ਪਿਤਾ ਨੇ ਪੜ੍ਹਾਈ ਨਾ ਕਰਨ 'ਤੇ ਝਿੜਕਿਆ, ਤਾਂ 16 ਸਾਲਾ ਲੜਕੇ ਨੇ ਲਗਾ ਲਈ ਫ਼ਾਂਸੀ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Scolded by father, 16-year-old boys ends his life
ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਗਿਆਨਪੁਰ ਇਲਾਕੇ 'ਚ ਮੰਗਲਵਾਰ 27 ਸਤੰਬਰ ਨੂੰ 16 ਸਾਲਾ ਲੜਕੇ ਨੇ ਕਥਿਤ ਤੌਰ 'ਤੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਦਰਜ ਕੀਤੀ ਰਿਪੋਰਟ ਦੇ ਹਵਾਲੇ ਨਾਲ ਪੁਲਿਸ ਸੂਤਰਾਂ ਨੇ ਦੱਸਿਆ ਕਿ ਅਜੈਪੁਰ ਪਿੰਡ 'ਚ ਲਾਲ ਮਣੀ ਗੌਤਮ ਨਾਂਅ ਦੇ ਵਿਅਕਤੀ ਨੇ ਸੋਮਵਾਰ ਰਾਤ 11ਵੀਂ ਜਮਾਤ 'ਚ ਪੜ੍ਹਦੇ ਆਪਣੇ ਪੁੱਤਰ ਰੋਹਿਤ ਨੂੰ ਪੜ੍ਹਾਈ ਨਾ ਕਰਨ 'ਤੇ ਝਿੜਕਿਆ, ਅਤੇ ਇਸ ਤੋਂ ਖਿਝੇ ਰੋਹਿਤ ਨੇ ਆਪਣੇ ਘਰ ਦੇ ਪਿੱਛੇ ਲੱਗੇ ਦਰੱਖਤ ਨਾਲ ਸਾੜ੍ਹੀ ਬੰਨ੍ਹ ਕੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਅੱਜ ਸਵੇਰੇ ਰੋਹਿਤ ਦੇ ਘਰ 'ਚ ਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ, ਅਤੇ ਇਸੇ ਦੌਰਾਨ ਉਸ ਦੀ ਲਾਸ਼ ਘਰ ਦੇ ਪਿੱਛੇ ਲੱਗੇ ਇੱਕ ਦਰੱਖਤ 'ਤੇ ਸਾੜ੍ਹੀ ਨਾਲ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।