ਪਾਕਿ ਐਫ-16 ਜਹਾਜ਼ਾਂ ਨੂੰ ਤਕਨੀਕੀ ਸਮਰਥਨ ਲਈ ਯੂਐਸ ਨੇ ਦਿੱਤੀ ਵਿਕਰੀ ਨੂੰ ਮਨਜੂਰੀ
ਐਫ-16 ਪ੍ਰੋਗਰਾਮ ਤੇ ਨਜ਼ਰ ਰੱਖਣ ਵਿਚ ਮਦਦ ਕਰਨ ਲਈ ਉੱਥੇ 60 ਠੇਕੇਦਾਰ ਪ੍ਰਤੀਨਿਧੀਆਂ ਦੀ ਜ਼ਰੂਰਤ ਹੋਵੇਗੀ।
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਬੈਠਕ ਦੇ ਕੁੱਝ ਦਿਨਾਂ ਬਾਅਦ ਹੀ ਪੈਂਟਾਗਨ ਨੇ 12 ਕਰੋੜ 50 ਲੱਖ ਡਾਲਰ ਦੀ ਇਕ ਫ਼ੌਜੀ ਵਿਕਰੀ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਨਾਲ ਪਾਕਿਸਤਾਨ ਦੇ ਐਫ-16 ਲੜਾਕੂ ਜਹਾਜ਼ਾਂ ਦੇ ਇਸਤੇਮਾਲ 'ਤੇ 24 ਘੰਟੇ ਨਜ਼ਰ ਰੱਖੀ ਜਾ ਸਕੇਗੀ।
ਰੱਖਿਆ ਸੁਰੱਖਿਆ ਏਜੰਸੀ ਮੁਤਾਬਕ ਪਾਕਿਸਤਾਨ ਨੇ ਪਾਕਿਸਤਾਨ ਸ਼ਾਂਤ ਮੁਹਿੰਮ ਐਡਵਾਂਸਡ ਐਫ-16 ਪ੍ਰੋਗਰਾਮ ਦੇ ਸਹਿਯੋਗ ਵਿਚ ਅਭਿਆਨਾਂ 'ਤੇ ਨਜ਼ਰ ਰੱਖਣ ਵਿਚ ਮਦਦ ਲਈ ਅਮਰੀਕੀ ਸਰਕਾਰ ਤੋਂ ਤਕਨੀਕੀ ਸਮਰਥਨ ਦੀ ਮੰਗ ਕੀਤੀ ਸੀ। ਉਹਨਾਂ ਨੇ ਕਿਹਾ ਕਿ ਤਾਜ਼ਾ ਫ਼ੈਸਲੇ ਤੋਂ ਪਾਕਿਤਾਨ ਵਿਚ ਐਫ-16 ਲੜਾਕੂ ਜਹਾਜ਼ਾਂ ਦੇ ਇਸਤੇਮਾਲ 'ਤੇ 24 ਘੰਟੇ ਨਜ਼ਰ ਰੱਖਣ ਵਿਚ ਮਦਦ ਮਿਲੇਗੀ।
ਐਫ-16 ਪ੍ਰੋਗਰਾਮ ਤੇ ਨਜ਼ਰ ਰੱਖਣ ਵਿਚ ਮਦਦ ਕਰਨ ਲਈ ਉੱਥੇ 60 ਠੇਕੇਦਾਰ ਪ੍ਰਤੀਨਿਧੀਆਂ ਦੀ ਜ਼ਰੂਰਤ ਹੋਵੇਗੀ। ਉਹਨਾਂ ਨੇ ਪੈਂਟਾਗਨ ਵੱਲੋਂ ਕਾਂਗਰਸ ਨੂੰ 26 ਜੁਲਾਈ ਨੂੰ ਦਿੱਤੀ ਗਈ ਸੂਚਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਪ੍ਰਸਤਾਵਿਤ ਵਿਕਰੀ ਨਾਲ ਇਸਤੇਮਾਲ ਕੀਤੀਆਂ 24 ਘੰਟੇ ਨਿਗਰਾਨੀ ਰੱਖਣ ਵਾਲੇ ਅਮਰੀਕੀ ਕਰਮੀਆਂ ਦੀ ਲਗਾਤਾਰ ਮੌਜੂਦਗੀ ਦੇ ਜ਼ਰੀਏ ਅਮਰੀਕੀ ਪ੍ਰਯੋਗਿਕੀਆਂ ਦੀ ਰੱਖਿਆ ਹੋਵੇਗੀ ਜਿਸ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜਬੂਤੀ ਮਿਲੇਗੀ।
ਦਸਣਯੋਗ ਹੈ ਕਿ ਪਾਕਿਸਤਾਨ ਭਾਰਤ ਵਿਰੁਧ ਐਫ-16 ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕਰ ਚੁੱਕਿਆ ਹੈ। ਉਸ ਨੇ ਹਾਲ ਹੀ ਵਿਚ ਇਸ ਦਾ ਇਸਤੇਮਾਲ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।