵਿਚ 20 ਬੈਂਕਾਂ ਤੋਂ ਲਿਆ ਸੀ। ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਦਾ ਕਹਿਣਾ ਹੈ ਕਿ ਉਹਨਾਂ ਨੇ 2010 ਵਿਚ 64 ਕਰੋੜ ਰੁਪਏ ਨਿਊਪਾਵਰ ਰੀਨਿਊਏਬਲਜ਼ ਪ੍ਰਾਈਵੇਟ ਲਿਮਟਿਡ ਨੂੰ ਦਿਤੇ ਸਨ। ਇਸ ਕੰਪਨੀ ਨੂੰ ਧੂਤ ਅਤੇ ਦੀਪਕ ਨੇ ਹੋਰਨਾਂ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਖੜਾ ਕੀਤਾ ਸੀ।