ਦਿੱਲੀ 'ਚ ਕਰੋਨਾ ਦੀ ਮਾਰੀ ਜਾਰੀ, ਇਕੋ ਪਰਿਵਾਰ ਦੇ 10 ਮੈਂਬਰ ਮਿਲੇ ਪੌਜਟਿਵ, 3 ਗਲੀਆਂ ਨੂੰ ਕੀਤਾ ਸੀਲ
ਦਿੱਲੀ ਕਰੋਨਾ ਦਾ ਜ਼ਿਆਦਾ ਪ੍ਰਭਾਵਿਤ ਖੇਤਰ ਹੋਣ ਕਰਕੇ ਇੱਥੇ 97 ਦੇ ਕਰੀਬ ਕੰਟੇਟਮੈਂਟ ਜੋਨ ਬਣਾਏ ਗਏ ਹਨ।
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਉਥੇ ਹੀ ਹੁਣ ਆਦਰਸ਼ ਨਗਰ ਇਲਾਕੇ ਵਿਚ LNJP ਹਸਪਤਾਲ ਵਿਚ ਮਹਿਲਾ ਡਾਇਟੀਸ਼ਨ ਸਮੇਤ ਇਕ ਪਰਿਵਾਰ ਦੇ 10 ਮੈਂਬਰਾਂ ਵਿਚ ਕਰੋਨਾ ਪੌਜਟਿਵ ਪਾਇਆ ਗਿਆ ਹੈ। ਇਸ ਮਾਮਲਾ ਮਜਲਿਸ ਪਾਰਕ ਦਾ ਹੈ ਜਿੱਥੇ ਤਿੰਨ ਗਲੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੀ ਇਕ ਮਹਿਲਾ LNJP ਹਸਪਤਾਲ ਵਿਚ ਇਕ ਡਾਈਟੀਸ਼ਨ ਦੇ ਤੌਰ ਤੇ ਕੰਮ ਕਰਦੀ ਹੈ। ਹਾਲੇ ਹੀ ਵਿਚ ਉਸ ਔਰਤ ਦੇ ਕਰੋਨਾ ਪੌਜਟਿਵ ਪਾਏ ਜਾਣ ਤੋਂ ਬਾਅਦ ਹੁਣ ਉਸ ਦੇ ਪਰਿਵਾਰ ਦੇ 10 ਹੋਰ ਮੈਂਬਰ ਵੀ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਇਸ ਤੋਂ ਇਲਾਵਾ ਦਿੱਲੀ ਦੇ ਤਿਲਕ ਨਗਰ ਵਿਚ ਇਕ 58 ਸਾਲ ਦੀ ਮਹਿਲਾ ਵਿਚ ਕਰੋਨਾ ਪੌਜਟਿਵ ਪਾਉਂਣ ਤੋਂ ਬਾਅਦ ਉਸ RML ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ
ਅਤੇ ਘਰ ਦੇ 6 ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਦੱਸ ਦੱਈਏ ਕਿ ਦਿੱਲੀ ਵਿਚ ਐਤਵਾਰ ਨੂੰ ਕਰੋਨਾ ਦੇ 293 ਨਵੇਂ ਮਾਮਲੇ ਸਹਾਮਣੇ ਆਏ ਹਨ। ਇਸ ਤੋਂ ਇਲਾਵਾ ਥੋੜੀ ਰਾਹਤ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪਿਛਲੇ 24 ਘੰਟੇ ਵਿਚ ਇਥੇ ਇਕ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ ਪਰ ਜੇਕਰ ਹੁਣ ਤੱਕ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗੱਲ ਕਰੀਏ ਤਾਂ 54 ਲੋਕ ਇਸ ਵਿਚ ਆਪਣੀ ਜਾਨ ਗੁਆ ਚੁੱਕੇ ਹਨ।
ਇਸ ਦੇ ਨਾਲ ਹੀ 1,987 ਮਰੀਜ਼ ਹੁਣ ਤੱਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਨਾਲ ਹੀ 877 ਲੋਕ ਇਸ ਵਾਇਰਸ ਤੋਂ ਉਭਰ ਵੀ ਚੁੱਕੇ ਹਨ। ਦਿੱਲੀ ਕਰੋਨਾ ਦਾ ਜ਼ਿਆਦਾ ਪ੍ਰਭਾਵਿਤ ਖੇਤਰ ਹੋਣ ਕਰਕੇ ਇੱਥੇ 97 ਦੇ ਕਰੀਬ ਕੰਟੇਨਮੈਂਟ ਜੋਨ ਬਣਾਏ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।