ਅਗਨੀਵੀਰਾਂ ਦੇ ਹੱਕ ’ਚ ਵਰੁਣ ਗਾਂਧੀ ਦਾ ਟਵੀਟ, MPs ਨੂੰ ਪੈਨਸ਼ਨ ਤਿਆਗਣ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ- ਕੀ ਅਸੀਂ ਸਾਰੇ ਦੇਸ਼ ਭਗਤ ਸੰਸਦ ਮੈਂਬਰ ਆਪਣੀ ਪੈਨਸ਼ਨ ਦੀ ਕੁਰਬਾਨੀ ਦੇ ਕੇ ਸਰਕਾਰ ਦਾ 'ਬੋਝ' ਨਹੀਂ ਘਟਾ ਸਕਦੇ?

Varun gandhi

 

ਨਵੀਂ ਦਿੱਲੀ: ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਤਹਿਤ ਅਗਨੀਵੀਰ ਸੈਨਿਕਾਂ ਨੂੰ ਬਹਾਲ ਕੀਤੇ ਜਾਣ ਲਈ ਲਗਾਤਾਰ ਆਵਾਜ਼ ਉਠਾ ਰਹੇ ਹਨ। ਉਹਨਾਂ ਨੇ ਸੋਮਵਾਰ ਨੂੰ ਇਸ ਸਬੰਧ 'ਚ ਇਕ ਵਾਰ ਫਿਰ ਟਵੀਟ ਕੀਤਾ।

Varun Gandhi

ਵਰੁਣ ਗਾਂਧੀ ਨੇ ਲਿਖਿਆ ਕਿ ਭਾਰਤ ਦੇ ਮਹਾਨ ਲੋਕਾਂ ਨੇ ਕਦੇ ਸਫ਼ਾਈ ਲਈ ਟੈਕਸ ਅਦਾ ਕੀਤਾ ਅਤੇ ਕਦੇ ਲੋੜਵੰਦਾਂ ਨੂੰ ਗੈਸ ਦੇਣ ਲਈ ਆਪਣੀ ਸਬਸਿਡੀ ਛੱਡ ਦਿੱਤੀ। ਇਸ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਕੀ ਅਸੀਂ ਸਾਰੇ ਦੇਸ਼ ਭਗਤ ਸੰਸਦ ਮੈਂਬਰ ਆਪਣੀ ਪੈਨਸ਼ਨ ਦੀ ਕੁਰਬਾਨੀ ਦੇ ਕੇ ਸਰਕਾਰ ਦਾ 'ਬੋਝ' ਨਹੀਂ ਘਟਾ ਸਕਦੇ? ਅਗਨੀਵੀਰਾਂ ਲਈ ਪੈਨਸ਼ਨ ਦਾ ਰਾਹ ਆਸਾਨ ਨਹੀਂ ਕਰ ਸਕਦੇ?

Tweet

ਦੱਸ ਦੇਈਏ ਕਿ ਵਰੁਣ ਗਾਂਧੀ ਇਸ ਯੋਜਨਾ ਨੂੰ ਲੈ ਕੇ ਨੌਜਵਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਉਹ ਆਪਣੀ ਹੀ ਸਰਕਾਰ ਵਿਰੁੱਧ ਵੀ ਕਈ ਵਾਰ ਆਵਾਜ਼ ਉਠਾ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਅਗਨੀਪਥ ਸਕੀਮ ਨੂੰ ਲੈ ਕੇ ਟਵੀਟ ਕਰਦੇ ਰਹੇ ਹਨ।