ਹਿਜਾਬ ਪਹਿਨ ਕੇ ਜਾ ਰਹੀ ਮਹਿਲਾ ਨਾਲ ਨੌਜਵਾਨਾਂ ਨੇ ਕੀਤੀ ਬਦਸਲੂਕੀ, ਪੁਲਿਸ ਹਿਰਾਸਤ ਵਿਚ ਤਿੰਨ ਵਿਅਕਤੀ
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਵਿਚ ਹਿੰਦੂ ਭਾਈਚਾਰੇ ਦੇ ਇਕ ਵਿਅਕਤੀ ਨਾਲ ਘੁੰਮਣ ਦੇ ਸ਼ੱਕ ਵਿਚ ਹਿਜਾਬ ਪਹਿਨੀ ਔਰਤ ਨੂੰ ਕਥਿਤ ਤੌਰ ’ਤੇ ਤੰਗ ਕਰਨ ਦੇ ਦੋਸ਼ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਆਪਸ 'ਚ ਟਕਰਾਏ 2 ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਬੇਗਮਪੁਰਾ ਥਾਣੇ ਵਿਚ ਘਟਨਾ ਦੇ ਸਬੰਧ ਵਿਚ ਕੇਸ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸੋਮਵਾਰ ਨੂੰ ਕੌਰਨ ਗੇਟ ਇਲਾਕੇ 'ਚ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ 'ਵਾਇਰਲ' ਹੋਇਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਹਿਜਾਬ ਪਹਿਨੀ ਔਰਤ ਨਾਲ ਬਦਸਲੂਕੀ ਕਰ ਰਹੇ ਹਨ ਅਤੇ ਉਸ ਦਾ ਮੋਬਾਈਲ ਖੋਹ ਰਹੇ ਹਨ। ਵੀਡੀਓ 'ਚ ਔਰਤ ਨੌਜਵਾਨ ਨੂੰ ਆਪਣਾ ਫੋਨ ਵਾਪਸ ਕਰਨ ਦੀ ਬੇਨਤੀ ਕਰਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: 6 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਵੀਡੀਓ ਰਾਹੀਂ ਔਰਤ ਦੀ ਪਛਾਣ ਕੀਤੀ ਅਤੇ ਉਸ ਨੂੰ ਸ਼ਿਕਾਇਤ ਦਰਜ ਕਰਨ ਲਈ ਕਿਹਾ, ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੇ ਡਿਪਟੀ ਕਮਿਸ਼ਨਰ ਦੀਪਕ ਗਿਰਹੇ ਨੇ ਕਿਹਾ, "ਇਹ ਘਟਨਾ ਸੋਮਵਾਰ ਨੂੰ ਵਾਪਰੀ। ਨੌਜਵਾਨਾਂ ਨੂੰ ਸ਼ੱਕ ਸੀ ਕਿ ਇਕ ਮੁਸਲਿਮ ਔਰਤ ਇਕ ਹਿੰਦੂ ਆਦਮੀ ਨਾਲ ਘੁੰਮ ਰਹੀ ਹੈ।
ਇਹ ਵੀ ਪੜ੍ਹੋ: Swiggy ਨੇ ਇਸ ਸਾਲ 10,000 ਨੌਕਰੀਆਂ ਪੈਦਾ ਕਰਨ ਲਈ 'Apna' ਨਾਲ ਕੀਤੀ ਸਾਂਝੇਦਾਰੀ
ਉਨ੍ਹਾਂ ਨੇ ਮਹਿਲਾ ਦਾ ਪਿੱਛਾ ਕੀਤਾ ਅਤੇ ਉਸ ਨੂੰ ਪਰੇਸ਼ਾਨ ਕੀਤਾ। ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ, ਪੁਲਿਸ ਨੇ ਨੋਟਿਸ ਲਿਆ। ਪੁਲਿਸ ਨੇ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।" ਇਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਇੱਥੇ ਬੀਬੀ ਦਾ ਮਕਬਰਾ ਘੁੰਮਣ ਆਈ ਸੀ।