ਬੀਜੇਪੀ ਵਿਧਾਇਕ ਦਾ ਵਿਵਾਦਿਤ ਬਿਆਨ, ਗਊ ਹੱਤਿਆ ਕਾਰਨ ਆਇਆ ਕੇਰਲ 'ਚ ਹੜ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਆਈ ਹੜ੍ਹ ਨੇ ਪੂਰੇ ਕੇਰਲ ਨੂੰ ਬਰਬਾਦ ਕਰ ਦਿਤਾ, ਜ਼ਿੰਦਗੀ ਹੌਲੀ - ਹੌਲੀ ਪਟੜੀ 'ਤੇ ਪਰਤ ਰਹੀ ਹੈ ਪਰ ਇਸ ਵਿਚ ਕਰਨਾਟਕ ਦੇ ਬੀਜੇਪੀ ਵਿਧਾਇਕ ਨੇ ਕੇਰਲ ਦੇ ਜ਼ਖ਼ਮ...

Kerala Flood

ਨਵੀਂ ਦਿੱਲੀ : ਕੇਰਲ ਵਿਚ ਆਈ ਹੜ੍ਹ ਨੇ ਪੂਰੇ ਕੇਰਲ ਨੂੰ ਬਰਬਾਦ ਕਰ ਦਿਤਾ, ਜ਼ਿੰਦਗੀ ਹੌਲੀ - ਹੌਲੀ ਪਟੜੀ 'ਤੇ ਪਰਤ ਰਹੀ ਹੈ ਪਰ ਇਸ ਵਿਚ ਕਰਨਾਟਕ ਦੇ ਬੀਜੇਪੀ ਵਿਧਾਇਕ ਨੇ ਕੇਰਲ ਦੇ ਜ਼ਖ਼ਮ 'ਤੇ ਲੂਣ ਛਿੜਕਣ ਵਾਲਾ ਬਿਆਨ ਦਿਤਾ ਹੈ। ਕਰਨਾਟਕ ਦੇ ਵਿਜੈਪੁਰਾ ਦੇ ਬੀਜੇਪੀ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੇ ਕਿਹਾ ਕਿ ਕੇਰਲ ਵਿਚ ਹੜ੍ਹ ਗਊਹਤਿਆ ਦੇ ਕਾਰਨ ਆਈ।  

ਬਸਨਗੌੜਾ ਦਾ ਕਹਿਣਾ ਹੈ ਕਿ ਹਿੰਦੁਆਂ ਦੀਆਂ ਭਾਵਨਾਵਾਂ ਠੇਸ ਪਹੁੰਚਾਉਣ ਦੀ ਸਜ਼ਾ ਮਿਲੀ ਹੈ। ਬਸਨਗੌੜਾ ਅਪਣੇ ਵਿਵਾਦਿਤ ਬਿਆਨਾਂ ਦੀ ਵਜ੍ਹਾ ਨਾਲ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਬੀਜੇਪੀ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੇ ਕਿਹਾ ਕਿ ਜੇਕਰ ਹਿੰਦੂ ਭਾਵਨਾਵਾਂ ਨੂੰ ਉਕਸਾਇਆ ਜਾਵੇਗਾ ਤਾਂ ਧਰਮ ਉਨ੍ਹਾਂ ਨੂੰ ਦੰਡਿਤ ਕਰੇਗਾ। ਉਦਾਹਰਣ ਲਈ ਦੇਖ ਲਓ ਕਿ ਕੇਰਲ ਵਿਚ ਕੀ ਹੋਇਆ।

ਇਸ ਨੂੰ ਸਵਰਗ ਕਿਹਾ ਜਾਂਦਾ ਹੈ ਪਰ ਇੱਥੇ ਗਉਹੱਤਿਆ ਹੁੰਦੀ ਹੈ। ਬੀਫ ਫੈਸਟਿਵਲ ਦੇ ਇਕ ਸਾਲ ਦੇ ਅੰਦਰ ਇਸ ਪ੍ਰਦੇਸ਼ ਨੂੰ ਹੜ੍ਹ ਨੇ ਅਪਣੀ ਚਪੇਟ ਵਿਚ ਲੈ ਲਿਆ ਹੈ।ਕੁਦਰਤੀ ਆਫ਼ਤ ਨੂੰ ਲੈ ਕੇ ਦਿੱਤੇ ਬੀਜੇਪੀ ਵਿਧਾਇਕ ਦੇ ਬਿਆਨ ਨਾਲ ਕੇਰਲ ਦੀ ਜਨਤਾ ਨਰਾਜ਼ ਹੈ। ਕੇਰਲ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਜੇਪੀ ਦਾ ਨਫ਼ਰਤ ਫੈਲਾਉਣ ਦਾ ਏਜੰਡਾ ਕੇਰਲ ਵਿਚ ਨਹੀਂ ਚੱਲੇਗਾ।

ਕੇਰਲ ਦੀ ਜਨਤਾ ਦਾ ਕਹਿਣਾ ਹੈ ਕਿ ਬੀਜੇਪੀ ਰਾਜਨੀਤੀ ਕਰ ਰਹੀ ਹੈ ਕੇਰਲ ਦੇ ਬੀਜੇਪੀ ਨੇਤਾ ਵੀ ਛੁਪ ਕੇ ਗਊ ਮਾਸ ਖਾਂਦੇ ਹਨ। ਹਿੰਦੂ ਮਹਾਸਭਾ ਪ੍ਰਧਾਨ ਸਵਾਮੀ ਵਿਸ਼ਨੂ ਮਹਾਰਾਜ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਜੋ ਆਫ਼ਤ ਆਈ ਹੈ ਉਹ ਕੇਰਲ ਵਿਚ ਗਊ ਹੱਤਿਆ ਦੀ ਵਜ੍ਹਾ ਨਾਲ, ਗਊ ਮਾਸ ਖਾਣ ਨਾਲ ਅਤੇ ਦੇਵੀ ਦੇਵਤਰਪਣ ਨੂੰ ਨਾਖ਼ੁਸ਼ ਕਰਨ ਨਾਲ, ਹਿੰਦੁਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਨਾਲ ਕੇਰਲ ਵਿਚ ਹੜ੍ਹ ਆਈਆ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਕੇਰਲ ਦਾ ਦੌਰਾ ਕਰਣਗੇ। ਕੇਰਲ ਨਾ ਜਾ ਕੇ ਲੰਡਨ ਜਾਣ 'ਤੇ ਵਿਰੋਧੀ ਸਵਾਲ ਉਠਾ ਰਹੇ ਸਨ। ਹਾਲਾਂਕਿ ਰਾਹੁਲ ਗਾਂਧੀ ਨੇ ਟਵਿਟਰ ਦੇ ਜ਼ਰੀਏ ਕੇਰਲ ਦੀ ਹੜ੍ਹ 'ਤੇ ਦੁੱਖ ਜਤਾਇਆ ਸੀ।