ਸ਼੍ਰੀ ਗੰਗਾਨਗਰ: ਰੋਡਵੇਜ਼ ਬੱਸਾਂ ਦੀ ਹੜਤਾਲ ਨਾਲ ਆਮ ਜਨਤਾ ਬੁਰੀ ਤਰਾਂ ਨਾਲ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਰੋਡਵੇਜ ਦੇ ਕਰਮਚਾਰੀਆਂ ਦੀ ਹੜਤਾਲ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਲੋਕਲ ਟ੍ਰਾਂਸਪੋਰਟ ਦੀਆਂ ਬੱਸਾਂ

RSTC Strike

ਸ਼੍ਰੀ ਗੰਗਾਨਗਰ: ਰਾਜਸਥਾਨ ਰੋਡਵੇਜ ਦੇ ਕਰਮਚਾਰੀਆਂ ਦੀ ਹੜਤਾਲ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਲੋਕਲ ਟ੍ਰਾਂਸਪੋਰਟ ਦੀਆਂ ਬੱਸਾਂ ਵਿਚ ਭਾਰੀ ਭੀੜ ਰਹੀ ਅਤੇ ਮੁਸਾਫਰਾਂ ਨੂੰ ਜਿਆਦਾ ਕਿਰਾਇਆ ਦੇ ਕੇ  ਸਫਰ ਕਰਨਾ ਪਿਆ। ਕਿਹਾ ਜਾ ਰਿਹਾ ਹੈ ਕੇ ਦਿੱਲੀ ਰੂਟ ਉਤੇ ਲੋਕਲ  ਟ੍ਰਾਂਸਪੋਰਟ ਦੀ ਬਸ ਸੇਵਾਵਾਂ ਨਹੀਂ ਹੋਣ  ਦੇ ਕਾਰਨ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।

ਤੁਹਾਨੂੰ ਦਸ ਦੇਈਏ ਜੈਪੁਰ ਰੂਟ ਉੱਤੇ ਵੀ ਲੋਕਲ ਟ੍ਰਾਂਸਪੋਰਟ ਦੀਆਂ ਦੋ ਬਸ ਸੇਵਾਵਾਂ ਹੀ ਹਨ। ਇਸ ਦਪੋਰਾਂ ਕਿਹਾ ਜਾ ਰਿਹਾ ਹੈ ਕੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰੋਡਵੇਜ ਦੇ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸਥਾਨਕ ਲੋਕ ਦਾ ਕਹਿਣਾ ਹੈ ਸਰਕਾਰ ਇਹਨਾਂ ਬੱਸਾਂ ਦੀਆ ਸੇਵਾਵਾਂ ਨੂੰ ਛੇਤੀ ਸ਼ੁਰੂ ਕਰਵਾਏ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਸਵੇਰੇ 8 ਵਜੇ  ਦੇ ਬਾਅਦ ਜੈਪੁਰ ਲਈ ਬਸ ਸੇਵਾ ਨਹੀਂ ਹੋਣ  ਦੇ ਕਾਰਨ ਸਰਦਾਰ-ਸ਼ਹਿਰ ,  ਸੀਕਰ ਅਤੇ ਜੈਪੁਰ ਜਾਣ ਵਾਲੇ ਯਾਤਰੀ ਕਾਫੀ ਪ੍ਰੇਸ਼ਾਨ ਰਹੇ ।

  ਇਸੇ ਤਰ੍ਹਾਂ ਹੀ ਅਨੂਪਗੜ - ਘੜਸਾਨਾ ਰਾਵਲਾ ਲਈ ਸਿੱਧੀ ਬਸ ਸੇਵਾ ਨਾ ਹੋਣ  ਦੇ ਕਾਰਨ ਸਵਾਰੀਆਂ ਨੂੰ ਬਸਾਂ ਬਦਲ - ਬਦਲ ਕੇ ਆਪੋ ਆਪਣੇ ਸਥਾਨ `ਤੇ ਜਾਣਾ ਪਿਆ। ਲੋਕਲ ਟ੍ਰਾਂਸਪੋਰਟ ਬਸ ਸੇਵਾਵਾਂ ਵਿਚ ਮੁਸਾਫਰਾਂ ਤੋਂ ਮਨਮਾਨਿਆ ਕਿਰਾਇਆ ਵਸੂਲਿਆ ਗਿਆ । ਇਸੇ ਤਰਾਂ ਪੰਜਾਬ ਨੂੰ ਜਾਣ ਲਈ ਪੰਜਾਬ ਦੀਆਂ  ਬੱਸਾਂ  ਬੱਸ ਸਟੈਂਡ  ਦੇ ਬਾਹਰ ਪੰਜਾਬ ਰੋਡਵੇਜ ਦੀਆਂ ਬਸਾਂ ਤੈਅ ਕੀਤੀਆਂ ਗਈਆਂ। ਜੋ ਕੇ ਇਹ ਬੱਸਾਂ ਸ਼ੈਡਿਊਲ  ਦੇ ਮੁਤਾਬਕ ਚੱਲੀਆਂ ।  ਇਸੇ ਤਰਾਂ ਹਰਿਆਣਾ ਰੋਡਵੇਜ ਦੀਆਂ ਬਸਾਂ ਵੀ  ਕਿਧਰੇ ਨਜਰ ਨਹੀਂ ਆਈਆਂ ।

ਕਿਹਾ ਜਾ ਰਿਹਾ ਹੈ ਕੇ ਇਸ ਹੜਤਾਲ ਦੇ ਕਾਰਨ ਲੋਕਾਂ ਨੂੰ ਤਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹੀ ਪਿਆ, ਉਥੇ ਹੀ ਰੋਡਵੇਜ ਦੇ ਡਿਪੂ ਨੂੰ ਵੀ ਵੱਡਾ ਘਾਟਾ  ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਿਕ ਗੰਗਾਨਗਰ ਡਿਪੂ ਦੀਆਂ 123 ਬੱਸਾਂ ਕੇਂਦਰੀ ਬੱਸ ਸਟੈਂਡ ਅਤੇ ਵਰਕਸ਼ਾਪ ਵਿੱਚ ਖੜੀਆਂ ਰਹੀਆਂ। ਲਗਪਗ ਸਵਾ ਚਾਰ ਸੌ ਰੋਡਵੇਜ ਕਰਮਚਾਰੀਆਂ ਵਿਚੋਂ 26 ਕਰਮਚਾਰੀਆਂ ਨੇ ਆਪਣੇ ਡਿਊਟੀ ਸੰਭਾਲੀ । ਦਸਿਆ ਜਾ ਰਿਹਾ ਹੈ ਕੇ ਰਾਜਸਥਾਨ ਰੋਡਵੇਜ  ਦੇ ਕਰਮਚਾਰੀਆਂ ਨੇ ਇਹ ਹੜਤਾਲ ਮਜਬੂਰੀ ਵਿਚ ਕੀਤੀ ਹੈ ।

  ਉਹਨਾਂ ਦਾ ਕਹਿਣਾ ਹੈ ਕੇ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ।  ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕੇ  ਇਹ ਠੀਕ ਹੈ ਕਿ ਰੋਡਵੇਜ ਕਰਮੀਆਂ ਦੀ ਇਸ ਹੜਤਾਲ ਨਾਲ ਆਮ ਆਦਮੀ ਦੀ ਪਰੇਸ਼ਾਨੀ ਵਧੀ ਹੈ ।  ਇਸ ਦੇ ਲਈ ਸਾਨੂੰ ਦੁੱਖ ਹੈ। ਇਸ ਮੌਕੇ ਯਾਤਰੀਆਂ ਦਾ ਕਹਿਣਾ ਹੈ  ਕੇ ਰੋਡਵੇਜ ਕਰਮੀਆਂ ਦੀ ਹੜਤਾਲ  ਦੇ ਕਾਰਨ ਸਾਡੇ ਕੋਲ ਕੋਈ ਦੂਜਾ ਵਿਕਲਪ ਨਹੀ ਹੈ ।

  ਹੜਤਾਲ ਖਤਮ ਹੋਣ  ਦੇ ਬਾਅਦ ਹੀ ਆਮ ਆਦਮੀ ਨੂੰ ਰਾਹਤ ਮਿਲ ਪਾਏਗੀ । ਰੋਡਵੇਜ ਦੀਆਂ ਬਸਾਂ ਨਹੀਂ ਚਲਣ ਨਾਲ ਲੋਕਾਂ ਨੂੰ ਮੁਸ਼ਕਿਲ ਤਾਂ ਚੁਕਣੀ ਹੀ ਪਈ ਹੈ ।ਨਾਲ ਹੀ ਕਰਮਚਾਰੀਆਂ ਦਾ ਕਹਿਣਾ ਹੈ ਕੇ ਜਲਦੀ ਤੋਂ ਜਲਦੀ ਸਰਕਾਰ ਸਾਡੀਆਂ ਮੰਗਾਂ `ਤੇ ਧਿਆਨ ਦੇਵੇ , ਨਹੀਂ ਤਾ ਅਸੀਂ ਇਸ ਹੜਤਾਲ ਨੂੰ ਅੱਗੇ ਵਧ ਸਕਦੇ ਹਾਂ।