ਰਾਮਦੇਵ ’ਤੇ ਮਹੂਆ ਮੋਇਤਰਾ ਦਾ ਤੰਜ਼, ‘ਭਰਾ ਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਰੁੱਝੇ ਨੇ’
ਯੋਗ ਗੁਰੂ ਬਾਬਾ ਰਾਮਦੇਵ ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਅਪਣੇ ਵਿਵਾਦਤ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ।
ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਅਪਣੇ ਵਿਵਾਦਤ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਇਸ ਦੇ ਚਲਦਿਆਂ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ। ਇਸ ਦੇ ਜਵਾਬ ਵਿਚ ਰਾਮਦੇਵ ਨੇ ਕਿਹਾ ਕਿ ਕਿਸੇ ਦੇ ਪਿਉ ’ਚ ਦਮ ਨਹੀਂ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ। ਰਾਮਦੇਵ ਦੇ ਇਸ ਬਿਆਨ ਨੂੰ ਲੈ ਕੇ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਤੰਜ਼ ਕੱਸਿਆ ਹੈ। ਮ
ਹੂਆ ਮੋਇਤਰਾ ਨੇ ਟਵੀਟ ਕਰਦਿਆਂ ਕਿਹਾ ਕਿ ਰਾਮਦੇਵ ਨੇ ਸਹੀ ਕਿਹਾ ਹੈ ਕਿਉਂਕਿ ਭਰਾ ਅਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ ਹਨ।ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਟਵੀਟ ਕੀਤਾ, ‘ਸਵਾਮੀ ਰਾਮਦੇਵ ਨੂੰ ਕਿਸੇ ਦਾ ਬਾਪ ਵੀ ਗ੍ਰਿਫ਼ਤਾਰ ਨਹੀਂ ਕਰ ਸਕਦਾ। ਸੱਚ ਕਿਹਾ ਤੁਸੀਂ, ਰਾਮਕ੍ਰਿਸ਼ਨ ਯਾਦਵ। ਭਰਾ ਅਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ ਨੇ’।
ਦਰਅਸਲ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ ਹੈ। ਇਸ ਤੋਂ ਬਾਅਦ ਆਈਐਮਏ ’ਤੇ ਨਿਸ਼ਾਨਾ ਸਾਧਦੇ ਹੋਏ ਰਾਮਦੇਵ ਨੇ ਕਿਹਾ ਕਿ ਗ੍ਰਿਫ਼ਤਾਰ ਤਾਂ ਉਹਨਾਂ ਦਾ ਪਿਉ ਵੀ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਇਕ ਸ਼ੋਰ ਮਚਾ ਰਹੇ ਹਨ ਕਿ ‘ਕਵਿੱਕ ਅਰੈਸਟ ਸਵਾਮੀ ਰਾਮਦੇਵ’।
ਰਾਮਦੇਵ ਨੇ ਅੱਗੇ ਕਿਹਾ ਕਿ ਉਹ ਕਦੇ ਕੁੱਝ ਚਲਾਉਂਦੇ ਹਨ, ਕਦੇ ਕੁੱਝ ਚਲਾਉਂਦੇ ਹਨ। ਕਦੇ ਠੱਗ ਰਾਮਦੇਵ, ਕਦੇ ਮਹਾਠਗ ਰਾਮਦੇਵ। ਇਸ ਦੌਰਾਨ, ਰਾਮਦੇਵ ਨੇ ਤਾੜੀਆਂ ਮਾਰੀਆਂ ਅਤੇ ਹੱਸਦੇ ਹੋਏ ਕਿਹਾ ਕਿ ਤੁਸੀਂ ਟ੍ਰੇਂਡ ਵਿਚ ਹਮੇਸ਼ਾਂ ਹੀ ਚੋਟੀ ’ਤੇ ਪਹੁੰਚ ਜਾਂਦੇ ਹੋ, ਇਸ ਲਈ ਵਧਾਈਆਂ। ਦੱਸ ਦਈਏ ਕਿ ਨੋਟਿਸ ਵਿਚ ਰਾਮਦੇਵ ਨੂੰ ਅਗਲੇ 15 ਦਿਨਾਂ ਵਿਚ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਹਨਾਂ ਕੋਲੋਂ ਇਕ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।