ਪੀਐਮ ਮੋਦੀ ਅੱਜ ਕਰਨਗੇ ਪਹਿਲੇ 'ਭਾਰਤ ਖਿਡੌਣੇ ਮੇਲੇ' ਦਾ ਉਦਘਾਟਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖਿਆ ਮੰਤਰਾਲਾ, ਔਰਤ ਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਵੱਲੋਂ ਮਿਲ ਕੇ ਇਸ ਮੇਲੇ ਆਯੋਜਨ ਕੀਤਾ ਜਾ ਰਿਹਾ ਹੈ।

PM Modi to inaugurate 'The India Toy Fair 2021

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਪਹਿਲਾ ‘ਭਾਰਤੀ ਖਿਡੌਣੇ ਮੇਲੇ’ (ਦਿ ਇੰਡੀਆ ਟੌਏ ਫੇਅਰ 2021) ਦਾ ਉਦਘਾਟਨ ਕਰਨਗੇ। ਆਤਮ ਨਿਰਭਰ ਭਾਰਤ ਮੁਹਿੰਮ ਵਿਚ ਵੋਕਲ ਫਾਰ ਲੋਕਲ ਦੇ ਤਹਿਤ ਦੇਸ਼ ਨੂੰ ਖਿਡੌਣਾ ਨਿਰਮਾਣ ਦਾ ਗਲੋਬਲ ਕੇਂਦਰ ਬਣਾਉਣ ਦੇ ਮਕਸਦ ਨਾਲ ਸਿੱਖਿਆ ਮੰਤਰਾਲਾ, ਔਰਤ ਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਵੱਲੋਂ ਮਿਲ ਕੇ ਇਸ ਮੇਲੇ ਆਯੋਜਨ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੇਲੇ ਦਾ ਵਰਚੁਅਲ ਉਦਘਾਟਨ ਕਰਨਗੇ। ਹੁਣ ਤੱਕ ਇਸ ਦੇ ਲਈ 10 ਲੱਖ ਰਜਿਸਟਰੀਆਂ ਹੋ ਚੁੱਕੀਆਂ ਹਨ। ਵਿਦਿਆਰਥੀ ਇਸ ਜ਼ਰੀਏ ਖੇਡਾਂ ਅਤੇ ਪੜਾਈ ਆਦਿ ਲਈ ਖਿਡੌਣੇ, ਡਿਜ਼ਾਈਨ ਅਤੇ ਤਕਨੀਕ ਤਿਆਰ ਕਰਨਗੇ। ਇਸ ਮੁਕਾਬਲੇ ਦੇ ਜੇਤੂਆਂ ਨੂੰ 50 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।

ਦੱਸ ਦਈਏ ਕਿ ਇਹ ਮੁਕਾਬਲਾ ਨੌ ਵਿਸ਼ਿਆਂ ’ਤੇ ਅਧਾਰਤ ਹੋਵੇਗਾ। ਇਹਨਾਂ ਵਿਚ ਭਾਰਤੀ ਸਭਿਆਚਾਰ, ਇਤਿਹਾਸ, ਪ੍ਰਾਚੀਨ ਸਮੇਂ ਤੋਂ ਭਾਰਤ ਨੂੰ ਜਾਣੋ, ਲਰਨਿੰਗ ਐਜੂਕੇਸ਼ਨ ਅਤੇ ਸਕੂਲਿੰਗ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ, ਵੱਖ ਵੱਖ ਖੇਤਰਾਂ ਵਿਚ ਕੰਮ ਕਰਨਾ ਜਾਂ ਰੁਜ਼ਗਾਰ, ਵਾਤਾਵਰਣ, ਅਪਾਹਜ, ਤੰਦਰੁਸਤੀ ਅਤੇ ਖੇਡਾਂ ਸ਼ਾਮਲ ਹਨ।