ਸਥਾਨਕ ਲੋਕਾਂ ਨਾਲ ਜੁੜਨ ਲਈ ਜੰਮੂ-ਕਸ਼ਮੀਰ ਵਿਚ ਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ
ਪ੍ਰੋਗਰਾਮ ਦਾ ਮਕਸਦ ਕਿ ਬੱਚੇ ਜਵਾਨਾਂ ਨੂੰ ਅਪਣੇ ਦੋਸਤ ਦੀ ਤਰ੍ਹਾਂ ਦੇਖਣ
A Day With Company Commander
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਰਾਮੁਲਾ ਵਿਚ ਫੌਜ ਦੇ ਜਵਾਨਾਂ ਵੱਲ਼ੋਂ ਸਥਾਨਕ ਲੋਕਾਂ ਅਤੇ ਬੱਚਿਆਂ ਨਾਲ ਜੁੜਨ ਲਈ ਜਨਤਕ ਪ੍ਰੋਗਰਾਮ ‘ਏ ਡੇ ਵਿਦ ਕੰਪਨੀ ਕਮਾਂਡਰ’ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਫੌਜ ਦੇ ਜਵਾਨ ਸਥਾਨਕ ਲੋਕਾਂ ਨਾਲ ਮਿਲਦੇ ਹਨ।
ਗੱਲਬਾਤ ਕਰਦਿਆਂ ਮੇਜਰ ਜਨਰਲ ਐਚਐਸ ਸਾਹੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਜ਼ਰੀਏ ਉਹ ਸਥਾਨਕ ਬੱਚਿਆਂ ਨਾਲ ਜੁੜਦੇ ਹਨ। ਇਸ ਦੌਰਾਨ ਬੱਚਿਆਂ ਨੂੰ ਦਿਖਾਇਆ ਜਾਂਦਾ ਹੈ ਕਿ ਫੌਜੀ ਕਿਸ ਤਰ੍ਹਾਂ ਦੇ ਮਾਹੌਲ ਵਿਚ ਰਹਿੰਦੇ ਹਨ। ਇਸ ਪ੍ਰੋਗਰਾਮ ਦਾ ਮਕਸਦ ਹੁੰਦਾ ਹੈ ਕਿ ਬੱਚੇ ਜਵਾਨਾਂ ਤੋਂ ਡਰਨ ਨਾ ਸਗੋਂ ਉਹਨਾਂ ਨੂੰ ਅਪਣੇ ਦੋਸਤ ਦੀ ਤਰ੍ਹਾਂ ਦੇਖਣ।