ਦੁਬਈ ਵਿਚ ਮੰਗੀ ਨੌਕਰੀ ਤਾਂ ਮਿਲਿਆ ਜਵਾਬ- ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿਚ ਜਾਓ ਅਤੇ ਪੈਸੇ ਕਮਾਓ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਹੋ ਰਿਹਾ ਹੈ ਪਰ ਇਸ ਪ੍ਰਦਰਸ਼ਨ ਦੀ ਗੂੰਜ ਭਾਰਤ ਦੇ ਨਾਲ-ਨਾਲ...

File Photo

ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਹੋ ਰਿਹਾ ਹੈ ਪਰ ਇਸ ਪ੍ਰਦਰਸ਼ਨ ਦੀ ਗੂੰਜ ਭਾਰਤ ਦੇ ਨਾਲ-ਨਾਲ ਦੁਬਈ ਵਿਚ ਵੀ ਸੁਣਾਈ ਦੇ ਰਹੀ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਜਦੋਂ ਨੋਕਰੀ ਮੰਗੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇੱਥੇ ਨੋਕਰੀ ਕਰਨ ਦੀ ਥਾਂ ਦਿੱਲੀ ਦੇ ਸ਼ਾਹੀਨ ਬਾਗ ਵਿਚ ਜਾ ਕੇ ਪ੍ਰਦਰਸ਼ਨ ਕਰਨ।

ਮੀਡੀਆ ਰਿਪੋਰਟਾ ਦੀ ਮੰਨੀਏ ਤਾਂ 23 ਸਾਲਾਂ ਦੇ ਅਬਦੁੱਲਾ ਐਮਐਸ ਨੇ ਮਕੈਨੀਕਲ ਇੰਜੀਨਿਅਰ ਦੀ ਅਸਾਮੀ ਲਈ ਅਪਲਾਈ ਕੀਤਾ ਸੀ ਪਰ ਉੱਥੋਂ ਦੇ ਇਕ ਕੰਸਲਟੈਸੀ ਫਰਮ ਦੇ ਸੀਨੀਅਰ ਅਧਿਕਾਰੀ ਜੇਯੰਤ ਖੋਖਲੇ ਨੇ ਈਮੇਲ ਵਿਚ ਜਵਾਬ ਦਿੰਦਿਆ ਕਿਹਾ ਕਿ ''ਮੈਨੂੰ ਲੱਗਦਾ ਹੈ ਕਿ ਤੁਹਾਨੂੰ ਨੌਕਰੀ ਦੀ ਕੀ ਜ਼ਰੂਰਤ ਹੈ? ਤੁਸੀ ਦਿੱਲੀ ਜਾਓ ਅਤੇ ਉੱਥੇ ਸ਼ਾਹੀਨ ਬਾਗ ਦੇ ਵਿਚ ਹੋ ਰਹੇ ਪ੍ਰਦਰਸ਼ਨ ਵਿਚ ਸ਼ਾਮਲ ਹੋ ਜਾਓ, ਰੋਜ਼ਾਨਾ ਤੁਹਾਨੂੰ ਇਕ ਹਜ਼ਾਰ ਰੁਪਏ ਮਿਲਣੇਗ ਅਤੇ ਨਾਲ ਹੀ ਖਾਣਾ, ਬਰਿਆਨੀ, ਮਠਿਆਈ ਅਤੇ ਚਾਹ ਵੀ ਮਿਲੇਗੀ''।

ਜਦੋਂ ਗੋਖਲੇ ਦੁਆਰਾ ਭੇਜਿਆ ਇਹ ਮੇਲ ਅਬਦੁੱਲਾ ਨੇ ਪੜਿਆ ਤਾਂ ਉਹ ਵੀ ਹੈਰਾਨ ਰਹਿ ਗਿਆ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਜਵਾਬ ਦੀ ਕਦੇ ਵੀ ਉਮੀਦ ਨਹੀਂ ਸੀ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਆਖਰ ਕੋਣ ਕਿਵੇਂ ਲਿਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਮੇਲ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਸਾਂਝਾ ਕੀਤਾ ਤਾਂ ਇਹ ਵਾਇਰਲ ਹੋ ਗਿਆ।

ਅਬਦੁੱਲਾ ਮੁਤਾਬਕ ਉਹ ਇਸ ਪੂਰੇ ਮਾਮਲੇ 'ਤੇ ਕੋਈ ਵੀ ਵਿਵਾਦ ਨਹੀਂ ਚਾਹੁੰਦੇ ਪਰ ਮੇਲ ਦੇ ਵਾਇਰਲ ਹੁੰਦਿਆ ਸ਼ੋਸਲ ਮੀਡੀਆ 'ਤੇ ਲੋਕਾਂ ਨੇ ਗੋਖਲੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਗੋਖਲੇ ਨੇ ਨੌਕਰੀ ਦੇਣ 'ਤੇ ਧਾਰਮਿਕ ਭੇਦ-ਭਾਵ ਕੀਤਾ ਹੈ।

ਪੂਰਾ ਮਾਮਲਾ ਵੱਧਦਾ ਵੇਖ ਗੋਖਲੇ ਨੇ ਵੀ ਇਸ 'ਤੇ ਸਫ਼ਾਈ ਦਿੱਤੀ ਹੈ ਗਲਫ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਗੋਖਲੇ ਨੇ ਕਿਹਾ ਹੈ ਕਿ ਉਸ ਦੇ ਮੇਲ ਦਾ ਲੋਕ ਜ਼ਬਰਦਸਤੀ ਮੁੱਦਾ ਬਣਾ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣ ਨਹੀਂ ਸੀ। ਗੋਖਲੇ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਬਦੁੱਲਾ ਤੋਂ ਪਹਿਲਾਂ ਹੀ ਮਾਫ਼ੀ ਮੰਗ ਲਈ ਹੈ।