ਟਰੱਕ ਅਪਰੇਟਰਾਂ ਦੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਦਰ ਸਰਕਾਰ ਵਲੋ ਪੈਟਰੋਲੀਅਮ ਪਦਾਰਥਾਂ ਚ ਕੀਤੇ ਭਾਰੀ ਵਾਧੇ ਸਮੇਤ ਅਪਣੀਆਂ ਹੋਰ ਹੱਕੀ ਮੰਗਾਂ ਤੇ ਜੋਰ ਦੇਣ ਲਈ ਦੇਸ ਭਰ ਦੇ ਟਰਾਂਸਪੋਰਟਰ 20 ਜੁਲਾਈ...............

Trucks

ਚੰਡੀਗੜ੍ਹ/ਮੋਰਿੰਡਾ : ਕੇਦਰ ਸਰਕਾਰ ਵਲੋ ਪੈਟਰੋਲੀਅਮ ਪਦਾਰਥਾਂ ਚ  ਕੀਤੇ ਭਾਰੀ ਵਾਧੇ ਸਮੇਤ ਅਪਣੀਆਂ ਹੋਰ ਹੱਕੀ ਮੰਗਾਂ ਤੇ ਜੋਰ ਦੇਣ ਲਈ ਦੇਸ ਭਰ ਦੇ ਟਰਾਂਸਪੋਰਟਰ 20 ਜੁਲਾਈ ਤੋ ਅਣਮਿਥੇ ਸਮੇ ਲਈ ਸ਼ੁਰੂ ਕੀਤੀ ਹੜਤਾਲ ਸਤਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ।  ਪਿਛਲੇ 6 ਦਿਨਾ ਤੋਂ ਟਰਕ ਉਪਰੇਟਰਾਂ ਦੀ ਚਲ ਰਹੀ ਹੜਤਾਲ ਕਾਰਨ ਦੇਸ਼ ਭਰ ਦਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਇਥੋਂ ਤਕ ਕਿ ਖਾਣ ਪੀਣ ਦੀਆਂ ਵਸਤੂਆਂ ਸਬਜ਼ੀਆਂ/ਫਲਾਂ ਅਤੇ ਹੋਰ ਸਮਗਰੀ ਦੇ ਭਾਅ ਅਸਮਾਨੀ ਚੜ੍ਹ ਗਏ ਹਨ।

ਇਸ ਹੜਤਾਲ ਕਾਰਨ ਜਿਥੇ ਵਪਾਰੀ ਵਰਗ ਵਿਹਲਾ ਬੈਠਣ ਲਈ ਮਜਬੂਰ ਹੈ, ਉਥੇ ਮਜਦੂਰਾਂ ਦੇ ਪਰਵਾਰ ਭੁੱਖੇ ਪੇਟ ਸੌਣ ਲਈ ਮਜਬੂਰ ਹਨ। ਕੇਂਦਰ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾ ਚ ਕੀਤੇ ਭਾਰੀ ਵਾਧੇ ਦਾ ਖਮਿਆਜਾ ਟਰਾਂਸਪੋਰਟਰਾਂ ਨੂੰ ਭੁਗਤਣਾ ਪੈ ਰਿਹਾ ਹੈ। ਟਰਾਂਸਪੋਰਟਰ ਪੈਟਰੋਲੀਅਮ ਪਦਾਰਥਾਂ ਦੇ ਭਾਅ ਵਿਚ ਕਮੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਪਟਰੌਲ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਕਰਨ ਦੀ ਮੰਗ 'ਤੇ ਵੀ ਬਜ਼ਿੱਦ ਹਨ। ਦਸਿਆ ਕਿ ਇੱੰਕ ਪੁਰਾਣੀ ਗੱਡੀ ਦੀ Îਇੰਸੋਰਸ ਹਰ ਸਾਲ 50 ਹਜਾਰ ਤੋ 70 ਹਜਾਰ ਰੁਪਏ ਤੱਕ ਹੁੰਦੀ ਹੈ  ਇਸ ਕਾਰਨ ਵੀ ਟਰਾਸਪੋਰਟਰ ਪ੍ਰੇਸਾਨ ਹਨ ।

ਉਹਨਾ ਪੂਰੇ ਭਾਰਤ ਚ ਟਰੱਕਾਂ ਨੂੰ ਟੋਲ ਟੈਕਸ ਤੋ ਛੋਟ ਦੇਣ ਦੀ ਵੀ ਮੰਗ ਕੀਤੀ ।  ਯੂਨੀਅਨ ਆਗੂਆਂ ਨੇ  ਦਾਅਵਾ ਕੀਤਾ ਹੈ ਕਿ ਇੱਕ ਵੀ ਟਰਕ ਯੂਨੀਅਨ ਤੋ ਬਾਹਰ ਨਹੀ ਗਿਆ ਮੁਕੰਮਲ ਹੜਤਾਲ ਲਗਾਤਾਰ ਜਾਰੀ ਹੈ। ਉਹਨਾ ਕੇਦਰ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜਦੋ ਤੱਕ ਯੂਨੀਅਨ ਦੀਆਂ ਮੰਗਾਂ ਪੂਰੀਆਂ ਨਹੀ ਹੂੰਦੀਆਂ ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਇਸ ਹੜਤਾਲ ਤੋ ਪ੍ਰਭਾਵਤ ਵਪਾਰੀਆਂ ਅਤੇ ਮਜਦੂਰ ਯੂਨੀਅਨਾਂ ਦੇ ਆਗੂਆਂ ਨੇ ਕੇਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਦਖਲ ਦੇ ਕੇ ਟਰਕ ਊਪਰੇਟਰਾਂ ਦੀ ਹੜਤਾਲ ਵਾਪਸ ਕਰਵਾਈ ਜਾਵੇ ਤਾਂ ਜੋ ਜਨਜੀਵਨ ਆਮ ਵਾਂਗ ਹੋ ਸਕੇ।