ਚੋਣ ਮੈਦਾਨ 'ਚ ਉਤਰੇ ਮਾਲੇਗਾਓਂ ਧਮਾਕੇ ਦੇ ਇਕ ਹੋਰ ਮੁਲਜ਼ਮ ਨੇ ਸਾਧਿਆ ਕਰਕਰੇ 'ਤੇ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਵੱਲੋਂ ਪ੍ਰੱਗਿਆ ਠਾਕੁਰ ਨੂੰ ਭੋਪਾਲ ਤੋਂ ਚੋਣ ਮੈਦਾਨ 'ਚ ਉਤਾਰਨ ਤੋਂ ਬਾਅਦ ਹੁਣ ਮਾਲੇਗਓਂ ਦੇ ਇਕ ਹੋਰ ਆਰੋਪੀ ਯੂਪੀ ਦੇ ਬਲਿਆ ਤੋਂ ਚੋਣ ਲੜਨ ਦੀ ਤਿਆਰੀ ਕਰ ਚੁਕਾ ਹੈ

Ramesh Upadhyay

ਨਵੀਂ ਦਿੱਲੀ: ਭਾਜਪਾ ਵੱਲੋਂ ਪ੍ਰੱਗਿਆ ਠਾਕੁਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਚੋਣ ਮੈਦਾਨ ਵਿਚ ਉਤਾਰਨ ਤੋਂ ਬਾਅਦ ਹੁਣ ਮਾਲੇਗਓਂ ਧਮਾਕੇ ਦੇ ਇਕ ਹੋਰ ਆਰੋਪੀ ਉੱਤਰ ਪ੍ਰਦੇਸ਼ ਦੇ ਬਲਿਆ ਤੋਂ ਚੋਣ ਲੜਨ ਦੀ ਤਿਆਰੀ ਕਰ ਚੁਕਾ ਹੈ। ਮਾਲੇਗਾਓਂ ਧਮਾਕਾ ਮਾਮਲੇ ਦੇ ਆਰੋਪੀ ਮੇਜਰ ਰਮੇਸ਼ ਉਪਾਧਿਆਏ ਨੇ ਸ਼ੁੱਕਰਵਾਰ ਨੂੰ ਹਿੰਦੂ ਮਹਾਸਭਾ ਵੱਲੋਂ ਉਤਰ ਪ੍ਰਦੇਸ਼ ਦੇ ਬਲਿਆ ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ।

ਇਸੇ ਦੌਰਾਨ ਅਤਿਵਾਦੀਆਂ ਦੇ ਹੱਥੋਂ ਮਾਰੇ ਗਏ ਸ਼ਹੀਦ ਹੇਮੰਤ ਕਰਕਰੇ ਨੂੰ ਲੈ ਕੇ ਪ੍ਰੱਗਿਆ ਠਾਕੁਰ ਦੇ ਬਿਆਨ ਨਾਲ ਆਪਣੀ ਸਹਿਮਤੀ ਜਤਾਉਂਦੇ ਹੋਏ ਮੇਜਰ ਉਪਾਧਿਆਏ ਨੇ ਕਿਹਾ ਕਿ ਹੇਮੰਤ ਕਰਕਰੇ ਅਤਿਵਾਦੀਆਂ ਦੇ ਹੱਥੋਂ ਮਾਰੇ ਗਏ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਲਾਇਕੀ ਦਾ ਸਭ ਤੋਂ ਵੱਡਾ ਸਬੂਤ ਸੀ। ਮੇਜਰ ਉਪਾਧਿਆਏ ਨੇ ਕਿਹਾ ਕਿ ਕੋਈ ਵੀ ਪੁਲਿਸ ਕਰਮਚਾਰੀ ਮਰੇ ਤਾਂ ਉਸ ਨੂੰ ਸ਼ਹੀਦ ਨਹੀਂ ਕਿਹਾ ਜਾਂਦਾ।

ਉਹਨਾਂ ਕਿਹਾ ਕਿ ਸ਼ਹੀਦ ਸਿਰਫ ਅਜ਼ਾਦੀ ਘੁਲਾਟੀਏ ਅਤੇ ਫੌਜੀ ਹੁੰਦੇ ਹਨ। ਉਹਨਾਂ ਕਿਹਾ ਕਿ ਪੁਲਿਸ ਵਾਲੇ ਕਦੇ ਸ਼ਹੀਦ ਨਹੀਂ ਹੁੰਦੇ। ਮੇਜਰ ਉਪਾਧਿਆਏ ਨੇ ਇਲਜ਼ਾਮ ਲਗਾਇਆ ਹੈ ਕਿ ਕਰਕਰੇ ਨੇ ਪ੍ਰੱਗਿਆ ਠਾਕੁਰ ਨੂੰ ਕੁੱਟਿਆ ਸੀ ਅਤੇ ਸਾਨੂੰ ਸਾਰਿਆਂ ਨੂੰ ਤਸੀਹੇ ਦਿੱਤੇ ਸੀ। ਉਹਨਾਂ ਕਿਹਾ ਕਿ 12 ਦੋਸ਼ੀਆਂ ਵਿਚ 11 ਲੋਕ ਠੀਕ ਤਰ੍ਹਾਂ ਚੱਲ ਵੀ ਨਹੀਂ ਸਕਦੇ ਸੀ। ਪ੍ਰੱਗਿਆ ਠਾਕੁਰ ਵੀ ਵਹੀਲ ਚੇਅਰ ‘ਤੇ ਚਲਦੀ ਹੈ। ਉਹਨਾਂ ਕਿਹਾ ਕਿ ਇਹ ਇਸੇ ਗੱਲ ਦਾ ਸਬੂਤ ਹੈ ਕਿ ਉਹਨਾਂ ‘ਤੇ ਬਹੁਤ ਤਸ਼ੱਦਦ ਕੀਤਾ ਗਏ ਸਨ।

ਆਰੋਪੀ ਮੋਜਰ ਉਪਾਧਿਆਏ ਨੇ ਇਹਨਾਂ ਘਟਨਾਵਾਂ ਲਈ ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ‘ਤੇ ਹੋਈ ਕਾਰਵਾਈ ਉਸ ਸਮੇਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਅਹਿਮਦ ਪਟੇਲ, ਪੀ ਚਿਤੰਬਰਮ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਹੋ ਕਈ ਨੇਤਾਵਾਂ ਦੇ ਨਿਰਦੇਸ਼ਾਂ ‘ਤੇ ਹੋ ਰਹੀ ਸੀ।