ਪੰਚਾਇਤ 'ਚ ਕੀਤਾ ਅਪਣੀ ਧੀ ਨੂੰ ਮਾਰਨ ਦਾ ਫੈਸਲਾ, ਪਿਆਰ ਕਰਨ ਦੀ ਦਿੱਤੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਬਲ ਵਿਚ ਆਨਰ ਕਿਲਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

Daughter killed by Parents

ਚੰਬਲ ਵਿਚ ਆਨਰ ਕਿਲਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਦੇਵੀਗੜ੍ਹ ਦੇ ਬਾਅਦ ਨੂਰਾਬਾਦ ਦੇ ਚੌਖੂਟੀ ਪਿੰਡ ਵਿਚ ਇੱਕ ਨੌਜਵਾਨ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਰਫ ਇਸ ਲਈ ਮਾਰ ਦਿੱਤਾ ਕਿਉਂ ਕਿ ਉਨ੍ਹਾਂ ਦੀ ਲੜਕੀ ਨੂੰ ਪਿੰਡ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਪਰਿਵਾਰ ਦੇ ਮਾਨ-ਸਵਾਭਿਮਾਨ ਨੂੰ ਠੇਸ ਨਾ ਪਹੁੰਚੇ ਇਸ ਲਈ ਪਰਿਵਾਰਿਕ ਮੈਂਬਰਾਂ ਨੇ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ।

 ਜਾਣਕਾਰੀ ਮੁਤਾਬਕ, ਚੌਖੂਟੀ ਪਿੰਡ ਵਿਚ ਰਹਿਣ ਵਾਲੇ ਲਕਸ਼ਮਣ ਗੁੱਜਰ ਦੀ 20 ਸਾਲਾ ਧੀ ਦੀ ਹੱਤਿਆ ਕਰ ਕਿ ਉਸ ਨੂੰ ਚੁਪਚਾਪ ਸਾੜ ਦੇਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਪੁਲਿਸ ਨੇ 26 ਮਈ ਨੂੰ ਮੌਕੇ ਉੱਤੇ ਪਹੁੰਚ ਕਿ ਘਟਨਾ ਵਾਲੀ ਥਾਂ ਤੋਂ ਲੜਕੀ ਦੀ ਪਈ ਰਾਖ ਇਕੱਠੀ ਕੀਤੀ ਅਤੇ ਉਸਨੂੰ ਛਣਵਾਇਆ ਜਿਸ ਵਿਚੋਂ 2 ਵੱਡੀਆਂ ਹੱਡੀਆਂ ਮਿਲੀਆਂ। ਛੋਟੀਆਂ ਛੋਟੀਆਂ ਹੱਡੀਆਂ ਇਕੱਠੀਆਂ ਕਰ ਕਿ ਫੋਰੈਂਸਿਕ ਲੈਬ ਵਿਚ ਭੇਜੀਆਂ ਗਈਆਂ।