ਦੁਕਾਨਦਾਰ ਹੁਣ ਜ਼ਿਆਦਾ ਨਹੀਂ ਵਸੂਲ ਸਕਣਗੇ ਤਿੰਨ ਪਲਾਈ ਵਾਲੇ ਮਾਸਕ ਦੀ ਕੀਮਤ, ਤੈਅ ਹੋਈ 16 ਰੁਪਏ
ਇਸ ਲਈ ਉਹਨਾਂ ਨੇ ਹੁਣ ਇਕ ਮਾਸਕ ਦੀ ਕੀਮਤ 16 ਰੁਪਏ ਤੈਅ...
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਤਿੰਨ ਫਲਾਈ ਵਾਲੇ ਮਾਸਕ ਦੀ ਕੀਮਤ 16 ਰੁਪਏ ਤੈਅ ਕਰ ਦਿੱਤੀ ਹੈ। ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਅਫ਼ਸਰਾਂ ਅਤੇ ਮਾਸਕ ਨਿਰਮਾਤਾਵਾਂ ਵਿਚਕਾਰ ਵੀਰਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਬੈਠਕ ਤੋਂ ਬਾਅਦ ਉਪਭੋਗਤਾ ਮਾਮਲਿਆਂ ਵਿਚ ਵਿਭਾਗ ਦੇ ਸੈਕਟਰੀ ਪਵਨ ਅਗਰਵਾਲ ਨੇ ਦਸਿਆ ਕਿ 3 ਪਲਾਈ ਵਾਲੇ ਮਾਸਕ ਦੀ ਕੀਮਤ ਤੇ ਸਥਿਤੀ ਸਾਫ਼ ਨਹੀਂ ਹੋਣ ਕਾਰਨ ਨਿਰਮਾਤਾ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ।
ਇਸ ਲਈ ਉਹਨਾਂ ਨੇ ਹੁਣ ਇਕ ਮਾਸਕ ਦੀ ਕੀਮਤ 16 ਰੁਪਏ ਤੈਅ ਕਰ ਦਿੱਤੀ ਹੈ। ਇਹ ਕੀਮਤਾਂ ਤਿੰਨ ਜੂਨ ਤਕ ਰਹਿਣਗੀਆਂ। ਉੱਥੇ ਹੀ ਸੈਨੇਟਾਈਜ਼ਰ ਅਤੇ ਮਾਸਕ ਦੇ ਵਾਧੇ ਦੀ ਮੰਗ ਨੂੰ ਦੇਖਦੇ ਹੋਏ ਵਿਭਾਗ ਇਸ ਦੀ ਉਪਲੱਬਧਾ ਨਿਸ਼ਚਿਤ ਕਰਨ ਵਿਚ ਵੀ ਜੁਟਿਆ ਹੋਇਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਹੈਂਡ ਸੈਨੇਟਾਈਜ਼ਰ ਅਤੇ ਮਾਸਕ ਬਣਾਉਣ ਵਿਚ ਲੱਗਣ ਵਾਲੇ ਸਮਾਨ ਦੀਆਂ ਕੀਮਤਾਂ ਵਧਣ ਤੋਂ ਬਾਅਦ ਇਹਨਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਸਨ।
ਉਪਭੋਗਤਾ ਮਾਮਲੇ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਜ਼ਰੂਰੀ ਵਸਤੂਆਂ ਐਕਟ ਤਹਿਤ 2 ਅਤੇ 3 ਪਲਾਈ ਸਰਜੀਕਲ ਮਾਸਕ ਵਿਚ ਵਰਤੇ ਜਾਣ ਵਾਲੇ ਫੈਬਰਿਕ ਦੀ ਕੀਮਤ ਉਨੀ ਹੀ ਰਹੇਗੀ ਜਿੰਨੀ ਇਹ 12 ਫਰਵਰੀ 2020 ਨੂੰ ਸੀ। ਇਸ ਤੋਂ ਬਾਅਦ ਟੂ-ਪਲਾਈ ਸਰਜੀਕਲ ਮਾਸਕ ਦੀ ਪ੍ਰਚੂਨ ਕੀਮਤ 8 ਰੁਪਏ ਪ੍ਰਤੀ ਮਾਸਕ ਸੀ ਜਦਕਿ ਥ੍ਰੀ-ਪਲਾਈ ਮਾਸਕ ਦੀ ਕੀਮਤ 10 ਰੁਪਏ ਸੀ।
ਇਸ ਦੇ ਨਾਲ ਹੀ 200 ਐਮਐਲ ਹੈਂਡ ਸੈਨੀਟਾਈਜ਼ਰ ਦੀ ਵੱਧ ਤੋਂ ਵੱਧ ਕੀਮਤ 100 ਰੁਪਏ ਨਿਰਧਾਰਤ ਕੀਤੀ ਗਈ ਹੈ। ਇਹ ਕੀਮਤਾਂ 30 ਜੂਨ ਤੱਕ ਵੀ ਲਾਗੂ ਰਹਿਣਗੀਆਂ। ਇਸੇ ਮਹੀਨੇ ਸਰਕਾਰ ਨੇ ਸੈਨੇਟਾਈਜ਼ਰ ਅਤੇ ਮਾਸਕ ਨੂੰ ਜ਼ਰੂਰੀ ਚੀਜ਼ਾਂ ਵਜੋਂ ਘੋਸ਼ਿਤ ਕੀਤਾ। ਸਰਕਾਰ ਵੱਲੋਂ ਇਨ੍ਹਾਂ ਚੀਜ਼ਾਂ ਦੇ ਹੋਰਡਿੰਗਾਂ ਨੂੰ ਰੋਕਣ ਲਈ ਇਹ ਕਦਮ ਚੁੱਕੇ ਗਏ ਸਨ। ਕੇਂਦਰ ਸਰਕਾਰ ਨੇ 19 ਮਾਰਚ ਨੂੰ ਸੈਨੇਟਾਈਜ਼ਰ ਬਨਾਉਣ ਵਿਚ ਵਰਤੀ ਜਾਂਦੀ ਅਲਕੋਹਲ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।