ਅੱਗ ਲੱਗਣ ਕਾਰਨ ਸੜੇ ਪਰਿਵਾਰ ਦੇ 7 ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਰ ਦੇ ਸਾਰੇ ਮੈਂਬਰ ਆਪਸ ਵਿਚ ਸੰਪੱਤੀ ਕਾਰਨ ਲੜ ਰਹੇ ਸਨ।

Daughter in law gets angry petrol house 7 burnt in the fire Guna Madhya Pradesh

ਨਵੀਂ ਦਿੱਲ: ਘਰ ਵਿਚ ਸੰਪੱਤੀ ਦਾ ਵਿਵਾਦ ਇੰਨਾ ਡੂੰਘਾ ਹੋ ਗਿਆ ਕਿ ਨੂੰਹ ਨੇ ਪੈਟਰੋਲ ਨਾਲ ਭਰੀ ਕੈਨ ਨੂੰ ਘਰ ਵਿਚ ਡੋਲ ਦਿੱਤਾ। ਇਸ ਨਾਲ ਪੈਟਰੋਲ ਘਰ ਵਿਚ ਫੈਲ ਗਿਆ ਅਤੇ ਫਿਰ ਉੱਥੇ ਹੀ ਜਲਦੇ ਹੋਏ ਗੈਸ ਨਾਲ ਅੱਗ ਹੋਰ ਭੜਕ ਗਈ। ਅੱਗ ਦੀ ਲਪੇਟ ਵਿਚ ਆਉਣ ਨਾਲ ਘਰ ਦੇ ਹੀ 7 ਮੈਂਬਰ ਬੁਰੀ ਤਰ੍ਹਾਂ ਸੜ ਗਏ। ਇਹ ਘਟਨਾ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੀ ਹੈ। ਗੁਨਾ ਦੀ ਸਾਂਈ ਸਿਟੀ ਕਾਲਿਨੀ ਵਿਚ ਨਾਰਾਇਣ ਸਿੰਘ ਅਤੇ ਉਸ ਦਾ ਪਰਿਵਾਰ ਰਹਿੰਦਾ ਹੈ।

ਨਾਰਾਇਣ ਸਿੰਘ ਅਤੇ ਉਸ ਦਾ ਪੁੱਤਰ ਸੋਨੂੰ ਸਾਈਕਲ ਰਿਪੇਅਰਿੰਗ ਦੀ ਦੁਕਾਨ ਚਲਾਉਂਦੇ ਹਨ। ਮੰਗਲਵਾਰ ਨੂੰ ਉਹਨਾਂ ਦੇ ਪਰਿਵਾਰ ਵਿਚ ਸੰਪੱਤੀ 'ਤੇ ਵਿਵਾਦ ਹੋਇਆ ਸੀ। ਇਹ ਝਗੜਾ ਇਕ ਛੋਟੇ ਕਮਰੇ ਵਿਚ ਹੋ ਰਿਹਾ ਸੀ। ਘਰ ਦੇ ਸਾਰੇ ਮੈਂਬਰ ਆਪਸ ਵਿਚ ਸੰਪੱਤੀ ਕਾਰਨ ਲੜ ਰਹੇ ਸਨ। ਇਸ ਝਗੜੇ ਨਾਲ ਨੂੰਹ ਰਚਨਾ ਬਾਈ ਇੰਨੇ ਗੁੱਸੇ ਵਿਚ ਆ ਗਈ ਕਿ ਉਸ ਨੇ ਪੈਟਰੋਲ ਨਾਲ ਭਰੀ ਕੈਨ ਚੁੱਕੀ ਅਤੇ ਉੱਥੇ ਹੀ ਡੋਲ ਦਿੱਤੀ।

ਉੱਥੇ ਕੋਲ ਹੀ ਗੈਸ ਬਲ ਰਿਹਾ ਸੀ ਜਿਸ ਨਾਲ ਅੱਗ ਹੋਰ ਵੱਧ ਗਈ। ਕਮਰਾ ਛੋਟਾ ਹੋਣ ਕਰਕੇ ਉੱਥੇ ਮੌਜੂਦ ਸਾਰੇ ਲੋਕ ਅੱਗ ਦੀ ਲਪੇਟ ਵਿਚ ਆ ਗਏ। ਸਿਰਫ ਇਕ ਨੂੰਹ ਨੂੰ ਛੱਡ ਕੇ। ਇਸ ਘਟਨਾ ਵਿਚ ਨੂੰਹ ਦੇ ਸਹੁਰੇ ਨਾਰਾਇਣ ਸਿੰਘ, ਸੱਸ ਸਿੰਗਾਰ ਬਾਈ, ਪਤੀ ਸੋਨੂੰ, ਪੁੱਤਰ ਸ਼ਰਦ ਤੋਂ ਇਲਾਵਾ ਨਨਾਣ ਆਸ਼ਾ ਅਤੇ ਦੋ ਭਤੀਜੀਆਂ ਨੈਨਸੀ ਅਤੇ ਖੁਸ਼ੀ ਸੜ ਗਏ।

ਇਸ ਘਟਨਾ ਵਿਚ ਨਾਰਾਇਣ ਸਿੰਘ ਦਾ ਛੋਟਾ ਪੁੱਤਰ ਇਸ ਲਈ ਬਚ ਗਿਆ ਕਿਉਂ ਕਿ ਉਹ ਉੱਥੇ ਮੌਜੂਦ ਨਹੀਂ ਸੀ। ਇਸ ਗੱਲ ਦੀ ਸੂਚਨਾ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਆ ਕੇ ਨੂੰਹ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।